ਆਸਟ੍ਰੇਲੀਅਨ NRI ਪੰਜਾਬਣ ਹੋਈ ਤਸ਼ੱਦਦ ਦਾ ਸ਼ਿਕਾਰ ਐਨਆਰਆਈ ਵਿਆਹੁਤਾ ਨੇ ਸਹੁਰੇ ਪਰਿਵਾਰ ‘ਤੇ ਲਾਏ ਗੰਭੀਰ ਇਲਜ਼ਾਮ ਤਸ਼ੱਦਦ ਕਰਨ ਦੇ ਮਾਮਲੇ ‘ਚ ਪਤੀ ਸਣੇ 3 ਲੋਕਾਂ ‘ਤੇ ਕੀਤਾ ਮਾਮਲਾ ਦਰਜ

ਆਸਟ੍ਰੇਲੀਅਨ NRI ਪੰਜਾਬਣ ਹੋਈ ਤਸ਼ੱਦਦ ਦਾ ਸ਼ਿਕਾਰ ਐਨਆਰਆਈ ਵਿਆਹੁਤਾ ਨੇ ਸਹੁਰੇ ਪਰਿਵਾਰ ‘ਤੇ ਲਾਏ ਗੰਭੀਰ ਇਲਜ਼ਾਮ ਤਸ਼ੱਦਦ ਕਰਨ ਦੇ ਮਾਮਲੇ ‘ਚ ਪਤੀ ਸਣੇ 3 ਲੋਕਾਂ ‘ਤੇ ਕੀਤਾ ਮਾਮਲਾ ਦਰਜ

ਆਸਟ੍ਰੇਲੀਆ ਦੀ ਨਵੀਂ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ ਦੀ ਆਬਾਦੀ ਵਿੱਚ ਵੀ ਕੁਝ ਬਦਲਾਅ ਹੋ ਰਹੇ ਹਨ ਅਤੇ ਭਾਰਤ ਤੋਂ ਗਏ ਲੋਕਾਂ ਦੀ ਆਬਾਦੀ ਵੀ ਵਧੀ ਹੈ। ਆਸਟ੍ਰੇਲੀਆ ਵਿੱਚ ਹਰ ਪੰਜ ਸਾਲਾਂ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ ਅਤੇ ਇਹ ਤਾਜ਼ਾ ਮਰਦਮਸ਼ੁਮਾਰੀ ਦੇ ਅੰਕੜੇ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਹਨ। 2016 ਵਿੱਚ ਦੇਸ਼ ਦੀ ਆਬਾਦੀ 2.3 ਕਰੋੜ ਸੀ ਜੋ ਕਿ ਹੁਣ ਵਧ ਕੇ 2.5 ਕਰੋੜ ਹੋ ਗਈ ਹੈ। ਦੇਸ਼ ਦੀ ਔਸਤਨ ਆਮਦਨ ਵਿੱਚ ਵੀ ਵਾਧੇ ਹੋਏ ਹਨ।

ਤੇਜ਼ੀ ਨਾਲ ਵਧ ਰਹੀ ਹੈ ਪੰਜਾਬੀ ਭਾਸ਼ਾ
2021 ਦੀ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਭਾਸ਼ਾ ਦੇਸ਼ ਦੀਆਂ ਪਹਿਲੀਆਂ ਪੰਜ ਸਭ ਤੋਂ ਵੱਧ ਬੋਲਣ ਵਾਲੀਆਂ ਭਾਸ਼ਾਵਾਂ ਵਿੱਚ ਸ਼ਾਮਲ ਹੋ ਗਈ ਹੈ। ਇਹ ਅੰਕੜੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ (ਏਬੀਐਸ) ਵੱਲੋਂ ਜਾਰੀ ਕੀਤੇ ਗਏ ਹਨ।

ਆਸਟ੍ਰੇਲੀਆ ਵਿੱਚ ਪੰਜਾਬੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਭਾਸ਼ਾ ਬਣ ਗਈ ਹੈ। ਪਿਛਲੀ ਮਰਦਮਸ਼ੁਮਾਰੀ ਵਿੱਚ ਪੰਜਾਬੀ ਭਾਸ਼ਾ ਪਹਿਲੀਆਂ 10 ਸਭ ਤੋਂ ਵੱਧ ਬੋਲਣ ਵਾਲੀਆਂ ਭਾਸ਼ਾਵਾਂ ਵਿੱਚ ਸ਼ਾਮਲ ਸੀ। ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ 1.6 ਫ਼ੀਸਦ,ਆਸਟਰੇਲੀਅਨ ਕੈਪੀਟਲ ਟੈਰੀਟਰੀ ਵਿੱਚ 1.1 ਫ਼ੀਸਦ, ਕੁਈਨਜ਼ਲੈਂਡ ਵਿੱਚ 0.6 ਫ਼ੀਸਦ, ਦੱਖਣੀ ਆਸਟ੍ਰੇਲੀਆ ਵਿੱਚ 0.8 ਫ਼ੀਸਦ, ਤਸਮਾਨੀਆ ਵਿੱਚ 0.5 ਫ਼ੀਸਦ ਲੋਕ ਪੰਜਾਬੀ ਬੋਲਦੇ ਹਨ।

ਅੰਗਰੇਜ਼ੀ ਤੋਂ ਬਾਅਦ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਚੀਨੀ ਅਤੇ ਅਰਬੀ ਵੀ ਸ਼ਾਮਲ ਹਨ।2021 ਦੀ ਮਰਦਮਸ਼ੁਮਾਰੀ ਮੁਤਾਬਕ 2.39 ਲੱਖ ਲੋਕ ਆਪਣੇ ਘਰਾਂ ਵਿੱਚ ਪੰਜਾਬੀ ਬੋਲਦੇ ਹਨ। 2016 ਦੌਰਾਨ ਇਹ ਸੰਖਿਆ 1.32 ਲੱਖ ਸੀ।

ਇਸਦੇ ਨਾਲ ਹੀ ਦੇਸ਼ ਵਿੱਚ ਈਸਾਈ ਧਰਮ ਤੋਂ ਬਾਅਦ ਇਸਲਾਮ, ਹਿੰਦੂ, ਬੁੱਧ ਅਤੇ ਸਿੱਖ ਧਰਮ ਸਭ ਤੋਂ ਉੱਪਰ ਹਨ। ਹਿੰਦੂ ਅਤੇ ਇਸਲਾਮ ਧਰਮ ਵੀ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਇਸ ਨੂੰ ਮੰਨਣ ਵਾਲੇ ਲੋਕਾਂ ਦੀ ਸੰਖਿਆ 3-3 ਫ਼ੀਸਦ ਹੀ ਹੈ। 2016 ਦੀ ਮਰਦਮਸ਼ੁਮਾਰੀ ਸਮੇਂ ਹਿੰਦੂ ਆਬਾਦੀ 1.9 ਫ਼ੀਸਦ ਸੀ ਅਤੇ ਮੁਸਲਿਮ ਆਬਾਦੀ 2.6 ਫ਼ੀਸਦ ਸੀ।

Leave a Comment

Your email address will not be published. Required fields are marked *