ਕਾਲਜ ਦੇ ਧੱਕੇ ਖਿਲਾਫ ਸੜਕਾਂ ਤੇ ਨਿੱਤਰ ਆਏ ਕਸ਼ਮੀਰੀ ਵਿਦਿਆਰਥੀ, ਕਹਿੰਦੇ ਨਾ ਨਹਾਉਣ ਲਈ ਪਾਣੀ,

ਕਾਲਜ ਦੇ ਧੱਕੇ ਖਿਲਾਫ ਸੜਕਾਂ ਤੇ ਨਿੱਤਰ ਆਏ ਕਸ਼ਮੀਰੀ ਵਿਦਿਆਰਥੀ, ਕਹਿੰਦੇ ਨਾ ਨਹਾਉਣ ਲਈ ਪਾਣੀ,

14 ਸਤੰਬਰ ਨੂੰ ਜਦੋਂ ਮਕਸੂਦਾਂ ਥਾਣੇ ਦੇ ਬਾਹਰ ਚਾਰ ਹਲਕੇ ਬੰਬ ਧਮਾਕੇ ਹੋਏ ਸਨ ਤਾਂ ਅਸੀਂ ਸੋਚਿਆ ਨਹੀਂ ਸੀ ਕਿ ਇਸ ਦਾ ਪਰਛਾਵਾਂ ਕਸ਼ਮੀਰੀ ਵਿਦਿਆਰਥੀਆਂ ‘ਤੇ ਵੀ ਪਵੇਗਾ।
10 ਅਕਤੂਬਰ ਦੀ ਰਾਤ ਨੂੰ ਜਦੋਂ ਜਲੰਧਰ ਸੀਟੀ ਇੰਸਟੀਟਿਊਟ ਦੇ ਹੋਸਟਲ ਵਿਚੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਫੜ ਕੇ ਲੈ ਗਈ ਸੀ ਤਾਂ ਲੱਗਾ ਕਿ ਸਾਰੇ ਕਸ਼ਮੀਰੀ ਵਿਦਿਆਰਥੀਆਂ ਦੀ ਸ਼ਾਮਤ ਆ ਗਈ ਹੈ।”
ਇਨ੍ਹਾਂ ਗੱਲ ਪੀਜੀ ਵਿਚ ਰਹਿ ਰਹੇ ਉਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੇ ਕੀਤਾ ਜਿਹੜੇ ਹੁਣ ਡਰਦਿਆਂ ਬਾਹਰ ਵੀ ਨਹੀਂ ਨਿਕਲਦੇ।

ਪੁਲਿਸ ਕਾਰਵਾਈ ਦਾ ਅਸਰ ਇਹ ਹੋਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਪੀਜੀ ਛੱਡ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।
ਪੰਜਾਬ ਵਿੱਚ ਪੜ੍ਹਨ ਲਈ ਆਏ ਕਸ਼ਮੀਰੀ ਵਿਦਿਆਰਥੀਆਂ ਦੇ ਮਨਾਂ ਵਿੱਚ ਦਹਿਸ਼ਤ ਇਸ ਤਰ੍ਹਾਂ ਦੀ ਹੋ ਗਈ ਹੈ, ਉਹ ਸੋਚਦੇ ਹਨ ਕਿ ਪੁਲਿਸ ਕਿਸ ਵਿਦਿਆਰਥੀ ਨੂੰ ਕਦੋਂ ਲੈ ਜਾਵੇ ਪਤਾ ਨਹੀਂ।

ਮਾਮਲੇ ਦੀ ਜਾਂਚ NIA ਦੇ ਹਵਾਲੇ
14 ਸਤੰਬਰ ਨੂੰ ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ ‘ਤੇ ਹੋਏ ਗ੍ਰੇਨੇਡ ਹਮਲੇ ਦੇ ਸਬੰਧ ਵਿੱਚ ਅਕਤੂਬਰ ਮਹੀਨੇ ਵਿੱਚ ਪੰਜਾਬ ਪੁਲਿਸ ਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਕਰਾਵਾਈ ਵਿੱਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਦਾ ਦਾਅਵਾ ਕੀਤਾ ਗਿਆ ਸੀ। ਇਨ੍ਹਾਂ ਵਿਦਿਆਰਥੀਆਂ ਨੂੰ ਸੀਟੀ ਇੰਸਟੀਚਿਊਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਮੁਤਾਬਕ, ”ਅੰਸਾਰ ਗਜ਼ਵਤ ਉਲ-ਹਿੰਦ ਨਾਮੀ ਜਥੇਬੰਦੀ ਨਾਲ ਜੁੜੇ ਤਿੰਨੋ ਵਿਦਿਆਰਥੀਆਂ ਦਾ ਕੇਸ ਹੁਣ ਕੌਮੀ ਜਾਂਚ ਏਜੰਸੀ (NIA) ਕਰੇਗੀ। ਇਹ ਫੈਸਲਾ ਗ੍ਰਹਿ ਮੰਤਰਾਲੇ ਤੇ ਪੰਜਾਬ ਸਰਕਾਰ ਨੇ ਕੀਤਾ ਹੈ।”

ਇਹ ਕੇਸ ਐਨਆਈਏ ਨੂੰ ਸੌਂਪਣ ਵੇਲੇ ਹਾਲਹੀ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਹੋਰ ਕਸ਼ਮੀਰੀ ਵਿਦਿਆਰਥੀਆਂ ਦਾ ਵੀ ਮਾਮਲਾ ਵਿਚਾਰਿਆ ਗਿਆ। ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਦੀ ਵੀ ਸ਼ਮੂਲੀਅਤ ਮਕਸੂਦਾਂ ਥਾਣੇ ਬਾਹਰ ਬਲਾਸਟ ਵਿੱਚ ਸੀ, ਇਨ੍ਹਾਂ ਦੇ ਦੋ ਹੋਰ ਸਾਥੀ ਫਰਾਰ ਦੱਸੇ ਜਾ ਰਹੇ ਹਨ।
ਪੀਜੀ ਮਾਲਕਾਂ ਤੇ ਕਸ਼ਮੀਰੀ ਵਿਦਿਆਰਥੀਆਂ ਦਾ ਡਰ
ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਵਿਚੋਂ ਇਕ ਤਹਿਲੀਲ ਨੇ ਦੱਸਿਆ ਕਿ ਸੀਟੀ ਇੰਸਟੀਟਿਊਟ ਦੀ ਘਟਨਾ ਤੋਂ ਬਾਅਦ ਲੱਗ ਰਿਹਾ ਸੀ ਕਿ ਮਾਮਲਾ ਸ਼ਾਂਤ ਹੋ ਗਿਆ ਹੈ ਪਰ ਸੇਂਟ ਸੋਲਜਰ ਦੇ ਦੋ ਕਸ਼ਮੀਰੀ ਵਿਦਿਆਰਥੀਆਂ ਨੂੰ ਮਕਸੂਦਾਂ ਥਾਣੇ ਦੇ ਬਾਹਰ ਹੋਏ ਬੰਬ ਧਮਾਕਿਆਂ ਦੇ ਮਾਮਲੇ ਕਾਰਨ ਇੱਕ ਵਾਰ ਫੇਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਮਕਸੂਦਾਂ ਅਤੇ ਸੂਰਤ ਨਗਰ ਇਲਾਕੇ ਦੇ ਪੀਜੀ ਵਿਚ ਰਹਿਣ ਵਾਲੇ ਕਸ਼ਮੀਰੀ ਮੁੰਡੇ ਦਹਿਸ਼ਤ ਕਾਰਨ ਗੱਲਬਾਤ ਲਈ ਤਿਆਰ ਨਹੀਂ ਪਰ ਫਿਰ ਵੀ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਇੱਕ ਨੇ ਦੱਸਿਆ ਕਿ ਉਹ 21 ਨਵੰਬਰ ਤੋਂ ਸ਼ੁਰੂ ਹੋ ਰਹੇ ਪੇਪਰ ਦੇ ਕੇ ਵਾਪਸ ਚਲਾ ਜਾਵੇਗਾ। ਮਾਹੌਲ ਠੀਕ ਹੋਇਆ ਤਾਂ ਉਹ ਪੜ੍ਹਾਈ ਜਾਰੀ ਰੱਖੇਗਾ ਨਹੀਂ ਤਾਂ ਉਥੇ ਹੀ ਰੁਕ ਜਾਵੇਗਾ।

ਕਈ ਪੀਜੀ ਵਿੱਚੋਂ ਤਾਂ ਪਿਛਲੇ ਪੰਜ-ਛੇ ਸਾਲਾਂ ਤੋਂ ਰਹਿੰਦੇ ਆ ਰਹੇ ਵਿਦਿਆਰਥੀਆਂ ਨੂੰ ਪੀਜੀ ਵਿੱਚੋਂ ਕੱਢ ਹੀ ਦਿੱਤਾ ਗਿਆ ਹੈ।
ਪੀਜੀ ਮਾਲਕ ਬਲਵਿੰਦਰ ਕੌਰ ਦਾ ਕਹਿਣਾ ਸੀ ਕਿ ਉਹ ਵੀ ਡਰ ਗਏ ਸਨ ਕਿ ਜਿਹੜੇ ਕਸ਼ਮੀਰੀ ਵਿਦਿਆਰਥੀ ਉਨ੍ਹਾਂ ਕੋਲ ਰਹਿ ਰਹੇ ਹਨ ਉਹ ਵੀ ਅਜਿਹੀਆਂ ਸਰਗਰਮੀਆਂ ਵਿੱਚ ਸ਼ਾਮਿਲ ਨਾ ਹੋਣ ਪਰ ਪੁਲਿਸ ਵੱਲੋਂ ਜਾਂਚ ਕਰ ਲੈਣ ਤੋਂ ਬਾਅਦ ਉਨ੍ਹਾਂ ਨੂੰ ਤਸੱਲੀ ਹੋ ਗਈ ਹੈ।

ਸੀਟੀ ਇੰਸਟੀਟਿਊਟ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤਿੰਨ ਵਿਦਿਅਕ ਅਦਾਰੇ ਹਨ। ਜਿਨ੍ਹਾਂ ਵਿਚ 700 ਦੇ ਕਰੀਬ ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਹਨ।
ਉਨ੍ਹਾਂ ਨੇ ਦੱਸਿਆ, ”ਪੁਲਿਸ ਨੇ 10 ਅਕਤੂਬਰ ਦੀ ਰਾਤ ਨੂੰ 11 ਵਜੇ ਉਨ੍ਹਾਂ ਨੂੰ ਫੋਨ ਕੀਤਾ ਸੀ ਕਿ ਉਹ ਸ਼ਾਹਪੁਰ ਇੰਸਟੀਟਿਊਟ ਆਉਣ ਅਤੇ ਉਹ ਪੁਲਿਸ ਦੇ ਸਹਿਯੋਗ ਲਈ ਉਥੇ ਪਹੁੰਚੇ।”

ਹੋਸਟਲ ਦੇ ਕਮਰੇ ਤੱਕ ਉਨ੍ਹਾਂ ਨੂੰ ਪੁਲਿਸ ਨਹੀਂ ਲੈ ਕੇ ਗਈ। ਕਮਰੇ ‘ਚੋਂ ਫੜੇ ਮੁੰਡਿਆਂ ਕੋਲੋਂ ਕੀ ਮਿਲਿਆ ਇਹ ਅੱਜ ਤੱਕ ਵੀ ਪੁਲਿਸ ਨੇ ਨਹੀਂ ਦਿਖਾਇਆ। ਪੁਲਿਸ ਕਮਰੇ ਵਿਚੋਂ ਦੋ ਕਾਲੇ ਬੈਗ ਲੈ ਕੇ ਨਿਕਲੀ ਸੀ ਪਰ ਉਨ੍ਹਾਂ ਬੈਗਾਂ ਵਿਚ ਕੀ ਸੀ, ਇਹ ਪਤਾ ਨਹੀਂ।”

Leave a Comment

Your email address will not be published. Required fields are marked *