ਕੈਨੇਡਾ ਤੋਂ ਆਈ ਮਾੜੀ ਖਬਰ, ਲਾਡਲੇ ਪੁੱਤ ਦੀ ਵੀਡੀਓ ਦੇਖ-ਦੇਖ ਰੋਂਦਾ ਪਰਿਵਾਰ, ਮੌ.ਤ ਦਾ ਦੁੱਖ ਨਹੀਂ ਝੱਲ ਹੁੰਦਾ

ਕੈਨੇਡਾ ਤੋਂ ਆਈ ਮਾੜੀ ਖਬਰ, ਲਾਡਲੇ ਪੁੱਤ ਦੀ ਵੀਡੀਓ ਦੇਖ-ਦੇਖ ਰੋਂਦਾ ਪਰਿਵਾਰ, ਮੌ.ਤ ਦਾ ਦੁੱਖ ਨਹੀਂ ਝੱਲ ਹੁੰਦਾ
ਸੂਤਰਾਂ ਮੁਤਾਬਕ ਪੂਨਮਦੀਪ ਕੌਰ (21) ਪੜ੍ਹਾਈ ਕਰਨ ਪਿਛਲੇ ਡੇਢ ਕੁ ਸਾਲ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ ਤੇ ਬੀਤੇ ਦਿਨ ਸਹੇਲੀਆਂ ਨਾਲ ਨਿਆਗਰਾ ਫ਼ਾਲ ਉਤੇ ਘੁੰਮਣ ਗਈ ਸੀ ਅਤੇ ਅਚਾਨਕ ਉਹ ਡੂੰਘੇ ਪਾਣੀ ਵਿੱਚ ਡਿੱਗ ਗਈ। ਲੜਕੀ ਦੇ ਪਿਤਾ ਮਨੀਲਾ ਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਲੰਬੇ ਸਮੇਂ ਤੋਂ ਗਏ ਹਨ। ਪਰਿਵਾਰ ਵਾਲਿਆ ਦੇ ਕਹਿਣ ਮੁਤਾਬਕ ਹਾਲੇ ਤੱਕ ਲੜਕੀ ਦੀ ਲਾਸ਼ ਜਾਂ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ।
ਪੂਨਮਦੀਪ ਕੌਰ (21) ਆਪਣੇ ਦੋਸਤਾਂ ਨਾਲ ਨਿਆਗਰਾ ਫਾਲ ਦੇਖਣ ਗਈ ਸੀ। ਉੱਥੇ ਅਚਾਨਕ ਉਸਦਾ ਪੈਰ ਫਿਸਲਣ ਕਾਰਨ ਹਾਦਸਾ ਵਾਪਰ ਗਿਆ। ਫਾਲ ਵਿੱਚ ਡਿੱਗਣ ਨਾਲ ਪੂਨਮਦੀਪ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੂਨਮਦੀਪ ਦੇ ਰਿਸ਼ਤੇਦਾਰਾਂ ਵੱਲੋਂ ਉਥੋਂ ਅੰਬੈਸੀ ਰਾਹੀਂ ਲੋਹੀਆ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪੂਨਮਦੀਪ ਦੀ ਮੌਤ ਦੀ ਖਬਰ ਮਿਲਦੇ ਹੀ ਘਰ ‘ਚ ਮਾਤਮ ਛਾ ਗਿਆ। ਪੂਨਮ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਿਸ਼ਤੇਦਾਰ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਇਕੱਠੀ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਨਿਆਗਰਾ ਫਾਲ ਸੈਲਾਨੀਆਂ ਲਈ ਕਾਫੀ ਖਿੱਚ ਦਾ ਕੇਂਦਰ ਰਹਿੰਦਾ ਹੈ ਤੇ ਇਹ ਇਥੇ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਥੇ ਡੁੱਬਣ ਕਾਰਨ ਬਹੁਤ ਸਾਰੀਆਂ ਮੌਤ ਹੋ ਚੁੱਕੀਆਂ ਹਨ।