ਡਿਪ੍ਰੈਸ਼ਨ ‘ਚੋਂ ਬਾਹਰ ਆਏ ਨੌਜਵਾਨ ਦੀ ਰੂਹ ਕੰਬਾ ਦੇਣ ਵਾਲੀ ਕਹਾਣੀ,ਪਰ ਹਿੰਮਤ ਤੇ ਹੌਂਸਲਾ ਐਸਾ ਅੱਜ ਸਾਰੇ ਪਾਸੇ ਹੈ ਚਰਚਾ

ਡਿਪ੍ਰੈਸ਼ਨ ‘ਚੋਂ ਬਾਹਰ ਆਏ ਨੌਜਵਾਨ ਦੀ ਰੂਹ ਕੰਬਾ ਦੇਣ ਵਾਲੀ ਕਹਾਣੀ,ਪਰ ਹਿੰਮਤ ਤੇ ਹੌਂਸਲਾ ਐਸਾ ਅੱਜ ਸਾਰੇ ਪਾਸੇ ਹੈ ਚਰਚਾ
ਦੋਸਤ ਹਰ ਕਿਸੇ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕਈਆਂ ਲਈ ਦੋਸਤ ਤਾਂ ਆਪਣਿਆਂ ਤੋਂ ਕਿਤੇ ਵੱਧ ਹੁੰਦੇ ਹਨ। ਜਦੋਂ ਅਸੀਂ ਇਕੱਲਾ ਮਹਿਸੂਸ ਕਰਦੇ ਹਾਂ ਤਾਂ ਅਸੀਂ ਪਹਿਲਾਂ ਆਪਣੇ ਦੋਸਤ ਨੂੰ ਲੱਭਦੇ ਹਾਂ।
ਕਿਰਾਏ ‘ਤੇ ਬੁਆਏਫਰੈਂਡ, ਸ਼ਾਇਦ ਭਾਰਤ ਲਈ ਨਵਾਂ ਹੋ ਸਕਦਾ ਹੈ ਪਰ ਪੱਛਮੀ ਦੇਸਾਂ ਵਿੱਚ ਇਸ ਦਾ ਰੁਝਾਨ ਕਈ ਸਾਲ ਪੁਰਾਣਾ ਹੈ।
ਭਾਰਤ ਕੋਲ ਵੀ ਸਾਥੀ ਅਤੇ ਪਿਆਰ ਦੀ ਭਾਲ ਲਈ ਟਿੰਡਰ ਵਰਗੀਆਂ ਐਪਸ ਮੌਜੂਦ ਹਨ ਪਰ ਹੁਣ ਇਸ ਸ਼੍ਰੇਣੀ ਵਿੱਚ ਇੱਕ ਨਵੀਂ ਐਪ ਜੁੜ ਗਈ ਹੈ। ਤੁਸੀਂ ਫਿਲਮ ਦੇਖਣ, ਰੈਸਟੋਰੈਂਟ ਜਾਂ ਘੁੰਮਣ ਲਈ ਇਸ ‘ਬੁਆਏਫਰੈਂਡ’ ਨਾਲ ਜਾ ਸਕਦੇ ਹੋ ਪਰ ਤੁਸੀਂ ਕਿਸੇ ਨਿੱਜੀ ਥਾਂ ਜਿਵੇਂ ਹੋਟਲ ਜਾਂ ਘਰ ਨਹੀਂ ਜਾ ਸਕਦੇ। ਤੁਸੀਂ ਇਨ੍ਹਾਂ ਨਾਲ ਕੋਈ ਸੰਬੰਧ ਵੀ ਨਹੀਂ ਬਣਾ ਸਕਦੇ, ਇਹ ਇਸ ਦੇ ਨਿਯਮ ਹਨ।
ਇਸ ‘ਤੇ ਮਰਦਾਂ ਦੀਆਂ ਤਿੰਨ ਸ਼੍ਰੇਣੀਆਂ ਹਨ। ਜਿੱਥੇ ਮਾਡਲ, ਪ੍ਰਸਿੱਧ ਹਸਤੀਆਂ ਅਤੇ ਮਧਵਰਗੀ ਕਲਾਸ ਨਾਲ ਸੰਬੰਧਤ ਮਰਦ ਸ਼ਾਮਿਲ ਹਨ।
ਜਿਨ੍ਹਾਂ ਮਰਦਾਂ ਨੇ ਆਪਣਾ ਨਾਮ ਇਸ ਸਾਈਟ ‘ਤੇ ਰਜਿਸਟਰ ਕਰਵਾਇਆ ਹੈ, ਉਨ੍ਹਾਂ ਨੇ ਮੈਡੀਕਲ ਰਿਪੋਰਟ ਅਤੇ ਪੁਲਿਸ ਵੱਲੋਂ ਨੋ-ਓਬਜੈਕਸ਼ਨ ਸਰਟੀਫਿਕੇਟ ਵਰਗੇ ਦਸਤਾਵੇਜ਼ ਵੀ ਜਮ੍ਹਾਂ ਕਰਵਾਏ ਹਨ। ਸਭ ਤੋਂ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਔਰਤਾਂ ਨਾਲ ਸਤਿਕਾਰਯੋਗ ਵਿਹਾਰ ਕਰਨਾ ਆਉਣਾ ਚਾਹੀਦਾ ਹੈ।
ਇਸ ‘ਤੇ ਇਹ ਵੀ ਦੱਸਿਆ ਗਿਆ ਮਰਦਾਂ ਦੇ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ ਕਿਉਂ ਹੈ। ਇਸ ਦੇ ਮੁਤਾਬਕ ਇਸ ਦੀ ਮਦਦ ਨਾਲ ਔਰਤਾਂ ਡਿਪਰੈਸ਼ਨ ‘ਚੋਂ ਬਾਹਰ ਆ ਸਕਦੀਆਂ ਹਨ।
ਪਰ ਸਵਾਲ ਇਹ ਹੈ ਕਿ ਕੁੜੀ ਨੂੰ ਡਿਪ੍ਰੈਸ਼ਨ ‘ਚੋਂ ਬਾਹਰ ਕੱਢਣ ਲਈ ਕਿਸੇ ਵੀ ਅਣਜਾਣ ਸ਼ਖ਼ਸ ਨੂੰ ਕੁਝ ਘੰਟਿਆਂ ਲਈ ਬੁਆਏਫਰੈਂਡ ਵਜੋਂ ਕਿਵੇਂ ਹਾਇਰ ਕੀਤਾ ਜਾ ਸਕਦਾ ਹੈ?