ਪੰਜਾਬ ਦਾ ਬਚਿਆ ਪਾਣੀ ਵੀ ਖੋਹਣ ਦੀ ਤਿਆਰੀ, 290 ਮੋਘੇ ਬੰਦ ਕਰ ਰਹੀ ਹੈ ਪੰਜਾਬ ਸਰਕਾਰ, ਰਜਿੰਦਰ ਦੀਪ ਸਿੰਘ ਵਾਲਾ ਹੋ ਗਿਆ

ਪੰਜਾਬ ਦੇ ਘਟਦੇ ਜ਼ਮੀਨਦੋਜ਼ ਪਾਣੀ ਦੀ ਚਰਚਾ ਸਮੇਂ-ਸਮੇਂ ‘ਤੇ ਹੁੰਦੀ ਹੀ ਰਹਿੰਦੀ ਹੈ। ਝੋਨੇ ਦੇ ਸੀਜ਼ਨ ਵਿਚ ਇਹ ਚਰਚਾ ਹੋਰ ਜ਼ਿਆਦਾ ਜ਼ੋਰ ਫੜ ਜਾਂਦੀ ਹੈ।ਖੇਤੀਬਾੜੀ ਮਾਹਰ, ਸਰਕਾਰ ਅਤੇ ਵਾਤਾਵਰਨ ਪ੍ਰੇਮੀ ਸੂਬੇ ਦੇ ਘਟਦੇ ਪਾਣੀ ਦੇ ਪੱਤਣ ਉਤੇ ਲਗਾਤਾਰ ਚਿੰਤਾ ਪ੍ਰਗਟ ਕਰਦੇ ਰਹੇ ਹਨ।ਪਰ ਇਸ ਦੇ ਬਾਵਜੂਦ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਪੰਜਾਬ ਵਿਚ ਝੋਨੇ ਦੀ ਖੇਤੀ ਵੱਡੇ ਪੱਧਰ ‘ਤੇ ਹੋ ਰਹੀ ਹੈ।ਪੰਜਾਬ ਵਿਧਾਨ ਸਭਾ ਦੀ ਸਾਲ 2021-22 ਦੀ ਰਿਪੋਰਟ ਦੇ ਮੁਤਾਬਕ ਜੇਕਰ ਜ਼ਮੀਨ ਵਿਚੋਂ ਪਾਣੀ ਇਸੇ ਤਰੀਕੇ ਨਾਲ ਨਿਕਲਦਾ ਰਿਹਾ ਤਾਂ ਸੂਬੇ ਵਿਚ ਜ਼ਮੀਨਦੋਜ਼ ਪਾਣੀ ਦਾ ਸੰਕਟ ਖੜ੍ਹਾ ਹੋ ਜਾਵੇਗਾ।
ਇਸੇ ਤਰੀਕੇ ਨਾਲ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਪਹਿਲਾਂ ਹੀ ਹੋ ਚੁੱਕਾ ਹੈ।ਰਿਪੋਰਟ ਮੁਤਾਬਕ ਜੇਕਰ ਜ਼ਮੀਨ ਵਿਚੋਂ ਪਾਣੀ ਇਸੇ ਰਫ਼ਤਾਰ ਨਾਲ ਕੱਢਿਆ ਗਿਆ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਸੂਬਾ ਰੇਗਿਸਤਾਨ ਬਣ ਜਾਵੇਗਾ।
ਪੰਜਾਬ ਵਿਚ ਜ਼ਮੀਨਦੋਜ਼ ਪਾਣੀ ਘਟਣ ਦੇ ਕਾਰਨ, ਮੌਜੂਦਾ ਸਥਿਤੀ, ਸਰਕਾਰ ਦੀ ਦਲੀਲ, ਪਾਣੀ ਬਚਾਉਣ ਲਈ ਹੋ ਰਹੇ ਯਤਨਾਂ ਬਾਰੇ ਬੀਬੀਸੀ ਪੰਜਾਬੀ ਨੇ ਕਿਸਾਨਾਂ, ਸਰਕਾਰ ਦੇ ਨੁਮਾਇੰਦਿਆਂ ਅਤੇ ਮਾਹਰਾਂ ਨਾਲ ਗੱਲਬਾਤ ਕੀਤੀ।
ਪੰਜਾਬ ਦੇ ਜ਼ਮਨੀ ਪਾਣੀ ਦੀ ਮੌਜੂਦਾ ਸਥਿਤੀ
ਪੰਜਾਬ ਦੇ ਜ਼ਮੀਨੀ ਪਾਣੀ ‘ਤੇ ਪੰਜਾਬ ਵਿਧਾਨ ਸਭਾ ਵਲੋਂ ਵੀ ਇੱਕ ਰਿਪੋਰਟ ਤਿਆਰ ਕਰਵਾਈ ਗਈ। ਇਹ ਰਿਪੋਰਟ 2021 ਦੇ ਵਿੱਚ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਸੀ।ਇਸ ਰਿਪੋਰਟ ਵਿਚ ਕਾਫ਼ੀ ਚਿੰਤਾ ਤੇ ਹੈਰਾਨੀਜਨਕ ਤੱਥ ਉੱਭਰ ਕੇ ਸਾਹਮਣੇ ਆਏ ਹਨ।
ਸੈਂਟਰਲ ਗਰਾਂਊਡ ਵਾਟਰ ਬੋਰਡ ਨੇ ਸਮੁੱਚੇ ਪੰਜਾਬ ਨੂੰ 150 ਬਲਾਕਾਂ ਵਿਚ ਵੰਡਿਆ ਹੋਇਆ ਹੈ।
ਇਸ ਅਦਾਰੇ ਦੀ ਰਿਪੋਰਟ ਮੁਤਾਬਕ ਸਾਲ 2000 ਵਿੱਚ ਸੂਬੇ ਦੇ 150 ਵਿਕਾਸ ਬਲਾਕਾਂ ਵਿਚੋਂ 80 ਡਾਰਕ ਬਲਾਕ ਸਨ, ਜੋ ਕਿ 2017 ਵਿੱਚ ਵੱਧ ਕੇ 109 ਹੋ ਗਏ।
2020 ਦੇ ਤਾਜ਼ਾ ਅੰਕੜਿਆ ਮੁਤਾਬਕ ਇਹਨਾਂ ਡਾਰਕ ਬਲਾਕਾਂ ਦੀ ਗਿਣਤੀ 117 ਹੋ ਗਈ ਹੈ।
ਇਸ ਰਿਪੋਰਟ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਵਿਚ ਜਿਹੜੇ ਬਲਾਕ ਇਸ ਸਮੇਂ ਸੁਰੱਖਿਅਤ ਹਨ, ਉਹਨਾਂ ਦਾ ਜ਼ਮੀਨੀ ਪਾਣੀ ਖੇਤੀ ਅਤੇ ਮਨੁੱਖੀ ਖ਼ਪਤ ਲਈ ਵਰਤੋਂਯੋਗ ਨਹੀਂ ਹੈ।