ਅੰਮ੍ਰਿਤਪਾਲ ਦਾ ਨਾਂ ਲੈਣ ਕਰਕੇ ਸਟੇਜ ਤੋਂ ਰੋਕਿਆ ਸੀ ਬਲਦੇਵ ਸਿਰਸਾ ਝੋਟੇ ਦੇ ਹੱਕ ਵਿੱਚ ਸੀ ਇਕੱਠ, ਸਿਧਾਣਾ ਨੇ ਅੱਜ ਕਮੇਟੀ ਵਿਚ ਕੀਤੀ ਗੱਲ

ਸਿੱਖਾਂ ਲਈ ਵੱਖਰੇ ਰਾਜ ਯਾਨੀ ‘ਖਾਲਿਸਤਾਨ’ ਦੀ ਮੰਗ ਕਰਨ ਵਾਲੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਇੱਕ ਵਾਰ ਫ਼ਿਰ ਤੋਂ ਚਰਚਾ ਵਿੱਚ ਹਨ।ਆਪਣੇ ਹਾਲ ਹੀ ਵਿੱਚ ਦਿੱਤੇ ਬਿਆਨ ਵਿੱਚ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ‘ਭਾਰਤੀ ਨਹੀਂ ਮੰਨਦੇ’ ਅਤੇ ਉਹਨਾਂ ਦਾ ‘ਮੌਜੂਦਾ ਪਾਸਪੋਰਟ ਉਹਨਾਂ ਨੂੰ ਭਾਰਤੀ ਨਹੀਂ ਬਣਾ ਦਿੰਦਾ, ਇਹ ਮਹਿਜ਼ ਇੱਕ ਯਾਤਰਾ ਦਸਤਾਵੇਜ਼ ਹੈ।’23 ਫ਼ਰਵਰੀ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਜਨਾਲਾ ਪੁਲਿਸ ਥਾਣੇ ਦਾ ਸ਼ਾਮ ਤੱਕ ਘੇਰਾਓ ਕੀਤਾ ਸੀ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ ਪੁਲਿਸ ਦੀਆਂ ਝੜਪਾਂ ਵੀ ਹੋਈਆਂ ਸਨ। ਪੰਜਾਬ ਪੁਲਿਸ ਮੁਤਾਬਕ ਇਨ੍ਹਾਂ ਝੜਪਾਂ ਵਿੱਚ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸੀ।ਉਹ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਦੀ ਮੰਗ ਕਰ ਰਹੇ ਸਨ, ਜੋ ਕੁੱਟਮਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਸਨ। ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਪਰ ਸਵਾਲ ਖੜੇ ਕੀਤੇ ਹਨ।

ਇਸ ਰਿਪੋਰਟ ਵਿੱਚ ਅਸੀਂ ਅਮ੍ਰਿਤਪਾਲ ਸਿੰਘ ਵੱਲੋਂ ਵੱਖ-ਵੱਖ ਸਮੇਂ ਉੱਤੇ ਵੱਖ ਵੱਖ ਮੁੱਦਿਆਂ ਬਾਰੇ ਬਿਆਨਾਂ ਦੀ ਚਰਚਾ ਕਰਾਂਗੇ।
‘ਮੈਂ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦਾ’
ਆਪਣੇ ਤਾਜ਼ਾ ਬਿਆਨ ਵਿੱਚ ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦੇ।

ਅਜਨਾਲਾ ਵਿੱਚ ਪੁਲਿਸ ਥਾਣੇ ਉਪਰ ਕਥਿਤ ਕਬਜੇ ਤੋਂ ਬਾਅਦ ਰਾਸ਼ਟਰੀ ਮੀਡੀਆ ਅਤੇ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਨਿਸ਼ਾਨੇ ਉਪਰ ਆਏ ਅਮ੍ਰਿਤਪਾਲ ਨੇ ਨਿਊਜ਼ 18 ਪੰਜਾਬ ਨਾਲ ਗੱਲ ਕਰਦਿਆਂ ਕਿਹਾ, ‘‘ਮੈਂ ਐਥੀਨਿਸਿਟੀ ਦੇ ਤੌਰ ਉੱਤੇ ਪੰਜਾਬੀ ਹਾਂ ਅਤੇ ਧਾਰਮਿਕ ਤੌਰ ਉੱਤੇ ਸਿੱਖ ਹਾਂ, ਮੈਨੂੰ ਕਿਸੇ ਹੋਰ ਪਛਾਣ ਦੀ ਲੋੜ ਨਹੀਂ।’’

ਉਨ੍ਹਾਂ ਕਿਹਾ, “ਮੈਂ ਇਹ ਨਹੀਂ ਕਹਿੰਦਾ ਕਿ ਭਾਰਤ ਦੀ ਪਛਾਣ ਨਹੀਂ ਹੋਈ ਚਾਹੀਦੀ, ਪਰ ਮੈਂ ਆਪਣੇ ਆਪ ਨੂੰ ਇਸ ਪਛਾਣ ਨਾਲ ਨਹੀਂ ਜੋੜਦਾ। ਪਾਸਪੋਰਟ ਇੱਕ ਟਰੈਵਲ ਦਸਤਾਵੇਜ਼ ਹੁੰਦਾ ਹੈ। ਇੰਝ ਤਾਂ ਮਹਾਤਮਾ ਗਾਂਧੀ ਕੋਲ ਵੀ ਬ੍ਰਿਟਿਸ਼ ਇੰਡੀਅਨ ਪਾਸਪੋਰਟ ਸੀ, ਤਾਂ ਕੀ ਉਹ ਬਰਤਾਨਵੀਂ ਬਣ ਗਏ।’’

ਸਿੱਖਾਂ ਲਈ ਖਾਲਿਸਤਾਨ ਦੀ ਮੰਗ ਤੇ ਬਹਿਸ ਦੀ ਚਣੌਤੀ
24 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਨੇ ਸਿੱਖਾਂ ਅਤੇ ਪੰਜਾਬ ਲਈ ਖਾਲਿਸਤਾਨ ਦੀ ਮੰਗ ਕਰਦਾ ਇੱਕ ਬਿਆਨ ਦਿੱਤਾ ਸੀ।

ਅਮ੍ਰਿਤਪਾਲ ਨੇ ਕਿਹਾ ਸੀ ਕਿ ਇਸ ਮੁੱਦੇ ਉਪਰ ਉਹਨਾਂ ਨਾਲ ਬਹਿਸ ਕਰਨ ਲਈ ਰਾਸ਼ਟਰੀ, ਅੰਤਰ ਰਾਸ਼ਟਰੀ ਮੀਡੀਆ ਅਤੇ ਦੁਨੀਆ ਭਰ ਦੇ ਵਿਵਦਾਨਾਂ ਨੂੰ ਖੁੱਲਾ ਸੱਦਾ ਹੈ।ਉਨ੍ਹਾਂ ਕਿਹਾ, “ਸਾਡੇ ਖਾਲਿਸਤਾਨ ਦੇ ਮਕਸਦ ਨੂੰ ਬੁਰਾਈ ਜਾਂ ਵਰਜਿਤ ਨਾ ਸਮਝਿਆ ਜਾਵੇ। ਉਸ ਨੂੰ ਬੜੀ ਹੀ ਬੌਧਿਕਤਾ ਨਾਲ ਵੇਖਿਆ ਜਾਵੇ।’’“ਇਸ ਦੇ ਭੂ-ਰਾਜਨੀਤਿਕ ਲਾਭ ਕੀ ਹਨ, ਸਿੱਖਾਂ ਲਈ ਇਸ ਦੇ ਕੀ ਲਾਭ ਹਨ ਅਤੇ ਸਿੱਖਾਂ ਦੇ ਬਚਾਅ ਅਤੇ ਪੰਜਾਬ ਲਈ ਇਹ ਕਿਉਂ ਜ਼ਰੂਰੀ ਹੈ।’

ਅਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਦੀ ਮੰਗ ਬਾਰੇ ਅੱਗੇ ਕਿਹਾ, “ਇਸ ਦੇ ਪਿੱਛੇ ਕੋਈ ਨਹੀਂ ਹੈ। ਮੈਂ ਇਸ ਦੇ ਪਿੱਛੇ ਨਹੀਂ ਹਾਂ। ਬੰਦਾ ਸਿਰਫ਼ ਕਿਸੇ ਵਿਚਾਰਧਾਰਾ ਦਾ ਚਿਹਰਾ ਬਣਦਾ ਹੈ। ਇਹ ਵਿਚਾਰਧਾਰਾ ਕਦੇ ਵੀ ਖਤਮ ਨਹੀਂ ਹੁੰਦੀ। ਤੁਸੀਂ ਸਾਡੀ ਸਾਰੀ ਕੌਮ ਨੂੰ ਮਾਰ ਦੇਵੋ, ਖਾਲਸੇ ਦਾ ਰਾਜ ਕਰਨ ਦਾ ਸੁਪਨਾ ਕਦੇ ਖਤਮ ਨਹੀਂ ਹੋਵੇਗਾ। ਇਹ ਮਹਾਰਾਜ (ਸਿੱਖ ਗੁਰੂ) ਨੇ ਦੇਣਾ ਹੈ, ਦਿੱਲੀ ਤੋਂ ਤਾਂ ਅਸੀਂ ਮੰਗਦੇ ਨਹੀਂ ਹਾਂ।”

Leave a Comment

Your email address will not be published. Required fields are marked *