ਅਸੀਂ ਤਾਂ ਇੱਕ ਮੌਕਾ ਭਗਵੰਤ ਮਾਨ ਨੂੰ ਦੇ ਦਿੱਤਾ, ਹੁਣ ਉਹ ਸਾਨੂੰ ਅਫੀਮ ਭੁੱਕੀ ਬੀਜਣ ਦਾ ਵੀ ਮੌਕਾ ਦੇਵੇ,ਮਾਨ ਸਾਹਿਬ ਘੱਟੋ ਘੱਟ ਜਵਾਕ ਤਾਂ ਜੰਮ ਲੈਣਗੇ ਲੋਕ ਇਹਨੂੰ ਖਾਕੇ।

ਅਸੀਂ ਤਾਂ ਇੱਕ ਮੌਕਾ ਭਗਵੰਤ ਮਾਨ ਨੂੰ ਦੇ ਦਿੱਤਾ, ਹੁਣ ਉਹ ਸਾਨੂੰ ਅਫੀਮ ਭੁੱਕੀ ਬੀਜਣ ਦਾ ਵੀ ਮੌਕਾ ਦੇਵੇ,ਮਾਨ ਸਾਹਿਬ ਘੱਟੋ ਘੱਟ ਜਵਾਕ ਤਾਂ ਜੰਮ ਲੈਣਗੇ ਲੋਕ ਇਹਨੂੰ ਖਾਕੇ।
ਤਾਲਿਬਾਨ ਦਾ ਦਾਅਵਾ ਹੈ ਕਿ ਜਦੋਂ ਪਿਛਲੀ ਵਾਰ ਉਹ ਸੱਤਾ ਵਿੱਚ ਸਨ ਤਾਂ ਅਫ਼ੀਮ ਦੀ ਖੇਤੀ ਬੰਦ ਕਰ ਦਿੱਤੀ ਗਈ ਸੀ ਅਤੇ ਗੈਰਕਨੂੰਨੀ ਦਵਾਈਆਂ ‘ਤੇ ਰੋਕ ਲਗਾ ਦਿੱਤੀ ਗਈ ਸੀ।
ਹਾਲਾਂਕਿ ਤਾਲਿਬਾਨ ਦੀ ਪਿਛਲੀ ਸਰਕਾਰ ਸਮੇਂ ਸਾਲ 2001 ਵਿੱਚ ਅਫ਼ੀਮ ਦੀ ਖੇਤੀ ਵਿੱਚ ਬਹੁਤ ਤੇਜ਼ ਗਿਰਾਵਟ ਆਈ ਸੀ ਪਰ ਇਸ ਤੋਂ ਮਗਰਲੇ ਸਾਲਾਂ ਵਿੱਚ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਅਫੀਮ ਦੀ ਖੇਤੀ ਕਾਫੀ ਵਧੀ।
ਅਫ਼ਗਾਨਿਸਤਾਨ ਵਿੱਚ ਅਫੀਮ ਦੀ ਕਿੰਨੀ ਪੈਦਾਵਾਰ ਹੈ?
ਅਫ਼ੀਮ ਦੇ ਬੂਟਿਆਂ ਨੂੰ ਹੋਰ ਕਈ ਨਸ਼ਿਆਂ ਦੀ ਬੁਨਿਆਦ ਵਜੋਂ ਸਮਝਿਆ ਜਾ ਸਕਦਾ ਹੈ। ਇਸ ਤੋਂ ਅੱਗੇ ਕਈ ਹੋਰ ਨਸ਼ੇ ਜਿਵੇਂ-ਹੈਰੋਇਨ ਆਦਿ ਵੀ ਤਿਆਰ ਕੀਤੇ ਜਾਂਦੇ ਹਨ।
ਨਸ਼ਿਆਂ ਅਤੇ ਅਪਰਾਧ ਬਾਰੇ ਸੰਯੁਕਤ ਰਾਸ਼ਟਰ ਦੇ ਦਫ਼ਤਰ ਮੁਤਾਬਕ ਅਫ਼ਗਾਨਿਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਅਫ਼ੀਮ ਉਤਪਾਦਕ ਦੇਸ਼ ਹੈ।
ਦੁਨੀਆ ਦੀ ਕਰੀਬ 80% ਤੋਂ ਵੱਧੇਰੇ ਅਫ਼ੀਮ ਇੱਥੇ ਪੈਦਾ ਕੀਤੀ ਜਾਂਦੀ ਹੈ।
2018 ਵਿੱਚ ਯੂਐਨਓਡੀਸੀ ਦੇ ਅੰਦਾਜ਼ੇ ਮੁਤਾਬਕ ਕਿ ਅਫੀਮ ਦੇ ਉਤਪਾਦਨ ਨੇ ਦੇਸ਼ ਦੀ ਅਰਥਵਿਵਸਥਾ ਵਿੱਚ 11% ਦਾ ਯੋਗਦਾਨ ਪਾਇਆ ਸੀ।
ਅਫ਼ਗਾਨਿਸਤਾਨ: ਯੂਐੱਨਓ ਨੇ ਕਿਹਾ ਮੁਲਕ ਛੱਡ ਕੇ ਨਹੀਂ ਜਾਵਾਂਗੇ, ਫੌਜ ਵਾਪਸੀ ਦੀ ਡੈੱਡਲਾਇਨ ਨਹੀਂ ਵਧਾਉਣਾ ਚਾਹੁੰਦੇ ਬਾਈਡਨ
ਅਫ਼ਗਾਨਿਸਤਾਨ ‘ਚ ਤਾਲਿਬਾਨ: ’23 ਸਾਲ ਪਹਿਲਾਂ ਜਦੋਂ ਤਾਲਿਬਾਨ ਨੇ ਸਾਡੇ ਸ਼ਹਿਰ ਉੱਤੇ ਧਾਵਾ ਬੋਲਿਆ’
ਪੈਰਾ ਓਲੰਪਿਕ ਖੇਡਾਂ : ਟੋਕੀਓ 2020 ਤਮਗਾ ਸੂਚੀ ਵਿਚ ਜਾਣੋ ਕਿਸ ਦੇਸ ਨੇ ਕਿੰਨੇ ਤਮਗੇ ਜਿੱਤੇ
ਤਾਲਿਬਾਨ ਅਫੀਮ ਬਾਰੇ ਕੀ ਕਰੇਗਾ?
ਤਾਲਿਬਾਨ ਦੁਆਰਾ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ, ਉਨ੍ਹਾਂ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ- “ਜਦੋਂ ਅਸੀਂ ਪਹਿਲਾਂ ਸੱਤਾ ਵਿੱਚ ਸੀ ਤਾਂ ਨਸ਼ਿਆਂ ਦਾ ਉਤਪਾਦਨ ਨਹੀਂ ਹੁੰਦਾ ਸੀ।”
ਉਨ੍ਹਾਂ ਕਿਹਾ ਕਿ ਅਸੀਂ “ਅਫੀਮ ਦੀ ਖੇਤੀ ਨੂੰ ਦੁਬਾਰਾ ਸਿਫ਼ਰ ‘ਤੇ ਲੈ ਆਵਾਂਗੇ” ਅਤੇ ਫਿਰ ਇੱਥੇ ਤਸਕਰੀ ਵੀ ਨਹੀਂ ਹੋਵੇਗੀ।
ਕੀ ਹੈ ਤਾਲਿਬਾਨ ਦਾ ਰਿਕਾਰਡ?
ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ- ਪਹਿਲਾਂ, ਤਾਲਿਬਾਨ ਦੇ ਸ਼ਾਸਨ ਦੌਰਾਨ ਅਫੀਮ ਦੀ ਖੇਤੀ ਵਿੱਚ ਵਾਧਾ ਹੋਇਆ ਸੀ – ਸਾਲ 1998 ਵਿੱਚ ਲਗਭਗ 41,000 ਹੈਕਟੇਅਰ ਤੋਂ ਲੈ ਕੇ ਸਾਲ 2000 ਵਿੱਚ 64,000 ਹੈਕਟੇਅਰ ਤੋਂ ਵੱਧ ਜ਼ਮੀਨ ‘ਤੇ ਇਸਦੀ ਖੇਤੀ ਕੀਤੀ ਜਾ ਰਹੀ ਸੀ।
ਇਸਦੀ ਖੇਤੀ ਮੁੱਖ ਤੌਰ ‘ਤੇ ਤਾਲਿਬਾਨ ਦੇ ਕਬਜ਼ੇ ਵਾਲੇ ਹੇਲਮੰਡ ਸੂਬੇ ਵਿੱਚ ਕੀਤੀ ਜਾ ਰਹੀ ਸੀ, ਜੋ ਕਿ ਵਿਸ਼ਵ ਦੇ ਗੈਰਕਾਨੂੰਨੀ ਅਫੀਮ ਉਤਪਾਦਨ ਦਾ 39% ਹਿੱਸਾ ਹੈ।
ਪਰ ਜੁਲਾਈ 2000 ਵਿੱਚ ਤਾਲਿਬਾਨ ਨੇ ਉਨ੍ਹਾਂ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਅਫੀਮ ਭੁੱਕੀ ਦੀ ਖੇਤੀ ਉੱਤੇ ਪਾਬੰਦੀ ਲਗਾ ਦਿੱਤੀ ਸੀ।
ਹਾਲਾਂਕਿ ਸਾਬਕਾ ਸਰਕਾਰ ਦੁਆਰਾ ਹਾਲ ਹੀ ਵਿੱਚਆਪਣੇ ਕਬਜੇ ਵਾਲੇ ਖੇਤਰਾਂ ਵਿੱਚ ਖੇਤੀ ਕੀਤੀ ਗਈ ਹੈ, ਪਰ ਜ਼ਿਆਦਾਤਰ ਅਫੀਮ ਦੀ ਖੇਤੀ ਤਾਲਿਬਾਨ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਹੀ ਕੇਂਦਰਿਤ ਰਹੀ ਹੈ।
ਮਿਸਾਲ ਵਜੋਂ, ਸਾਲ 2020 ਵਿੱਚ ਤਾਲਿਬਾਨ ਦੇ ਅਧਿਕਾਰ ਹੇਠਲੇ ਹੇਲਮੰਡ ਸੂਬੇ ਵਿੱਚ ਇਸਦੀ ਸਭ ਤੋਂ ਜ਼ਿਆਦਾ ਖੇਤੀ ਕੀਤੀ ਗਈ ਸੀ।
ਤਾਲਿਬਾਨ ਅਫ਼ੀਮ ਤੋਂ ਪੈਸਾ ਕਿਵੇਂ ਕਮਾਉਂਦਾ ਹੈ? ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ ਰੁਜ਼ਗਾਰ ਦਾ ਇੱਕ ਪ੍ਰਮੁੱਖ ਸਰੋਤ ਹੈ। ਯੂਐਨਓਡੀਸੀ ਅਫਗਾਨਿਸਤਾਨ ਦੇ ਅਫੀਮ ਸਰਵੇਖਣ ਦੇ ਅਨੁਸਾਰ, ਸਾਲ 2019 ਵਿੱਚ ਅਫੀਮ ਦੀ ਖੇਤੀ ਨੇ ਲਗਭਗ ਇੱਕ ਲਖ ਵੀਹ ਹਜ਼ਾਰ ਨੌਕਰੀਆਂ ਮੁਹੱਈਆ ਕਰਵਾਈਆਂ ਸਨ।
ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਤਾਲਿਬਾਨ ਅਫੀਮ ਦੀ ਫਸਲ ‘ਤੇ ਟੈਕਸਾਂ ਰਾਹੀਂ ਅਤੇ ਅਸਿੱਧੇ ਤੌਰੋ ਤੇ ਪ੍ਰੋਸੈਸਿੰਗ ਅਤੇ ਤਸਕਰੀ ਰਾਹੀਂ ਮੁਨਾਫਾ ਕਮਾਉਂਦਾ ਹੈ। ਇਸਦੇ ਲਈ ਕਿਸਾਨਾਂ ਤੋਂ ਕਥਿਤ ਤੌਰ ‘ਤੇ 10% ਕਾਸ਼ਤ ਟੈਕਸ ਵਸੂਲਿਆ ਜਾਂਦਾ ਹੈ।
ਅਫੀਮ ਨੂੰ ਹੈਰੋਇਨ ਵਿੱਚ ਬਦਲਣ ਵਾਲੀਆਂ ਪ੍ਰਯੋਗਸ਼ਾਲਾਵਾਂ ਤੋਂ ਟੈਕਸ ਵੀ ਵਸੂਲਿਆ ਜਾਂਦਾ ਹੈ ਅਤੇ ਨਾਲ ਹੀ ਉਨ੍ਹਾਂ ਵਪਾਰੀਆਂ ਤੋਂ ਵੀ ਜੋ ਕਿ ਗੈਰਕਾਨੂੰਨੀ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਦੇ ਹਨ। ਨਸ਼ਿਆਂ ਦੇ ਗ਼ੈਰ ਕਾਨੂੰਨੀ ਵਪਾਰ ਵਿੱਚ ਤਾਲਿਬਾਨ ਦਾ, ਜਿਵੇਂ ਕਿ ਅੰਦਾਜ਼ੇ ਹਨ 10 ਕਰੋੜ ਡਾਲਰ ਤੋਂ 40 ਕਰੋੜ ਡਾਲਰ ਤੱਕ ਹੈ।