ਪੰਜਾਬੀ ਸਿੰਗਰ Shubh ਦੇ ਪਾੜੇ ਪੋਸਟਰ, BJP ਯੁਵਾ ਮੋਰਚਾ ਨੇ ਕਿਹਾ ਨਹੀਂ ਹੋਣ ਦਿਆਂਗੇ ਸ਼ੋ। ਕਿਹਾ ਖ਼ਾਲਿ.ਸਤਾਨ ਨੂੰ ਕਰ ਰਿਹਾ ਪ੍ਰਮੋਟ

ਪੰਜਾਬੀ ਸਿੰਗਰ Shubh ਦੇ ਪਾੜੇ ਪੋਸਟਰ, BJP ਯੁਵਾ ਮੋਰਚਾ ਨੇ ਕਿਹਾ ਨਹੀਂ ਹੋਣ ਦਿਆਂਗੇ ਸ਼ੋ। ਕਿਹਾ ਖ਼ਾਲਿ.ਸਤਾਨ ਨੂੰ ਕਰ ਰਿਹਾ ਪ੍ਰਮੋਟ

ਮੁੰਬਈ ਚ ਪੰਜਾਬੀ ਸਿੰਗਰ ਸ਼ੁੱਭ ਦੇ ਪਾੜੇ ਗਏ ਪੋਸਟਰ
ਮੁੰਬਈ ਚ ਪੰਜਾਬੀ ਸਿੰਗਰ ਸ਼ੁੱਭ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ। ਦੱਸ ਦੇਈਏ ਕਿ BJP ਯੁਵਾ ਮੋਰਚਾ ਦੇ ਆਗੂਆਂ ਵੱਲੋਂ ਪੰਜਾਬੀ ਸਿੰਗਰ ਸ਼ੁੱਭ ਦੇ ਪੋਸਟਰ ਪਾੜੇ ਗਏ ਹਨ। ਸ਼ੁੱਭ ਤੇ ਖਾਲਿਸਤਾਨ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਲਗਾਏ ਗਏ ਹਨ। BJYM ਨੇ ਸ਼ੁੱਭ ਖਿਲਾਫ਼ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ। ਸ਼ੁੱਭ ਖਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Shubh ਨੇ ਕੀਤਾ ਸਾਲ 2023 ‘ਚ ਰਿਲੀਜ਼ ਹੋਣ ਵਾਲੀ ਪਹਿਲੀ ਐਲਬਮ ਦਾ ਐਲਾਨ, ਹੈਰਾਨ ਹੋਏ ਫੈਨਸ
‘Her’ ਦਾ ਅਧਿਕਾਰਤ ਆਡੀਓ ਹਾਲ ਹੀ ਵਿੱਚ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ ਤੇ ਜਦੋਂ ਗਾਣਾ ਜਦੋਂ ਖ਼ਤਮ ਹੁੰਦਾ ਹੈ, ਜੇਕਰ ਤੁਸੀਂ ਕੁਝ ਹੋਰ ਸਕਿੰਟਾਂ ਲਈ ਇੰਤਜ਼ਾਰ ਕਰਦੇ ਹੋ।ਫੇਮਸ ਤੇ ਬਲੂਮਿੰਗ ਪੰਜਾਬੀ ਸਿੰਗਰ ਸ਼ੁਭ (Punjabi singer Shubh) ਯਕੀਨੀ ਤੌਰ ‘ਤੇ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਬਣ ਗਿਆ ਹੈ। ਫੈਨਸ ਉਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਭਵਿੱਖ ਮੰਨਦੇ ਹਨ ਤੇ ਸਟਾਰ ਨੇ ਵੀ ਆਪਣੇ ਫੈਨਸ ਨੂੰ ਕਦੇ ਨਿਰਾਸ਼ ਨਹੀਂ ਹੋਣ ਦਿੱਤਾ। ਹੁਣ ਕੁਝ ਖਾਸ ਕਰਕੇ ਸਿੰਗਰ ਆਪਣੇ ਫੈਨਸ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਸਿੰਗਰ ਸ਼ੁਭ ਨੇ ਸਾਲ 2023 ਲਈ ਆਪਣੀ ਪਹਿਲੀ ਐਲਬਮ ਦਾ ਐਲਾਨ ਕੀਤਾ ਹੈ।

ਜੀ ਹਾਂ, ਸ਼ੁਭ ਨੇ ਆਪਣੀ ਪਹਿਲੀ ਐਲਬਮ ਨਾਲ ਐਲਬਮਾਂ ਅਤੇ ਈਪੀ ਰਿਲੀਜ਼ ਕਰਨ ਦੀ ਦੌੜ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ ਹੈ। ਸ਼ੁਭ ਨੇ ਬਹੁਤ ਜ਼ਿਆਦਾ ਰੌਲਾ-ਰੱਪਾ ਪਾ ਕੇ ਇਹ ਐਲਾਨ ਨਹੀਂ ਕੀਤੀ ਪਰ ਆਪਣੇ ਸੱਚੇ ਫੈਨਸ ਲਈ ਹੈਰਾਨੀ ਦੇ ਤੌਰ ‘ਤੇ ਸਿਰਫ਼ ਇੱਕ ਨੋਟ ਛੱਡਿਆ ।ਦੱਸ ਦਈਏ ਕਿ ਤੁਹਾਨੂੰ ਉਸਦੇ Instagram ਖਾਤੇ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਹ ਐਲਾਨ ਨਹੀਂ ਮਿਲੇਗਾ। ਕਿਉਂਕਿ ਸ਼ੁਭ ਨੇ ਆਪਣੇ ਲੇਟੈਸਟ ਗੀਤ ‘Her’ ਦੇ ਅੰਤ ‘ਚ ਇਸ ਖ਼ਬਰ ਦਾ ਐਲਾਨ ਕਰਨ ਦਾ ਫੈਸਲਾ ਕੀਤਾ।

Her’ ਦਾ ਅਧਿਕਾਰਤ ਆਡੀਓ ਹਾਲ ਹੀ ਵਿੱਚ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ ਤੇ ਜਦੋਂ ਗਾਣਾ ਜਦੋਂ ਖ਼ਤਮ ਹੁੰਦਾ ਹੈ, ਜੇਕਰ ਤੁਸੀਂ ਕੁਝ ਹੋਰ ਸਕਿੰਟਾਂ ਲਈ ਇੰਤਜ਼ਾਰ ਕਰਦੇ ਹੋ, ਤਾਂ ਫੈਨਸ ਲਈ ਸ਼ੁਭ ਦੇ ਹੈਰਾਨੀਜਨਕ ਐਲਾਨ ਬਾਰੇ ਤੁਹਾਨੂੰ ਪਤਾ ਲੱਗਦਾ ਹੈ।

ਫਿਲਹਾਲ, ਸ਼ੁਭ ਨੇ ਆਪਣੀ ਪਹਿਲੀ ਐਲਬਮ ਜਿਵੇਂ ਕਿ ਇਸਦੇ ਪੋਸਟਰ, ਟ੍ਰੈਕ ਸੂਚੀ ਬਾਰੇ ਜਾਣਕਾਰੀ ਜਾਂ ਰਿਲੀਜ਼ ਦੀ ਸਹੀ ਤਾਰੀਖ ਬਾਰੇ ਕੋਈ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਪਰ ਇਸ ਵਿੱਚ ਸ਼ੁਭ ਨੇ ਯਕੀਨੀ ਤੌਰ ‘ਤੇ ਖੁਲਾਸਾ ਕੀਤਾ ਹੈ, ਉਨ੍ਹਾਂ ਦੀ ਐਲਬਮ ਸਾਲ 2023 ਵਿੱਚ ਰਿਲੀਜ਼ ਹੋਵੇਗੀ।

Leave a Comment

Your email address will not be published. Required fields are marked *