6 ਬੱਚਿਆਂ ਦੀ ਮਾਂ ਨਾਲ ਵਿਆਹੇ ਵਰ੍ਹੇ ਮੁੰਡੇ ਨੂੰ ਮਿਸ ਕਾਲ ‘ਤੇ ਹੋਇਆ ਪਿਆਰ, ਬਸ ਫੇਰ ਪੈ ਗਏ ਜੁੱਤੀਆਂ ਦੇ ਹਾਰ

6 ਬੱਚਿਆਂ ਦੀ ਮਾਂ ਨਾਲ ਵਿਆਹੇ ਵਰ੍ਹੇ ਮੁੰਡੇ ਨੂੰ ਮਿਸ ਕਾਲ ‘ਤੇ ਹੋਇਆ ਪਿਆਰ, ਬਸ ਫੇਰ ਪੈ ਗਏ ਜੁੱਤੀਆਂ ਦੇ ਹਾਰ
27 ਅਗਸਤ 2023
ਅਕਸਰ ਲੋਕ ਮੈਨੂੰ ਆਪਣੇ ਘਰਾਂ ਦੀਆਂ ਨੀਹਾਂ ਰੱਖਣ ਲਈ ਸੱਦਾ ਦਿੰਦੇ ਹਨ, ਪਰਿਵਾਰ ਵਾਂਗ ਸਮਝਦੇ ਹਨ। ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਮੈਂ ਇਸ ਸਤਿਕਾਰ ਲਈ ਸਦਾ ਪੰਜਾਬ ਦੇ ਪਰਿਵਾਰਾਂ ਦੀ ਰਿਣੀ ਹਾਂ। ਬੇਸ਼ੁਮਾਰ ਪਿਆਰ ਨਾਲ ਹੀ ਸੋਹਣਾ ਸਮਾਜ ਸਿਰਜਿਆ ਜਾ ਸਕਦਾ ਹੈ। ਅਸਲ ਵਿੱਚ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਸੰਸਕਾਰਾਂ ਦੀ, ਮਿਹਨਤ ਦੀ, ਤਰੱਕੀ ਦੀ, ਚੰਗੀ ਸੋਚ ਦੀ ਨੀਂਹ ਰੱਖਦੇ ਵੇਖਣਾ ਚਾਹੁੰਦੇ ਹਨ, ਤਾਂ ਕਿ ਮਜ਼ਬੂਤ ਅਤੇ ਖੁਸ਼ਹਾਲ ਪੰਜਾਬ ਬਣਾ ਸਕੀਏ। – ਮਨਦੀਪ
facebook link
25 ਅਗਸਤ 2023
ਸੰਸਾਰ ਵਿੱਚ ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਹੈ, ਕਿਸੇ ਨੂੰ ਥੋੜ੍ਹਾ ਤੇ ਕਿਸੇ ਨੂੰ ਜ਼ਿਆਦਾ, ਪਰ ਫੇਰ ਵੀ ਦੂਜਿਆਂ ਦੇ ਦੁੱਖ ਵਿਚ ਕੌਣ ਸ਼ਰੀਕ ਹੁੰਦੇ ਹਨ? ਦੂਜਿਆਂ ਦੇ ਦੁੱਖ ਵਿਚ ਸਿਰਫ ਓਹੀ ਸ਼ਰੀਕ ਹੁੰਦੇ ਹਨ ਜੋ ਆਪਣੇ ਨਿੱਜੀ ਦੁੱਖਾਂ ਦੀ, ਆਪਣੀਆਂ ਮੁਸ਼ਕਲਾਂ ਦੀ ਪ੍ਰਵਾਹ ਨਹੀਂ ਕਰਦੇ। ਅੱਜ ਇਨਸਾਨ ਇਨਸਾਨ ਨਾਲ ਪਸ਼ੂ ਵਰਗਾ ਵਿਹਾਰ ਕਰ ਰਿਹਾ ਹੈ, ਪੈਸੇ ਕਮਾਉਣ ਦੀ ਅੱਗ ਵਿੱਚ ਦੀਨ ਈਮਾਨ ਵੀ ਝੁਲਸ ਗਿਆ ਹੈ। ਦੂਜਿਆਂ ਦੇ ਦੁੱਖ ਵਿਚ ਸ਼ਰੀਕ ਹੋਣ ਵਾਲੇ ਵਡਭਾਗੇ ਹਨ, ਉਹਨਾਂ ਦੀਆਂ ਜ਼ਮੀਰਾਂ ਅਜੇ ਜਾਗਦੀਆਂ ਹਨ। ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ, ਸਮਾਂ ਕੱਢਣਾ ਆਪਣੀ ਰੂਹ ਨੂੰ ਖੁਰਾਕ ਦੇਣ ਬਰਾਬਰ ਹੈ, ਜੋ ਦੁਨਿਆਵੀ, ਪਦਾਰਥਵਾਦੀ ਚੀਜ਼ਾਂ ਨਾਲ ਨਹੀਂ ਆ ਸਕਦੀ।
facebook link
22 ਅਗਸਤ 2023
ਇਸ ਦੁਨੀਆਂ ਤੇ ਅਸੀਂ “ਸਾਂਝ” ਪਾਉਣ ਲਈ ਆਏ ਹਾਂ। ਇਕੱਲੇ ਰਹਿਣ ਜਾਂ ਅੱਗੇ ਵਧਣ ਨਹੀਂ। ਮੇਰੇ ਤੇਰੇ ਦੀ ਦੁਨੀਆਂ ਵਿੱਚ “ਅਸੀਂ” ਨੂੰ ਭੁੱਲਦੇ ਜਾ ਰਹੇ ਹਾਂ। ਆਓ ਮੇਰਾ ਤੇਰਾ ਕਰਨਾ ਛੱਡ ਦਈਏ, ਮਨ ਲਈਏ ਕਿ ਸਾਰੇ ਆਪਣੇ ਹੀ ਹਨ। ਸੜਕ ਤੇ ਡਿੱਗੇ ਸਾਨੂੰ ਅਨਜਾਣ ਨੇ ਚੁੱਕਣਾ ਹੈ, ਖ਼ੂਨ ਵੀ ਵੱਧ ਚੜ੍ਹ ਅਨਜਾਣ ਨੇ ਦੇਣਾ ਹੈ, ਸਾਡੀ ਤਰੱਕੀ ਤੇ ਵੀ ਅਨਜਾਣ ਸਭ ਤੋਂ ਵੱਧ ਖੁਸ਼ ਹੁੰਦੇ ਹਨ। ਸਭ ਆਪਣੇ ਹਨ, ਬੇਅੰਤ ਪਿਆਰ ਵੰਡ ਜ਼ਿੰਦਗੀ ਜਿਊਣ ਵਿੱਚ ਹੀ ਦਿਲੀ ਸਕੂਨ ਹੈ। ਨਫ਼ਰਤਾਂ ਹੰਕਾਰ ਦਿਖਾਵੇ ਨੂੰ ਨਾਲ ਲੈ ਤੁਰਨ ਵਾਲੇ ਚੈਨ ਦੀ ਨੀਂਦ ਗੁਆ ਬੈਠਦੇ ਹਨ। ਇਹ ਨਾ ਭੁੱਲੋ ਮਨ ਦਾ ਸੁਕੂਨ ਹੀ ਅਸਲ ਅਮੀਰੀ ਹੈ।
facebook link
22 ਅਗਸਤ 2023
ਸੜਕਾਂ ਤੇ ਤੁਰਦੀ
ਘਰ ਦੇ ਕੰਮ ਕਰਦੀ
ਪੈਰਾਂ ਵਿੱਚ ਚੱਪਲ਼
ਪਵਾਉਣ ਦਾ ਵਕਤ ਨਹੀਂ ..
ਸਕੂਲ ਕੀ ਹੁੰਦਾ ਹੈ?
ਸਾਬਣ ਕੀ ਹੁੰਦਾ ਹੈ?
ਮੈਨੂੰ ਰੋਟੀ ਦੇ ਅੱਗੇ
ਕੁੱਝ ਨਹੀਂ ਪਤਾ..
ਵਾਲਾਂ ਦੇ ਕਲਿੱਪ
ਨਹੀਂ ਪਤਾ
ਸਿਰ ਤੇ ਸਿਰਫ
ਭਾਰ ਢੋਣ ਦਾ ਪਤਾ..
ਮੈਂ ਪਰਵਾਸੀ ਹਾਂ
ਮੇਰਾ ਕੋਈ ਪਹਿਚਾਣ ਪੱਤਰ ਨਹੀਂ
ਮੇਰੇ ਲਈ ਸਕੂਲ ਦੇ ਦਰਵਾਜ਼ੇ ਵੀ
ਬੰਦ ਨੇ ਬੰਦ ਨੇ
ਵੈਸੇ ਵੀ
ਮੇਰੀ ਝੁੱਗੀ ਵਿੱਚ ਪਾਣੀ ਨਹੀਂ
ਮੈਂ ਨਹਾ ਨਹੀਂ ਸਕਦੀ ਰੋਜ਼
ਬੱਸ ਮਿਲੀ ਗੁਲਾਬੀ ਫ਼ਰਾਕ
ਢੱਕ ਗਈ ਸਭ ਅੱਜ.. ਬਾਕੀ ਫੇਰ ਕਦੇ..
– “ਝੁੱਗੀਆਂ ਵਿੱਚ ਰਹਿੰਦੀਆਂ ਬਹੁਤ ਸਾਰੀਆਂ ਬਾਲੜੀਆਂ ਦੀ ਕਹਾਣੀ” – ਮਨਦੀਪ ਕੌਰ ਟਾਂਗਰਾ
facebook link
22 ਅਗਸਤ 2023
ਖੋਹ ਲੈਣ ਦੇ ਜ਼ਮਾਨੇ ਨੂੰ ਆਪਣੀਆਂ ਮੁਸਕੁਰਾਹਟਾਂ, ਸਕੂਨ ਨਾਲ ਖੁਸ਼ ਰਹੇ ਹਰ ਕੋਈ। ਕੋਈ ਦਰਦ ਵੰਡਾ ਕੇ ਖੁਸ਼ ਹੁੰਦਾ ਤੇ ਕੋਈ ਤੁਹਾਡਾ ਦਰਦ ਵਧਾ ਕੇ। ਬੱਸ ਸਾਹਮਣੇ ਵਾਲੇ ਖੁਸ਼ ਰਹਿਣੇ ਚਾਹੀਦੇ। ਇਹ ਵੀ ਅੰਦਾਜ਼ ਤੁਹਾਨੂੰ ਰੱਬ ਦੇ ਨੇੜੇ ਲੈ ਆਉਂਦਾ ਹੈ! ਸ਼ੁਕਰਾਨਾ ਕਰੋ।
facebook link
22 ਅਗਸਤ 2023
ਔਖੀਆਂ ਰਾਹਾਂ ਤੇ ਵੀ ਖੁਸ਼ ਰਹਿਣਾ, ਤੇ ਬਾਕੀਆਂ ਨੂੰ ਵੀ ਹੱਲਾ ਸ਼ੇਰੀ ਦੇਣੀ ਕਿਸੇ ਕਲਾ ਜਾਂ ਹੁਨਰ ਤੋਂ ਘੱਟ ਨਹੀਂ। ਜਦ ਤੁਸੀਂ ਸੌਖੇ ਹੋ, ਕਿਸੇ ਨੂੰ ਸੌ ਰੁਪਈਏ ਦੇਣੇ ਸੌਖੇ ਲੱਗਦੇ, ਪਰ ਜਦ ਔਖਾ ਵਕ਼ਤ ਹੋਵੇ ਤਾਂ ਦੱਸ ਰੁਪਈਏ ਕੱਢਣ ਨੂੰ ਵੀ ਜੀਅ ਨਹੀਂ ਕਰਦਾ, ਗੁੱਸਾ ਆਉਂਦਾ ਕਿ ਆਪ ਕਿੰਨੇ ਔਖੇ ਹਾਂ ਕਿਸੇ ਦੀ ਕੀ ਮਦਦ ਕਰੀਏ। ਐਸੀ ਸੋਚ ਰੱਖਣ ਵਾਲੇ ਹਮੇਸ਼ਾਂ ਤੰਗ ਦਿਲ ਰਹਿਣਗੇ, ਸਭ ਹੁੰਦਿਆਂ ਵੀ ਕੁੱਝ ਨਹੀਂ ਕੁੱਝ ਨਹੀਂ ਦੀ ਰੱਟ ਲਗਾਈ ਪੂਰੀ ਜ਼ਿੰਦਗੀ ਕੱਢ ਦੇਣਗੇ।
ਇਨਸਾਨੀਅਤ ਤੋਂ ਕੋਹਾਂ ਦੂਰ ਰਹਿ ਸਾਰੀ ਜ਼ਿੰਦਗੀ ਕੱਢ ਦੇਣਗੇ, ਪਰ ਕਦੇ ਕਿਸੇ ਦੇ ਦਿਲੋਂ ਕੰਮ ਆਉਣ ਦਾ ਸੁਭਾਗ ਪ੍ਰਾਪਤ ਨਹੀਂ ਕਰ ਸਕਦੇ।ਜਦ ਅਸੀਂ ਤਰੱਕੀ ਦੀ ਰਾਹ ਤੇ ਹਾਂ, ਸੋਚ ਵਿੱਚ ਆਪਣਾ ਤੇ ਹਰ ਵੇਲਾ ਔਖਾ ਹੀ ਰਹਿਣਾ ਹੈ, ਮੇਰਾ ਵੀ ਰਹਿੰਦਾ ਹੈ, ਹਰ ਪਲ ਲੱਗਦਾ ਹੈ ਕਾਸ਼ ਹੱਥ ਥੋੜ੍ਹਾ ਸੌਖਾ ਹੁੰਦਾ। ਆਪਣੇ ਔਖੇ ਵੇਲੇ ਵਿਚੋਂ ਹੀ ਦੂਜੇ ਦੀ ਮਦਦ ਕਰਨਾ ਅਸਲੀ ਪਰਉਪਕਾਰ ਹੈ। ਸਭ ਤੋਂ ਵੱਧ ਮਜ਼ਬੂਤ ਉਹ ਹੁੰਦੇ ਹਨ, ਜੋ ਦੂਜਿਆਂ ਦੀ ਮਦਦ ਓਦੋਂ ਕਰਦੇ ਹਨ, ਜਦ ਉਹ ਆਪ ਚੁਣੌਤੀਆਂ ਭਰੇ ਰਾਹ ਤੁਰ ਰਹੇ ਹੋਣ ।
facebook link
22 ਅਗਸਤ 2023
ਇਸ ਦੁਨੀਆਂ ਤੇ ਅਸੀਂ “ਸਾਂਝ” ਪਾਉਣ ਲਈ ਆਏ ਹਾਂ। ਇਕੱਲੇ ਰਹਿਣ ਜਾਂ ਅੱਗੇ ਵਧਣ ਨਹੀਂ। ਮੇਰੇ ਤੇਰੇ ਦੀ ਦੁਨੀਆਂ ਵਿੱਚ “ਅਸੀਂ” ਨੂੰ ਭੁੱਲਦੇ ਜਾ ਰਹੇ ਹਾਂ। ਆਓ ਮੇਰਾ ਤੇਰਾ ਕਰਨਾ ਛੱਡ ਦਈਏ, ਮਨ ਲਈਏ ਕਿ ਸਾਰੇ ਆਪਣੇ ਹੀ ਹਨ। ਸੜਕ ਤੇ ਡਿੱਗੇ ਸਾਨੂੰ ਅਨਜਾਣ ਨੇ ਚੁੱਕਣਾ ਹੈ, ਖ਼ੂਨ ਵੀ ਵੱਧ ਚੜ੍ਹ ਅਨਜਾਣ ਨੇ ਦੇਣਾ ਹੈ, ਸਾਡੀ ਤਰੱਕੀ ਤੇ ਵੀ ਅਨਜਾਣ ਸਭ ਤੋਂ ਵੱਧ ਖੁਸ਼ ਹੁੰਦੇ ਹਨ। ਸਭ ਆਪਣੇ ਹਨ, ਬੇਅੰਤ ਪਿਆਰ ਵੰਡ ਜ਼ਿੰਦਗੀ ਜਿਊਣ ਵਿੱਚ ਹੀ ਦਿਲੀ ਸਕੂਨ ਹੈ। ਨਫ਼ਰਤਾਂ ਹੰਕਾਰ ਦਿਖਾਵੇ ਨੂੰ ਨਾਲ ਲੈ ਤੁਰਨ ਵਾਲੇ ਚੈਨ ਦੀ ਨੀਂਦ ਗੁਆ ਬੈਠਦੇ ਹਨ। ਇਹ ਨਾ ਭੁੱਲੋ ਮਨ ਦਾ ਸੁਕੂਨ ਹੀ ਅਸਲ ਅਮੀਰੀ ਹੈ।
facebook link
21 ਅਗਸਤ 2023
ਚੰਗੀ ਜ਼ਿੰਦਗੀ, ਚੰਗੀਆਂ ਰੂਹਾਂ ਦੇ ਮੇਲ, ਖੁਸ਼ੀ — ਇਹ ਸਭ “ਸਬਰ” ਨਾਲ ਬਣੇ ਰਹਿੰਦੇ ਹਨ। ਖੁਸ਼ਹਾਲ ਜ਼ਿੰਦਗੀ “ਸਬਰ” ਤੇ ਟਿਕੀ ਹੁੰਦੀ ਹੈ। ”ਸਬਰ” ਵਿੱਚ ਰਹੋ। ਤੂਫ਼ਾਨ ਚੱਲਦੇ ਰਹਿਣ ਦਿਓ, ਮੀਂਹ ਪਈ ਜਾਣ ਦਿਓ। “ਸਬਰ” ਦਾ ਬੰਨ ਕਦੇ ਨਾ ਤੋੜੋ।
facebook link
15 ਅਗਸਤ 2023
#ਅਜ਼ਾਦੀ! ਪਰਦੇਸਾਂ ਵਿੱਚ ਬੋਲੀ ਦੇ ਗੁਲਾਮ, ਤੇ ਲੋਕਾਂ ਦੇ ਗੁਲਾਮ ਤੇ ਵੱਡੇ ਦੇਸ਼ਾਂ ਦੇ ਗੁਲਾਮ ਬਣਨਾ ਸਾਡੀ ਪੰਜਾਬੀਅਤ ਨਹੀਂ । ਤੇ ਫੇਰ ਜ਼ਬਰਦਸਤੀ ਜਿਦਣਾ ਵੀ ਕਿ ਅਸੀਂ ਨਹੀਂ ਮਹਿਸੂਸ ਕਰਦੇ ਗੁਲਾਮੀ, ਘੁਟਣ। ਮੈਨੂੰ ਬਾਕੀਆਂ ਦਾ ਤੇ ਪਤਾ ਨਹੀਂ ਪਰ ਆਪਣੀ ਹਰ ਵਿਦੇਸ਼ ਯਾਤਰਾ ਤੇ ਮੈਂ ਮਹਿਸੂਸ ਕੀਤਾ, ਕਿ ਸਭ ਤੋਂ ਪਹਿਲਾਂ ਬੋਲੀ ਦੇ ਗੁਲਾਮ ਹੋ ਜਾਈਦਾ। ਉਹ ਦੇਸ਼ ਆਪਣੀ ਬੋਲਦਾ ਹੈ ਬੋਲੀ ਪਰ ਅਸੀਂ ਉਹਨਾਂ ਦੀ। ਤੇ ਇੱਥੇ ਜਦ ਅੰਗਰੇਜ਼ ਆਉਂਦੇ ਅਸੀਂ ਕਿੰਨੀ ਜਲਦੀ ਆਪਣੀ ਭਾਸ਼ਾ, ਚਾਹੇ ਟੁੱਟੀ ਫੁੱਟੀ ਅੰਗਰੇਜ਼ੀ ਵਿੱਚ ਤਬਦੀਲ ਕਰ ਲੈੰਦੇ ਹਾਂ।
ਅੱਜ ਪੰਜਾਬ ਦੇ ਹਜ਼ਾਰਾਂ ਲੱਖਾਂ ਬੱਚੇ ਅਤੇ ਉਹਨਾਂ ਦੇ ਮਾਪੇ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਹਨ। ਪਰ ਦੁਨੀਆਂ ਦੀਆਂ ਬਹਿਤਰੀਨ ਵਿਦੇਸ਼ੀ ਕੰਪਨੀਆਂ ਭਾਰਤ ਆ ਕੇ ਕੰਮ ਕਰਨਾ ਚਾਹੁੰਦੀਆਂ। Amazon, Walmart ਵਰਗੀਆਂ ਕੰਪਨੀਆਂ ਕਿਓਂ ਆਉਂਦੀਆਂ ਭਾਰਤ, ਪੰਜਾਬ ਜੇ ਇੱਥੇ ਕਾਰੋਬਾਰ ਨਾ ਹੋ ਸਕਦੇ ਹੋਣ। ਸੋਚਣ ਦੀ ਲੋੜ ਹੈ। ਜਿੰਨ੍ਹੀ ਅਬਾਦੀ ਸਾਡੇ ਦੇਸ਼ ਦੀ ਹੈ ਦੁਨੀਆਂ ਦੀ ਹਰ ਕੰਪਨੀ ਦੀ ਪਹਿਲ ਭਾਰਤ ਹੈ।
ਸਰਕਾਰ ਦੀ ਉਡੀਕ ਨਾ ਕਰੋ, ਪਰਿਵਾਰ ਮਿਲ ਕੇ ਸੋਚਣ “ਹਰ ਘਰ ਕਾਰੋਬਾਰ” ਵਾਲੀ ਸੋਚ ਅਪਣਾਈਏ। ਚਾਹੇ ਛੋਟੇ ਤੋਂ ਛੋਟਾ ਕਰੋਬਾਰ ਹੋਵੇ। ਕਿਰਤ ਵਿੱਚ ਸੱਚੀ ਲਗਨ ਹੋਵੇ ਤੇ ਵਧਦੀ ਹੈ.. ਪਰ ਕਿਰਤ ਕਰਨ ਦੀ ਸੋਚ ਤੇ ਹੋਣੀ ਚਾਹੀਦੀ ਹੈ ਨਾ। ਕੰਮ ਨੂੰ ਛੋਟਾ ਵੱਡਾ ਨਾ ਸਮਝੋ। ਥੋੜ੍ਹੇ ਤੋਂ ਸ਼ੁਰੂ ਕਰੋ.. ਇੱਕ ਦੂਜੇ ਦਾ ਸਾਥ ਦਿਓ .. ਖਰੀਦਾਰੀ ਕਰਕੇ ਲੋਕਲ ਕਾਰੋਬਾਰ ਤੋਂ.. ਹੱਲ੍ਹਾਸ਼ੇਰੀ ਦੇ ਕੇ ਇੱਕ ਦੂਜੇ ਨੂੰ, ਅਸੀਂ ਮਿਹਨਤੀ ਕੌਮ ਹਾਂ, “ਅਸੀਂ ਕਰ ਸਕਦੇ ਹਾਂ” .. “ਅਸੀਂ ਕਰ ਸਕਦੇ ਹਾਂ”
ਦੂਸਰਾ ਮੇਰੇ ਬਾਰੇ ਕੀ ਸੋਚੇਗਾ, ਪੰਜਾਬੀਓ ਇਸ ਸੋਚ ਤੋਂ ਅਜ਼ਾਦ ਹੋ ਜਾਓ।
– ਮਨਦੀਪ ਕੌਰ ਟਾਂਗਰਾ
facebook link
15 ਅਗਸਤ 2023
ਪੰਜਾਬ ਹਾਂ ਅਜ਼ਾਦ ਹਾਂ!
ਪੰਜਾਬ ਵਿੱਚ ਅਜ਼ਾਦ ਹਾਂ। ਹੋ ਸਕਦਾ ਅਮਰੀਕਾ ਦੀ ਧਰਤੀ ਤੇ ਰੋਜ਼ ਸੂਟ ਪਾਉਣਾ ਮੈਨੂੰ ਅਜੀਬ ਲੱਗਦਾ। ਪਰ ਆਪਣੇ ਦੇਸ਼ ਇੰਨੀ ਅਜ਼ਾਦ ਹਾਂ ਕਿ ਚਾਹੇ ਰੋਜ਼ ਸੂਟ ਪਾਵਾਂ ਚਾਹੇ ਰੋਜ਼ ਜੀਨ।
ਪੰਜਾਬ ਵਿੱਚ ਅਜ਼ਾਦ ਹਾਂ। ਪੰਜਾਬੀ ਬੋਲਣਾ ਸਾਡੇ ਬੁੱਲ੍ਹਾਂ ਦੀ ਮਿਠਾਸ ਹੈ। ਅਸੀਂ ਪੰਜਾਬੀ ਵਿੱਚ ਮੁਸਕਰਾ ਵੀ ਲੈੰਦੀਆਂ ਖੁੱਲ੍ਹ ਕੇ ਹੱਸ ਵੀ ਲੈੰਦੀਆਂ।
ਮਾਂ ਬਾਪ ਨਾਲ ਰਹਿਣ ਵਿੱਚ ਅਸੀਂ ਅਜ਼ਾਦ ਹਾਂ।
ਪੰਜਾਬ ਵਿੱਚ ਰਹਿ ਕੇ ਵੀ “ਕਿਰਤ” ਕਰ ਸਕਦੇ ਹਾਂ। ਕਮਾ ਸਕਦੇ ਹਾਂ। ਇਸ ਦੀ ਅਸੀਂ ਮਿਸਾਲ ਹਾਂ।
ਪੰਜਾਬ ਵਿੱਚ ਅਸੀਂ ਅਜ਼ਾਦ ਹਾਂ। ਹੁਣ ਤੱਕ ਸੋਹਣਾ ਜੀਵਨ ਕੱਟਿਆ ਹੈ, ਸਾਡੇ ਲੋਕ ਸਾਡੇ ਪਿੰਡ ਚੰਗੇ ਹਨ ਤੇ ਅਸੀਂ ਖੁਸ਼ ਹਾਂ। ਸੁਰੱਖਿਅਤ ਹਾਂ।
ਅਸੀਂ ਉਹ ਪੰਜਾਬੀ ਹਾਂ ਜੋ ਦੇਸ਼ ਨੂੰ ਭੰਡਣਾ ਨਹੀਂ ਜਾਣਦੇ, ਮਾਂ ਨੂੰ ਮਾੜਾ ਕਹਿਣਾ ਨਹੀਂ ਜਾਣਦੇ, ਚਾਹੇ ਲੱਖ ਮੁਸੀਬਤਾਂ ਹੋਣ।
ਅਸੀਂ ਗੁਲਾਮ ਨਹੀਂ। ਪੰਜਾਬ ਦੀਆਂ ਮਿਹਨਤੀ ਧੀਆਂ ਹਾਂ। ਪੰਜਾਬ ਦਾ ਸੁਨਹਿਰੀ ਭਵਿੱਖ ਹਾਂ। ਪੰਜਾਬ ਦੀ ਚੰਗੀ ਪਰਵਰਿਸ਼ ਹਾਂ। ਪੰਜਾਬ ਦੀ ਆਬੋ-ਹਵਾ ਦੀ ਮਹਿਕ ਹਾਂ।
ਅਸੀਂ ਪੰਜਾਬ ਦੀਆਂ ਅੱਗੇ ਵੱਧ ਰਹੀਆਂ ਔਰਤਾਂ ਦੇ ਦਿਲ ਦੀ ਅਵਾਜ਼ ਹਾਂ।
– ਮਨਦੀਪ ਕੌਰ ਟਾਂਗਰਾ
facebook link
14 ਅਗਸਤ 2023
ਅੱਖ ਵਿੱਚ ਅੱਥਰੂ ਕੀ ਆਇਆ ਮੈਂ ਖ਼ੁਦ ਨੂੰ ਹੋਰ ਕਾਬਿਲ ਕਰ ਲਿਆ। ਕਿਸੇ ਨੇ ਤਾਹਨਾ ਕੀ ਕੱਸਣਾ ਸੀ ਮੇਰੇ ਤੇ, ਮੈਂ ਹਰ ਇੱਕ ਵਿੱਚ ਚੰਗਿਆਈਆਂ ਲੱਭਣ ਤੁਰ ਪਈ। ਜਿੰਨ੍ਹਾ ਡੂੰਘਾ ਡਿੱਗ ਜਾਓਗੇ, ਸਫ਼ਲਤਾ ਦੀ ਛਲਾਂਗ ਓਨੀ ਉੱਚੀ ਹੋਵੇਗੀ। ਬੱਸ “ਬਣੇ ਰਹਿਣਾ ਹੀ ਬੁਲੰਦੀ ਤੇ ਟਿਕਣਾ ਹੈ”।
ਸਾਨੂੰ ਖੰਬ ਹੀ ਨਹੀਂ, ਖੁੱਲ੍ਹਾ …. ਵਿਸ਼ਾਲ … ਜਿਸ ਦੀ ਸੀਮਾ ਨਹੀਂ … ਉਹ ਅਸਮਾਨ ਵੀ ਚਾਹੀਦਾ। ਹਾਂ ਅਸਮਾਨ ਵੀ। ਇਹ ਨਹੀਂ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਚੰਗੀ ਵਿੱਦਿਆ ਦੇ, ਸੰਸਕਾਰਾਂ ਦੇ ਖੰਬ ਲਾਏ ਤੇ ਅਸਮਾਨ ਦਿੱਤਾ ਹੀ ਨਹੀਂ। ਅਜ਼ਾਦੀ ਲਈ ਉਸ ਨੂੰ ਕਨੇਡਾ ਅਮਰੀਕਾ ਜਾਣਾ ਪੈ ਰਿਹਾ ਹੈ। ਇਹ ਸਿਰਫ਼ ਪਰਿਵਾਰਾਂ ਤੇ ਨਹੀਂ ਸਰਕਾਰਾਂ ਤੇ ਵੀ ਲਾਗੂ ਹੁੰਦਾ ਹੈ। ਸਾਨੂੰ ਸਾਡਾ ਅਸਮਾਨ ਵੀ ਚਾਹੀਦਾ ਹੈ..
ਸਾਡੇ ਬੱਚਿਆਂ ਦੇ ਬਾਕੀ ਬੱਚਿਆਂ ਤੋਂ ਅਲੱਗ ਸੁਪਨੇ, ਵੱਖ ਸੋਚ, ਨਵਾਂ ਕੁੱਝ ਪੰਜਾਬ ਵਿੱਚ ਪਹਿਲੀ ਵਾਰ ਕਰਨ ਦੀ ਚਾਹ.. ਉਹਨਾਂ ਦਾ ਅਸਮਾਨ ਹੈ। ਜੋ ਸਾਰੇ ਕਰ ਰਹੇ ਨੇ ਉਸ ਭੇਡ-ਚਾਲ ਨੂੰ ਠੀਕ ਸਮਝਣ ਦੀ ਬਜਾਏ, ਜੋ ਤੁਹਾਡਾ ਬੱਚਾ, ਜੀਵਨ-ਸਾਥੀ, ਭੈਣ ਭਰਾ ਕੁੱਝ ਨਵਾਂ ਕਰਨਾ ਚਾਹੁੰਦੇ ਹਨ.. ਉਸ ਤੇ ਵਿਸ਼ਵਾਸ ਕਰੋ ਅਤੇ ਉਸ ਨੂੰ ਸਫ਼ਲ ਕਰਨ ਵਿੱਚ ਉਸ ਦਾ ਪੂਰਾ ਸਾਥ ਦਿਓ। ਪਰਿਵਾਰ ਹੀ ਨਹੀਂ, ਸੰਸਕਾਰ ਹੀ ਨਹੀਂ, ਪੰਜਾਬ ਦੀ, ਦੇਸ਼ ਦੀ ਸਰਕਾਰ ਵੀ ਸਾਥ ਦੇਵੇ। ਨਵਾਂ ਕੁੱਝ ਕਰਨਾ ਸਾਡੇ ਲਈ ਆਪਣਾ ਸਭ ਕੁੱਝ ਦਾਅ ਤੇ ਲਾਉਣ ਵਾਲੀ ਗੱਲ ਨਾ ਹੋਵੇ।
ਜਿਵੇਂ ਮੇਰੇ ਮਾਤਾ ਪਿਤਾ ਨੇ ਓਦੋਂ ਠੀਕ ਕਿਹਾ ਜਦ ਹਰ ਕੋਈ ਮੇਰੇ ਕਾਰੋਬਾਰੀ ਵਿਚਾਰ ਨੂੰ ਗਲਤ ਕਹਿ ਰਿਹਾ ਸੀ। ਮੇਰਾ ਸਾਥ ਕੀ ਦੇਣਾ ਸੀ, ਛੱਡ ਜਾਣਾ ਮੁਨਾਸਬ ਸਮਝਿਆ। ਅੱਜ ਨਤੀਜਾ ਤੁਹਾਡੇ ਸਾਹਮਣੇ ਹੈ। ਪੈਸੇ ਨਾਲ਼ੋਂ ਵੱਧ, ਹੁਨਰ ਵਿੱਚ ਵਿਸ਼ਵਾਸ ਕਰਨ ਵਾਲਿਆਂ ਦੀ ਲੋੜ ਹੈ ਪੰਜਾਬ ਨੂੰ। ਹਲ੍ਹਾਸ਼ੇਰੀ ਦਿਓ ਦੂਜਿਆਂ ਨੂੰ ਵੀ, ਆਪਣੇ ਆਪ ਨੂੰ ਵੀ “ ਮੈਂ ਕਰ ਸਕਦੀ ਹਾਂ, ਮੈਂ ਕਰ ਸਕਦਾ ਹਾਂ” – ਜਜ਼ਬਿਆਂ ਦੀ ਲੈਅ ਨਾ ਟੁੱਟਣ ਦਿਓ – ਮਨਦੀਪ ਕੌਰ ਟਾਂਗਰਾ
facebook link
3 ਅਗਸਤ 2023
ਹਰਾਉਣ ਲਈ ਦੁਨੀਆਂ ਬੈਠੀ ਹੈ, ਪਰ ਅਸਲ ਵਿੱਚ ਅਸੀਂ ਓਦੋਂ ਹਾਰਦੇ ਹਾਂ ਜਦ ਖੁੱਦ ਤੋਂ ਹਾਰਦੇ ਹਾਂ। ਜਦ ਅਸੀਂ ਖ਼ੁੱਦ ਨੂੰ ਕਹਿੰਦੇ ਹਾਂ “ਮੈਂ ਨਹੀਂ ਕਰ ਸਕਦੀ ਜਾਂ ਕਰ ਸਕਦਾ”। “ਚੱਲ ਰਹਿਣ ਦੇ ਕੁੱਝ ਹੋਰ ਕਰਲਾ” ਕਹਿਣ ਵਾਲੇ ਵੀ ਬਹੁਤ ਮਿਲਣਗੇ। “ਜੇ ਤੂੰ ਆਪਣੀ ਮਰਜ਼ੀ ਕਰਨੀ, ਅਸੀਂ ਤੇਰੇ ਨਾਲ ਨਹੀਂ” ਇਹ ਵੀ ਸੁਣਨ ਨੂੰ ਮਿਲੇਗਾ।
ਜ਼ਿੰਦਗੀ ਦੇ ਵੱਡੇ ਸੁਪਨਿਆਂ ਦੀ ਚੋਣ ਕਰਨਾ ਇੱਕ ਜਿਗਰੇ ਵਾਲਾ ਫ਼ੈਸਲਾ ਹੁੰਦਾ ਹੈ। ਤੁਸੀਂ ਆਪਣੇ ਲਈ ਨਹੀਂ, ਕਈ ਲੱਖਾਂ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਵ ਲਿਆਉਣ ਦੀ ਤਾਕਤ ਰੱਖਦੇ ਹੋ। ਕੋਈ ਲੇਖਕ ਅਮੀਰ ਹੋਣ ਲਈ ਨਹੀਂ ਰਾਤਾਂ ਜਾਗਦਾ, ਕਲਮ ਨਾਲ ਐਸੀ ਕਿਤਾਬ ਲਿਖਦਾ ਹੈ ਕਿ ਉਸ ਦੇ ਦੁਨੀਆ ਛੱਡ ਜਾਣ ਮਗਰੋਂ ਵੀ
ਕਿਤਾਬ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਵ ਲਿਆਉਂਦੀ ਰਹਿੰਦੀ ਹੈ।
ਇਸੇ ਤਰ੍ਹਾਂ ਦੁਨੀਆਂ ਤੇ ਛਾਪ ਛੱਡਣ ਵਾਲੇ ਲੋਕ “ਮਿਲੇਗਾ ਕੀ” ਤੇ ਵਿਸ਼ਵਾਸ ਨਹੀਂ ਰੱਖਦੇ, “ਦੇ ਕੀ ਸਕਦੇ” ਹਾਂ, ਤੇ ਵਿਸ਼ਵਾਸ ਰੱਖਦੇ ਹਨ। ਬਹੁਤ ਮਿਹਨਤ ਕਰੋ। ਦਿਨ ਰਾਤ ਇੱਕ ਕਰਨ ਵਾਲੀ ਮਿਹਨਤ। ਅਸਲ ਜਿੱਤ “ਸਕੂਨ” ਅਤੇ “ਖੁਸ਼ੀ” ਹੈ, ਅਸਲ ਸਫ਼ਲਤਾ, ਅਸਲ ਪ੍ਰਾਪਤੀ.. ਇਹ ਵੱਡੇ ਵੱਡੇ ਧਨਾਢ ਵੀ ਪੈਸੇ ਨਾਲ ਨਹੀਂ ਖਰੀਦ ਸਕਦੇ।
ਜਿਸ ਕੋਲ ਮਨ ਦਾ ਚੈਨ ਹੈ, ਠਹਿਰਾਓ ਹੈ, ਖੁਸ਼ੀ ਹੈ, ਇਮਾਨਦਾਰੀ ਹੈ, ਉਸ ਕੋਲ ਉਤਸ਼ਾਹ ਹੈ, ਸੋਚ ਹੈ, ਸੋਚਣ ਦੀ ਸ਼ਕਤੀ ਹੈ, ਊਰਜਾ ਹੈ। ਉਹ ਕੰਮ ਵਿੱਚ ਧਿਆਨ ਲਗਾ ਸਕਦਾ ਹੈ.. ਦੁਨਿਆਵੀ ਚੀਜ਼ਾਂ ਉਸ ਲਈ ਪ੍ਰਾਪਤ ਕਰਨਾ ਕੋਈ ਵੱਡੀ ਗੱਲ ਨਹੀਂ।
-ਮਨਦੀਪ ਕੌਰ ਟਾਂਗਰਾ
facebook link
03 ਅਗਸਤ 2023
ਕਈ ਵਾਰ ਮੈਨੂੰ ਹਾਸਾ ਹੀ ਆ ਜਾਂਦਾ ਹੈ, ਸਭ ਨੂੰ ਲੱਗਦਾ ਪਤਾ ਨਹੀਂ ਮਨਦੀਪ ਦੀ, ਜਾਂ ਮਨਦੀਪ ਵਰਗਿਆਂ ਦੀ ਕਿੰਨੀ ਕੁ ਚੱਲਦੀ ਹੈ। ਮੇਰੀ ਤੇ ਮੈਨੂੰ ਲੱਗਦਾ ਸਿਰਫ਼ ਰੱਬ ਅੱਗੇ ਚਲਦੀ ਹੈ, ਹਰ ਚੁਣੌਤੀ ਪਾਰ ਕਰਵਾ ਦਿੰਦਾ ਹੈ।
ਮੈਨੂੰ ਖ਼ੁਦ ਨੂੰ ਛੇ ਮਹੀਨੇ ਹੋ ਗਏ ਆਪਣਾ ਪਾਸਪੋਰਟ ਠੀਕ ਕਰਵਾਉਂਦੇ। ਮੇਰਾ ਕਸੂਰ ਇਹ ਹੈ ਕਿ ਅਲੱਗ ਹੋ ਗਈ ਹਾਂ ਤੇ ਪਤੀ ਦੀ ਜਗ੍ਹਾ ਪਿਤਾ ਦਾ ਨਾਮ ਚਾਹੀਦਾ। ਘਰ ਦਾ ਪਤਾ ਪਿਤਾ ਦਾ ਚਾਹੀਦਾ। ਮੇਰਾ ਕਸੂਰ ਇਹ ਹੈ ਕਿ ਮੈਂ ਰਿਸ਼ਵਤ ਨਹੀਂ ਦੇਣਾ ਚਾਹੁੰਦੀ ਤੇ ਮੇਰਾ ਕਸੂਰ ਇਹ ਹੈ ਕਿ ਮੇਰੇ ਤੋਂ ਬਾਰ ਬਾਰ ਤਰਲੇ ਨਹੀਂ ਹੁੰਦੇ। ਤੇ ਅਸੀਂ ਅੱਜ ਅਜਿਹਾ ਪੰਜਾਬ ਬਣ ਗਏ ਹਾਂ ਜਿਸ ਵਿੱਚ ਬੋਲਣ ਅਤੇ ਸਾਡੇ ਕੰਮ ਹੋਣ ਵਿੱਚ ਅਸੀਂ ਫਸੇ ਪਏ ਹਾਂ। ਕੱਲ ਹੀ ਇੱਕ ਬੰਦੇ ਨੂੰ ਮੈਂ ਕਿਹਾ ਕਿ ਸਰ ਮੇਰਾ ਕੰਮ ਕਰਵਾ ਦਿਓ ਤੇ ਅੱਗੋਂ ਲਟਕਾ ਲਟਕਾ ਕੇ ਕਹਿੰਦਾ ” ਮੈਡਮ ਆਪ ਤੋਹ ਹਮੇਂ ਯਾਦ ਹੀ ਨਹੀਂ ਕਰਤੇ, ਕਭੀ ਫੋਨ ਹੀ ਨਹੀਂ ਕੀਆ ਆਪਨੇ ” ਇਹ ਸਮਾਜ ਸਮਝ ਜਾਵੇ ਕਿ ਮੈਡਮਾਂ ਕੋ ਏਨਾ ਟਾਈਮ ਨਹੀਂ ਹੁੰਦਾ ਕਿ ਯਾਦ ਕਰਦੀਆਂ ਰਹਿਣ। ਆਮ ਕੁੜੀਆਂ ਨੂੰ ਲੱਗਦਾ ਸਾਡੀ ਕੋਈ ਸੁਣਵਾਈ ਨਹੀਂ, ਪੰਜਾਬ ਅਜਿਹਾ ਬਣ ਗਿਆ ਹੈ ਕਿ ਇਥੇ ਖ਼ਾਸ ਦੀ ਵੀ ਕੋਈ ਸੁਣਵਾਈ ਨਹੀਂ।
ਸਾਰਾ ਕੁੱਝ, ਸਾਰੇ ਕਾਗਜ਼ ਪੂਰੇ ਕਰਕੇ ਵੀ ਇਥੇ ਰਜਿਸਟਰੀ ਨਹੀਂ ਹੁੰਦੀ। ਮੇਰਾ ਕਸੂਰ ਇਹ ਹੈ ਕਿ 100% ਇੱਕ ਨੰਬਰ ਵਿੱਚ ਰਜਿਸਟਰੀ ਕਰਵਾਉਣੀ। ਦਿਲ ਨਹੀਂ ਕਰਦਾ ਅਹਿਸਾਨ ਲੈਣ ਨੂੰ, ਸਹਾਰੇ ਲੈਣ ਨੂੰ। ਦਿਲ ਕਰਦਾ ਏਨੀ ਮੇਹਨਤ ਕਰਦੇ, ਕੰਮ ਆਪੇ ਹੋ ਜਾਵੇ ਸਹੀ ਤਰੀਕੇ ਨਾਲ। ਰਿਸ਼ਵਤ ਦੇਣ ਨੂੰ ਜ਼ਮੀਰ ਨਹੀਂ ਮੰਨਦਾ। ਸਿੱਧੇ ਉੱਚ ਅਧਿਕਾਰੀਆਂ ਨੂੰ, ਮੰਤਰੀਆਂ ਨੂੰ ਫੋਨ ਕਰਕੇ ਵੀ ਹੁਣ ਇਥੇ ਕੋਈ ਕੰਮ ਨਹੀਂ ਹੁੰਦੇ ਤੇ ਕਰੋੜਾਂ ਆਮ ਲੋਕਾਂ ਦੇ ਕੀ ਕੰਮ ਹੋਣੇ ਹਨ। ਪੰਜਾਬ ਅਜਿਹਾ ਬਣ ਗਿਆ ਹੈ ਕਿ ਰਿਸ਼ਵਤ ਦੇ ਕੇ ਵੀ ਇਥੇ ਕੰਮ ਨਹੀਂ ਹੁੰਦੇ।
ਕੋਈ ਬੈਂਕ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਬਾਪ ਦਾਦੇ ਦੇ ਕਿੱਲੇ ਜ਼ਮੀਨ ਜਾਇਦਾਦ ਚਾਹੀਦੀਆਂ ਲੋਨ ਲੈਣ ਲਈ। ਅਮੀਰ ਨੂੰ ਹੋਰ ਅਮੀਰ ਕਰਦਾ ਸਾਡਾ ਦੇਸ਼ ਤੇ ਗਰੀਬ ਨੂੰ ਹੋਰ ਗਰੀਬ। ਤੇ ਮੇਰੇ ਵਰਗੇ ਮਿਡਲ ਕਲਾਸ ਲਈ ਕਿਤੋਂ ਵੀ ਸਾਹ ਲੈਣ ਦੀ ਗੁੰਜਾਇਸ਼ ਨਹੀਂ। ਕੋਈ ਸੁਣਦਾ ਹੀ ਨਹੀਂ, ਪਤਾ ਨਹੀਂ ਲੱਗਦਾ ਕਹੀਏ ਕਿਸ ਨੂੰ?
ਇਹ ਮੈਂ ਆਪਣੀਆਂ ਉਦਾਹਰਣਾਂ ਤੇ ਦੇ ਹੀ ਰਹੀ, ਮੇਰੇ ਵਿਚੋਂ ਕਰੋੜਾਂ ਪੰਜਾਬੀ ਵੀ ਬੋਲ ਰਹੇ ਹਨ।
ਜਦ ” Reverse Migration – ਵਤਨ ਵਾਪਸੀ ” ਦੀ ਗੱਲ ਛੇੜਦੀ ਹਾਂ ਤੇ ਬਹੁਤ ਸਾਰੇ ਲੋਕ ਅੱਗ ਬਬੂਲਾ ਹੁੰਦੇ ਹਨ, ਆਪਣੀ ਜਗ੍ਹਾ ਸਹੀ ਹਨ। ਇਥੇ ਇਹ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਏਨੇ ਤੰਗ ਹੋ ਕੇ ਵੀ ਅਸੀਂ ਪੰਜਾਬ ਚੁਣਿਆ ਹੈ, ਮਾਂ ਬਾਪ ਚੁਣੇ ਹਨ ਤੇ ਜ਼ਮੀਰ ਵਾਲੇ ਦੋਸਤਾਂ ਦੇ ਸਿਰ ਤੇ ਪਰੇਸ਼ਾਨੀਆਂ ਹੁੰਦਿਆਂ ਵੀ ਜ਼ਿੰਦਗੀ ਸੋਹਣੀ ਕੱਟੀ ਜਾ ਸਕਦੀ ਹੈ। ਜੇ ਤੁਹਾਨੂੰ ਲੱਗਦਾ ਹੈ ਤਰੱਕੀ ਬਿਨ੍ਹਾਂ ਮੁਸੀਬਤਾਂ ਹੋ ਰਹੀ ਹੈ ਤੇ ਇਥੇ ਤੁਸੀਂ ਗ਼ਲਤ ਹੋ। ਪੰਜਾਬ ਵਿੱਚ ਰਹਿ ਕੇ, ਭਾਰਤ ਵਿੱਚ ਰਹਿ ਕੇ ਤਰੱਕੀ ਕਰਨਾ ਆਪਣੇ ਆਪ ਵਿੱਚ ਮਿਸਾਲ ਹੈ।
ਮੇਰਾ ਦਫ਼ਤਰ ਕਿਰਾਏ ਤੇ ਹੈ, ਅਕਸਰ ਕਿਰਾਇਆ ਲੇਟ ਵੀ ਹੋ ਜਾਂਦਾ। ਦੇਖ ਦੇਖ ਸਭ ਨੂੰ ਲੱਗਦਾ ਕਿ ਇਹ ਜਿਵੇਂ ਤਗੜੀ ਬਿਲਡਿੰਗ ਮਨਦੀਪ ਕੌਰ ਟਾਂਗਰਾ ਦੀ ਹੀ ਹੈ ਤੇ ਪਤਾ ਨਹੀਂ ਕਿੰਨੀ ਅਮੀਰ ਤੇ ਸਰਕਾਰ ਤੇ ਕਾਰੋਬਾਰ ਨੇ ਪਤਾ ਨਹੀਂ ਕਿੰਨੀ ਮਦਦ ਕਰ ਦਿੱਤੀ ਹੋਣੀ। ਇਹੋ ਜਿਹੇ ਵਹਿਮ ਅਸੀਂ ਆਪਣੇ ਆਲੇ ਦੁਆਲੇ ਮਿਹਨਤ ਕਰ ਰਹੇ ਲੋਕਾਂ ਲਈ ਪਾਲ ਲੈਂਦੇ ਹਾਂ ਅਸੀਂ । ਏਦਾਂ ਨਹੀਂ ਹੈ। ਤਿਨਕਾ ਤਿਨਕਾ ਕਰਕੇ ਆਸ਼ਿਆਨਾ ਬਣਦਾ ਹੈ। ਬਹੁਤ ਸਾਲ ਲੱਗਦੇ ਇਮਾਨਦਾਰੀ ਦੇ ਪੈਸਿਆਂ ਨੂੰ ਜੋੜਣ ਤੇ, ਤੇ ਪੰਜਾਬ ਦਾ ਸਿਸਟਮ ਸੱਚਮੁੱਚ ਉੱਠਣ ਤੇ ਸਾਡੀ ਪੂਰੀ ਜਾਨ ਲਗਵਾਉਂਦਾ ਹੈ। ਤੇ ਇਮਾਨਦਾਰ ਦਾ ਜ਼ਮੀਰ ਸਿਖ਼ਰ ਤੇ ਰਹਿੰਦਾ ਹੈ ਪਰ ਲੱਕ ਟੁੱਟ ਜਾਂਦਾ ਹੈ।
ਮੇਰੀ ਵੀ ਸਰਕਾਰ ਨੂੰ ਬੇਨਤੀ ਹੈ, ਇਹ ਸੁਣਵਾਈ ਵਾਲਾ ਸੂਬਾ ਬਣਾਓ । ਬੜੇ ਪਿਆਰੇ ਭੋਲੇ ਚੰਗੇ ਲੋਕ ਇਥੇ, ਜ਼ਿੰਦਾ ਜ਼ਮੀਰ ਵਾਲੇ। ਤੇ ਕਿਰਤ ਕਮਾਈ ਵਿਚੋਂ ਜਦੋਂ ਕੋਈ ਰਿਸ਼ਵਤ ਦਿੰਦਾ ਤੇ ਸੱਚਮੁੱਚ ਅੱਥਰੂ ਨਿਕਲ ਆਉਂਦੇ ਤੇ ਕੰਮ ਨਾ ਹੋਣ ਦੀ ਪੀੜ ਵੀ ਰਿਸ਼ਵਤ ਜਿੰਨੀ ਹੁੰਦੀ। ਅਸੀਂ ਕਹਿ ਤੇ ਰਹੇ ਰਿਸ਼ਵਤ ਤੇ ਰੋਕ ਹੈ ਤੇ ਪਰ ਅੱਗੋਂ ਲੋਕਾਂ ਦੇ ਕੰਮ ਵੀ ਤੇ ਨਹੀਂ ਹੁੰਦੇ ਇਥੇ। ਹਜ਼ਾਰਾਂ ਲੋਕਾਂ ਦੀਆਂ ਬਦਦੁਆਵਾਂ ਦਾ ਕੀ ਕਰਾਂਗੇ ਅਸੀਂ ?? ਮਰ ਪੰਜਾਬੀ ਰਿਹਾ ਹੈ, ਪਰਿਵਾਰ ਮਰ ਰਹੇ ਹਨ। ਨਾ ਪੰਜਾਬ ਨਾ ਵਿਦੇਸ਼ ! ਬੰਦਾ ਤੰਗ ਹੋ ਰਿਹਾ, ਔਰਤਾਂ, ਬੱਚੇ, ਬਜ਼ੁਰਗ, ਕਿਰਤ ਕਰਨ ਵਾਲਾ ਪੰਜਾਬ ਤੰਗ ਹੋ ਰਿਹਾ !!
– ਮਨਦੀਪ ਕੌਰ ਟਾਂਗਰਾ
facebook link
01 ਅਗਸਤ 2023
“ਮੇਰੀ ਜ਼ਿੰਦਗੀ ਦਾ ਛੱਲਾ ਤੂੰ
ਤੇ ਤੇਰੀ ਜ਼ਿੰਦਗੀ ਦਾ ਛੱਲਾ ਮੈਂ
ਹੀਰਾ ਤੂੰ ਤੇ ਸੋਨਾ ਮੈਂ”
ਪਿਆਰ ਵਿੱਚ ਇੰਝ ਵੀ ਮਹਿਸੂਸ ਹੁੰਦਾ ਹੈ। ਉਪਰੋਕਤ ਸਤਰਾਂ ਕਦੇ ਆਪਣੀ ਡਾਇਰੀ ਵਿੱਚ 2021 ਵਿੱਚ ਲਿਖੀਆਂ ਸਨ। ਇੰਝ ਜਾਪਦਾ ਕਿ ਜਿਸ ਨੂੰ ਮਿਲੇ ਕਦੇ ਵਿਛੜਨਾ ਹੀ ਨਹੀਂ। ਗਿਆਰਾਂ ਸਾਲਾਂ ਦੇ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ, ਜਦ ਲੱਗਾ ਕਿ ਛੱਲਾ ਮੁੜ ਕੇ ਨਹੀਂ ਆਏਗਾ ਤੇ ਵੱਖ-ਵੱਖ ਰਾਹ ਹੋ ਗਏ ਸਨ।
ਹੱਥਣੀ ਨੂੰ 2 ਸਾਲ ਲੱਗਦੇ ਹਨ, ਗਰਭ ਵਿੱਚੋਂ ਬੱਚਾ ਪੈਦਾ ਕਰਨ ਲਈ। ਤੇ ਮੈਨੂੰ “ਵਤਨ ਵਾਪਸੀ” ਮੁਹਿੰਮ ਨੂੰ ਜਨਮ ਦੇਣ ਤੇ ਸ਼ਾਇਦ ਗਿਆਰਾਂ ਸਾਲ ਲੱਗ ਗਏ।
ਅਰਜਨ ਢਿੱਲੋਂ ਦਾ ਗਾਣਾ “ਛੱਡ ਪਰੇ ਸਾਡਾ ਜੀਅ ਨਹੀਂ ਲੱਗਣਾ, ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ” ਸੱਚ ਪੁੱਛੋ ਦਿਨ ਰਾਤ ਮੇਰੇ ਕੰਨਾਂ ਵਿੱਚ ਗੂੰਜਦਾ। ਮੇਰੇ ਜ਼ਹਿਨ ਵਿੱਚ ਵੱਸ ਗਈ ਹੈ ਇਹ ਮੁਹਿੰਮ। ਮੈਂ Youtube ਤੇ ਗਾਣੇ ਹੀ ਇਹੀ ਸੁਣਦੀ, ਰਾਜਵੀਰ ਜਵੰਦਾ ਦਾ “ਪੱਕੇ ਪੈਰੀਂ ਪੰਜਾਬ ਨੂੰ ਛੱਡ ਕੇ ਨਾ ਜਾਈਏ, ਰਣਜੀਤ ਬਾਵਾ ਦਾ “ਤੇਰੇ ਬਿਨ੍ਹਾਂ ਮੇਰਾ ਕੌਣ ਨੀ ਮਿੱਟੀਏ” ਤੇ ਮੇਰਾ ਸਦਾ ਲਈ ਪਸੰਦੀਦਾ ਕੁਲਵਿੰਦਰ ਬਿੱਲਾ ਦਾ “ਮੇਰਾ ਦੇਸ ਹੋਵੇ ਪੰਜਾਬ”
ਮੈਂ ਮਹਿਸੂਸ ਕੀਤਾ ਸਾਡੇ ਸੀਨੀਅਰ ਗਾਇਕਾਂ ਨੇ ਵੀ ਇਸ ਵਿਸ਼ੇ ਤੇ ਗੀਤ ਗਾਏ ਸਨ, ਜਿਵੇਂ ਕਿ ਗੁਰਦਾਸ ਮਾਨ ਦਾ “ਲੱਖ ਪ੍ਰਦੇਸੀ ਹੋਈਏ, ਆਪਣਾ ਦੇਸ ਨਹੀਂ ਭੰਡੀਦਾ”। ਹਰਭਜਨ ਮਾਨ ਦਾ “ਅਸਾਂ ਨੂੰ ਮਾਣ ਵਤਨਾਂ ਦਾ”
ਭੁਪਿੰਦਰ ਉੱਡਤ ਨੇ ਤਾਂ ਗਾਣੇ ਦਾ ਨਾਮ ਹੀ “Reverse Migration” “ਵਤਨ ਵਾਪਸੀ” ਰੱਖਿਆ।
ਲੋਕ ਲਿਖਦੇ ਹਨ ਤੁਹਾਡਾ ਕੰਮ ਲੋਟ ਆ ਗਿਆ ਤਾਂ ਸੁੱਝਦਾ ਤੁਹਾਨੂੰ “ਵਤਨ ਵਾਪਸੀ”। ਮੈਂ ਵੀ ਸੰਘਰਸ਼ ਵਿੱਚ ਹੀ ਹਾਂ। ਮੈਂ ਸੋਚਦੀ ਸੀ ਜਦ ਪੰਜਾਬ ਦਾ ਸਿਸਟਮ ਮੈਨੂੰ ਇਸ ਦਲਦਲ ਵਿੱਚੋਂ ਕੱਢੇਗਾ ਤਾਂ ਲੋਕਾਂ ਨੂੰ ਉਦਾਹਰਨਾਂ ਦਿਆ ਕਰਾਂਗੀ। ਇਹ ਦਲਦਲ ਜਿੱਥੇ ਪਾਸਪੋਰਟ ਬਣਾਉਣ ਨੂੰ ਸਾਲ ਲੱਗ ਜਾਂਦਾ, ਜਿੱਥੇ ਰਿਸ਼ਵਤ ਬਿਨ੍ਹਾਂ ਸੁਣਵਾਈ ਨਹੀਂ, ਟਾਲਣਾ, ਮੁੱਕਰਨਾ ਆਮ ਗੱਲ ਹੈ, ਤੇ ਇਮਾਨਦਾਰ ਦੀ ਧੌਣ ਤੇ ਗੋਡਾ ਦੇ ਕੇ ਸੰਘ ਨੱਪ ਕੇ ਰੱਖਿਆ ਜਾਂਦਾ, ਮੈਂ ਵਾਕਫ਼ ਹਾਂ। ਇੰਝ ਨਹੀਂ ਹੋਣਾ ਚਾਹੀਦਾ।
ਤੁਹਾਨੂੰ ਪਤਾ ਹੈ…. ਇਹ ਦਲਦਲਾਂ ਵਿੱਚ ਹੀ ਤੇ ਸੋਹਣੇ ਕਮਲ ਖਿੜ੍ਹਦੇ ਹਨ।
ਪਿਛਲੇ ਤਿੰਨ ਸਾਲਾਂ ਵਿੱਚ ਮੈਂ ਆਪਣਿਆਂ ਤੋਂ ਧੋਖੇ ਤੇ ਧੋਖੇ ਜਰੇ ਹਨ। ਇੰਨੀ ਜਾਨ ਨਹੀਂ ਮੇਰੇ ਵਿੱਚ ਇੰਨ੍ਹਾ ਸਹਿ ਸਕਦੀ। ਤੇ ਅਖੀਰ ਮੈਨੂੰ ਬੀਮਾਰੀਆਂ ਨੇ ਵੀ ਜਕੜ ਲਿਆ। ਆਪਣਿਆਂ ਨਾਲੋਂ ਵੱਧ ਡਰ ਮੌਤ ਤੋਂ ਲੱਗਣ ਲੱਗ ਗਿਆ। ਇਸ ਲਈ ਕਦੇ ਵੀ ਸਿਹਤ ਨੂੰ ਦਾਅ ਤੇ ਨਾ ਲਾਓ। ਪੰਜਾਬੀ ਵਿੱਚ ਕਹਿੰਦੇ ਨੇ ਨਾ “ਦਫ਼ਾ ਕਰੋ”।
35 ਸਾਲ ਦੇ ਅੰਤ ਵਿੱਚ ਵੇਖਾਂ ਤਾਂ ਕੁਝ ਵੀ ਨਹੀਂ ਦਿਸਦਾ…. ਗਵਾ ਕੇ ਬੈਠ ਗਈਂ। ਕਿਸੇ ਨੂੰ ਨਹੀਂ…ਆਪਣੇ ਆਪ ਨੂੰ। ਪਰ ਗਵਾਉਣ ਦੇ ਨਾਲ-ਨਾਲ, ਆਪਣਿਆਂ ਵੱਲੋਂ ਬਣਾਈ ਗਈ ਮੇਰੇ ਚਾਵਾਂ ਦੀ ਰਾਖ ਤੋਂ….ਕਿਆ ਖੂਬ “ਮਨਦੀਪ ਕੌਰ ਟਾਂਗਰਾ” ਬਣਾਈ ਮੇਰੇ ਮਾਂ ਬਾਪ ਨੇ ਤੇ ਪੰਜਾਬ ਦੇ ਲੱਖਾਂ ਪਰਿਵਾਰਾਂ ਨੇ ਜੋ ਮੈਨੂੰ ਬੇਹੱਦ, ਨਿਰਸਵਾਰਥ ਪਿਆਰ ਕਰਦੇ ਅਤੇ ਬਹੁਤ ਸਤਿਕਾਰ ਦੇਂਦੇ ਹਨ।
ਮੇਰਾ ਕਾਰੋਬਾਰ ਕੋਵਿਡ ਤੋਂ ਬਾਅਦ ਅਤੇ ਜੀਵਨ ਸਾਥੀ ਤੋਂ ਵੱਖ ਹੋਣ ਤੋਂ ਬਾਅਦ ਮੇਰੇ ਲਈ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ। ਮੈਂ ਕਾਰੋਬਾਰ ਵਿੱਚ ਹੀ ਜੀਵਨ ਸਾਥੀ ਤੋਂ ਧੋਖਾ ਖਾਦਾ ਹੈ, ਪਰ ਜ਼ਮੀਰ ਮਾਰ ਕੇ ਅੱਗੋਂ ਵਾਰ ਨਹੀਂ ਕੀਤਾ, ਲਾਲਚ ਨਹੀਂ ਕੀਤਾ…. ਤੰਗ ਨਹੀਂ ਕੀਤਾ। ਮੈਨੂੰ ਖੁਸ਼ੀ ਹੈ ਪਿੰਡ 100 ਬੱਚਿਆਂ ਲਈ ਰੁਜ਼ਗਾਰ ਪੈਦਾ ਕਰਨ ਦੀ। ਪਰ ਅੱਜ ਸੋਚਦੀ ਹਾਂ ਇਹ ਹੱਦੋਂ ਵੱਧ ਬਰਦਾਸ਼ਤ ਕਰਨ ਨਾਲ ਮਿਲਦਾ ਕੀ ਹੈ ? ਸ਼ਾਇਦ ਵਕਤ ਦੱਸ ਦੇਵੇਗਾ …. ਕਿ ਬਰਦਾਸ਼ਤ ਕਰਨ ਵਾਲਾ ਐਸਾ ਰਾਹ ਦਸੇਰਾ ਬਣਦਾ ਹੈ ਕਿ ਫ਼ੇਰ ਹਜ਼ਾਰਾਂ ਨੂੰ ਬਰਦਾਸ਼ਤ ਨਹੀਂ ਕਰਨਾ ਪੈਂਦਾ।
ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹਾਂ ਟੁੱਟਦੀ ਨਹੀਂ, ਜਾਂ ਫਿਰ ਜੋ ਟੁੱਟੇ ਹੁੰਦੇ ਉਹਨਾਂ ਨੇ ਹੋਰ ਕੀ ਟੁੱਟਣਾ ਹੁੰਦਾ।
ਖੈਰ ਕਿੱਥੇ ਕਿਤਾਬ ਲਿਖਦੀ ਰਹਾਂਗੀ, ਜ਼ਿੰਦਗੀ ਪਤਾ ਨਹੀਂ ਕਿੰਨੀ ਹੈ ਕਿੰਨੀ ਨਹੀਂ….. ਇੰਝ ਹੀ ਤੁਹਾਡੇ ਨਾਲ ਕਦੀ ਕਦੀ ਵਰਕੇ ਫਰੋਲਦੀ ਰਹਾਂਗੀ।
ਤੁਹਾਡੀ ਮਨਦੀਪ
facebook link
28 ਜੁਲਾਈ 2023
ਪਹਿਲੀ ਵਾਰ “ਧੀਰਜ ਕੁਮਾਰ” ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਮਿਲਦੇ ਹੀ
“ਦੀਦੀ” ਸ਼ਬਦ ਸੁਣ ਕੇ ਹੋਰ ਵੀ ਆਪਣਾਪਨ ਮਹਿਸੂਸ ਹੋਇਆ। “ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ” ਫ਼ਿਲਮ ਧੀਰਜ ਨਾਲ ਬੈਠ ਕੇ ਦੇਖੀ। ਉਹ ਦਿਨ ਯਾਦ ਆ ਗਿਆ ਜਦ ” ਅਰਦਾਸ ਕਰਾਂ ” ਫ਼ਿਲਮ ਗੁਰਪ੍ਰੀਤ ਘੁੱਗੀ ਜੀ ਨਾਲ ਬੈਠ ਕੇ ਦੇਖੀ। ਮੇਰੀ ਟੀਮ ਤੇ ਮੇਰਾ ਪਰਿਵਾਰ ਵੀ।
ਪੰਜਾਬ ਦੀ ਮੁਢਲੀ ਸਮੱਸਿਆ ਇਹ ਹੈ ਕਿ ਅਸੀਂ ਆਪਣੇ ਸੰਸਕਾਰ, ਬਜ਼ੁਰਗਾਂ ਲਈ ਪਿਆਰ ਅਤੇ ਕਿਰਤ ਦਾ ਸਤਿਕਾਰ, ਭੁੱਲਦੇ ਜਾ ਰਹੇ ਹਾਂ। ਇਹੋ ਜਿਹੀਆਂ ਕਈ ਖ਼ਾਸ ਜ਼ਰੂਰੀ ਗੱਲਾਂ ਤੇ ਫ਼ਿਲਮ ਅਧਾਰਿਤ ਹੈ। ਸਿਮੀ ਚਾਹਲ ਦੇ ਸੂਟਾਂ ਦੀ ਚੋਣ ਬਹੁਤ ਵਧੀਆ। ਫ਼ਿਲਮ ਹਸਾਉਂਦੀ ਵੀ ਹੈ ਤੇ ਰੁਲਾਉਂਦੀ ਵੀ।
ਸਭ ਤੋਂ ਖ਼ਾਸ ਗੱਲ ਤੁਸੀਂ ਸਾਰਾ ਅੰਮ੍ਰਿਤਸਰ ਦੇਖ ਸਕਦੇ ਹੋ, ਤੇ ਬਹੁਤੇ ਕਲਾਕਾਰ ਅੰਮ੍ਰਿਤਸਰ ਤੋਂ ਹਨ। ” ਅੰਬਰਸਰੀਏ ਪ੍ਰੋਡਕਸ਼ਨ ” ਦੇ ਬੈਨਰ ਹੇਠ ਆਈ ਇਹ ਫਿਲਮ ਅੰਮ੍ਰਿਤਸਰ ਦਾ ਮਾਣ ਹੈ। ਤੁਸੀਂ ਇਸਨੂੰ ਆਪਣੇ ਪਰਿਵਾਰ ਨਾਲ ਜ਼ਰੂਰ ਦੇਖ ਸਕਦੇ ਹੋ। ਮੈਂ ਇੱਕ ਵਧੀਆ ਸੁਨੇਹਾ ਦਿੰਦੀ ਫ਼ਿਲਮ ਬਣਾਉਣ ਲਈ ਪੂਰੀ ਟੀਮ ਨੂੰ ਵਧਾਈ ਦਿੰਦੀ ਹਾਂ। ਇਹ ਫ਼ਿਲਮ ਨੌਜਵਾਨਾਂ ਨੂੰ ਵੀ ਉਹਨਾਂ ਦੀ ਪਸੰਦ ਦੀ ਸਟੋਰੀ ਦੇ ਰਾਹੀਂ, ਚੰਗਾ ਸੁਨੇਹਾ ਦੇ ਰਹੀ ਹੈ।
” ਮਾਂ ਪਿਓ – ਦਾਦਾ ਦਾਦੀ ” ਦਾ ਰੁੱਤਬਾ ਵਧਾਉਂਦੀ ਇਹ ਫ਼ਿਲਮ ਹਰ ਉਮਰ ਦੇ ਬੰਦੇ ਨੂੰ ਸੇਧ ਦੇਂਦੀ ਹੈ। ਗਾਣੇ ਬਹੁਤ ਸੋਹਣੇ ਹਨ, ਤੇ ਗਾਣੇ ਫਿਲਮਾਏ ਵੀ ਬਹੁਤ ਸੋਹਣੇ ਹਨ। ਆਸ ਕਰਦੇ ਹਾਂ ਇਸੇ ਤਰ੍ਹਾਂ ਚੰਗੀਆਂ ਫ਼ਿਲਮਾਂ ਇਸ ਟੀਮ ਵੱਲੋਂ ਪੰਜਾਬ ਨੂੰ ਵੇਖਣ ਲਈ ਮਿਲਦੀਆਂ ਰਹਿਣਗੀਆਂ।
ਇਸ ਐਤਵਾਰ ਜ਼ਰੂਰ ਦੇਖਣ ਜਾਓ।
– ਮਨਦੀਪ ਕੌਰ ਟਾਂਗਰਾ
facebook link
28 ਜੁਲਾਈ 2023
“ਸਾਡਾ ਸਰਮਾਇਆ” ਬਜ਼ੁਰਗਾਂ ਲਈ ਖ਼ਾਸ ਉਪਰਾਲਾ ਹੈ। ਚਾਰ ਛਿੱਲੜਾਂ ਤੇ ਝੂਠੀ ਚਕਾਚੌਂਦ ਦੇ ਬਦਲੇ ਅਸੀਂ ਆਪਣੇ ਰੱਬ ਵਰਗੇ ਮਾਪਿਆਂ ਨੂੰ ਉਮਰ ਦੇ ਉਸ ਪੜਾਅ ਵਿੱਚ ਇਕੱਲਤਾ ਦੇ ਰਹੇ ਹਾਂ ਜਦੋਂ ਓਹਨਾ ਨੂੰ ਸਾਡੀ ਵੱਧ ਲੋੜ ਹੁੰਦੀ ਹੈ ਬੇਸ਼ੱਕ ਉਹ ਆਪਣਾ ਦਰਦ ਸਾਡੇ ਚਾਵਾਂ ਤੋਂ ਛੋਟਾ ਸਮਝਦੇ ਹੋਏ ਇਸ ਇਕੱਲਤਾ ਨੂੰ ਖਿੜ੍ਹੇ ਮੱਥੇ ਕਬੂਲ ਰਹੇ ਹਨ..
ਸਾਡਾ ਵਜੂਦ ਜਾਂ ਹੋਂਦ ਸਾਡੇ ਬਜ਼ੁਰਗਾਂ ਕਰਕੇ ਹੀ ਹੈ ਤੇ ਬਜ਼ੁਰਗ ਨੂੰ ਸਮਾਂ ਦੇਣਾ ਸਾਡਾ ਮੁੱਢਲਾ ਫਰਜ਼ ਤੇ ਓਹਨਾਂ ਦਾ ਹੱਕ ਹੈ।
ਇਸੇ ਹੀ ਸੋਚ ਨੂੰ ਲੈ ਕੇ ਆੜੀ ਆੜੀ ਗਰੁੱਪ ਵਲੋਂ ਇੱਕ ਪਹਿਲ ਕੀਤੀ ਗਈ ਤੇ ਬਠਿੰਡਾ ਵਿਖੇ ਸੰਨ 2019 ਤੋਂ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਦੇ ਦਿਹਾੜੇ ਤੇ ਇਲਾਕੇ ਦੇ ਬਜ਼ੁਰਗਾਂ ਨਾਲ਼ ਰਲ ਮਿਲਕੇ ਪ੍ਰੋਗਰਾਮ ‘ਸਾਡਾ ਸਰਮਾਇਆ’ ਕਰਵਾਉਣਾ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਬਜ਼ੁਰਗਾਂ ਵਲੋਂ ਸਭਿਆਚਰਕ ਪ੍ਰੋਗਰਾਮ ਪੇਸ਼ ਕਰਕੇ ਇਸ ਦਿਨ ਨੂੰ ਬੜੇ ਚਾਵਾਂ ਨਾਲ਼ ਮਨਾਇਆ ਜਾਂਦਾ ਤੇ ਨਾਲ਼ ਹੀ ਕੁਝ ਵਿਸ਼ੇਸ਼ ਬਜ਼ੁਰਗ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਆੜੀ ਆੜੀ ਪ੍ਰੋਡਕਸ਼ਨਜ਼ ਦੇ MD ਹਰਦਵਿੰਦਰ ਸਿੰਘ ਤੇ ਗੁਰਮੀਤ ਸਿੰਘ ਇਹ ਮਹਿਸੂਸ ਕਰਦੇ ਹਨ, ਇਹੋ ਜਿਹੇ ਪ੍ਰੋਗਰਾਮ ਹਰ ਪਿੰਡ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ ਤਾਂ ਸਾਡੇ ਬਜ਼ੁਰਗ ਆਪਣੇ ਆਪ ਨੂੰ ਅੱਜਕਲ੍ਹ ਦੀ ਭੱਜਦੌੜ ਵਾਲ਼ੀ ਜਿੰਦਗੀ ਵਿੱਚ ਇੱਕਲਾ ਮਹਿਸੂਸ ਨਾ ਕਰਕੇ ਆਪਣੀ ਰਿਟਾਇਰਮੈਂਟ ਦੀ ਜਿੰਦਗੀ ਜਿੰਦਾਦਿਲੀ ਨਾਲ਼ ਬਿਤਾਉਣ।
ਆਓ ਇਸ ਸਾਲ ਫ਼ੇਰ 21 ਅਗਸਤ 2023 ਵਿਸ਼ਵ ਸੀਨੀਅਰ ਸਿਟੀਜਨ ਦਿਵਸ ਤੇ ਆਪਣੇ ਬਜ਼ੁਰਗਾਂ ਨੂੰ ਲੈਕੇ ਆਈਏ ਤੇ ਇਹ ਦਿਨ ਉਹਨਾਂ ਨੂੰ ਸਮਰਪਿਤ ਕਰੀਏ।
– ਮਨਦੀਪ ਕੌਰ ਟਾਂਗਰਾ
facebook link
25 ਜੁਲਾਈ 2023
ਮੇਰੇ ਬਾਰੇ ਗ਼ਲਤ ਲਿਖਣ ਵਾਲਿਆਂ ਨੂੰ ਕਿਰਪਾ ਕਰਕੇ ਕਦੀ ਵੀ ਗ਼ਲਤ ਨਾ ਲਿਖੋ। ਖੁਸ਼ ਰਹਿਣ ਦਿਓ। ਮੇਰੇ ਮਨ ਵਿੱਚ ਹਰ ਕਿਸੇ ਲਈ ਬਹੁਤ ਇੱਜ਼ਤ ਹੈ, ਗ਼ਲਤ ਲਿਖਣ ਵਾਲਿਆਂ ਦੀ ਵੀ, ਉਹ ਵੀ ਰੱਬ ਦੇ ਬੰਦੇ ਨੇ। ਮੈਨੂੰ ਹੁਣ ਸੱਚਮੁੱਚ ਬੁਰਾ ਨਹੀਂ ਲੱਗਦਾ। ਤਰਸ ਆਉਂਦਾ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ। ਮੇਰੇ ਵੱਲੋਂ ਹੋਰ ਵੱਧ ਚੜ੍ਹ ਕੇ ਲਿਖੋ। ਮਾਂ ਬੋਲੀ ਨੂੰ ਹੋਰ ਗੰਧਲਾ ਕਰਦੇ ਜਾਓ ਜੇ ਤੁਹਾਡਾ ਜ਼ਮੀਰ ਇਜਾਜ਼ਤ ਦਈ ਜਾਵੇ।
ਮੇਰੀ ਇਮਾਨਦਾਰੀ ਦਾ ਸਫਰ ਮੇਰੇ ਜੀਵਨ ਵਿੱਚ ਇਨ੍ਹਾਂ ਕਮਜ਼ੋਰ ਨਹੀਂ ਹੈ, ਕਿ ਕਿਸੇ ਦੇ ਕਹਿਣ ਤੇ ਮੈਨੂੰ ਡਰ ਲੱਗਣ ਲੱਗ ਜਾਵੇਗਾ। ਮੈਨੂੰ 0.1% ਵੀ ਪ੍ਰਵਾਹ ਨਹੀਂ। ਮੈਂ ਆਪਣੇ ਪਿਤਾ ਵਾਂਗ ਬਿਲਕੁਲ ਖੁਸ਼ ਤੇ ਬਹੁਤ ਸੰਤੁਸ਼ਟ ਹਾਂ। ਰੱਬ ਨੇ ਸਕੂਨ ਭਰੀ ਰੂਹ ਸਿਰਜੀ ਹੈ ਮੇਰੀ।
MBA ਵਿੱਚ University ਵਿੱਚ ਪਹਿਲੇ ਦਰਜੇ ਤੇ ਆਉਣ ਤੋਂ ਬਾਅਦ, ਮੈਂ 12 ਸਾਲਾਂ ਵਿੱਚ ਪੂਰੀ ਇਮਾਨਦਾਰੀ ਨਾਲ ਬਿਲਕੁਲ ਆਪਣੇ ਪਿਤਾ ਵਾਂਗ, ਕਿਰਤ ਕਰਨ ਨੂੰ, ਆਪਣੇ ਕਾਰੋਬਾਰ ਨੂੰ ਪਹਿਲ ਦਿੱਤੀ ਹੈ। ਅਸਹਿ ਕਰਜ਼ਾ ਚੁਣ ਲਿਆ ਪਰ ਕਦੇ ਵੀ ਬੇਈਮਾਨੀ ਤੇ ਲਾਲਚ ਨਹੀਂ ਚੁਣਿਆ। ਆਪਣੀ ਜਾਨ, ਆਪਣੀ ਹਰ ਚੀਜ਼ ਦਾਅ ਤੇ ਲਾ ਕੇ ਪਿੰਡਾਂ ਵਿੱਚ ਰੁਜ਼ਗਾਰ ਦੇਣ ਦੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਵਿੱਚ ਹਾਂ। ਕਾਰੋਬਾਰ ਪਿੰਡ ਵਿੱਚ 130 ਪਰਿਵਾਰਾਂ ਨੂੰ ਜ਼ੁੰਮੇਵਾਰੀ ਨਾਲ ਰੁਜ਼ਗਾਰ ਦੇ ਰਿਹਾ ਹੈ। ਉਹਨਾਂ ਦੀਆਂ ਸੰਜੀਦਾ ਢੰਗ ਨਾਲ ਜ਼ਿੰਦਗੀਆਂ ਬਦਲ ਰਿਹਾ ਹੈ। ਬਹੁਤ ਸਾਰੇ ਮੇਰੇ ਟੀਮ ਮੇਂਬਰ ਪਹਿਲੇ ਦਿਨ ਤੋਂ ਹੀ ਕਾਰੋਬਾਰ ਵਿੱਚ ਮੇਰੇ ਨਾਲ ਹਨ।
ਔਰਤ ਦੀ ਇੱਜ਼ਤ ਕਰੋ, ਅਸੀਂ ਪੱਥਰ ਨਹੀਂ ਹਾਂ। ਫੁੱਲਾਂ ਵਾਂਗ ਖੂਨ ਪਸੀਨੇ ਨਾਲ ਪਾਲੀਆਂ ਆਪਣੇ ਮਾਪਿਆਂ ਦੀਆਂ ਬਹੁਤ ਹੀ ਲਾਡਲੀਆਂ ਹਾਂ।
facebook link
24 ਜੁਲਾਈ 2023
ਉਸਦੇ ਘਰਦੇ ਵਧੀਆ ਸਨ, ਉਹਨਾਂ ਨੇ ਅਜ਼ਾਦੀ ਦਿੱਤੀ ਤੇ ਬੱਚੇ ਕੁੱਝ ਕਰ ਪਾਏ। ਮੈਨੂੰ ਨਹੀਂ ਹੈ। ਇਸ ਲਈ ਮੈਂ ਨਹੀਂ ਕਰ ਪਾਇਆ। ਇਹੋ ਸੋਚ ਹੈ ਸਾਡੀ। ਪਰ ਹੈ ਸਭ ਕੁੱਝ ਇਸ ਸੋਚ ਤੋਂ ਉਲਟ। ਬੱਚੇ ਬਹੁਤ ਮਿਹਨਤੀ ਹੋਣ ਤੇ ਘਰਦਿਆਂ ਦੀ ਸੋਚ ਹੌਲੀ ਹੌਲੀ ਖ਼ੁਦ ਹੀ ਵਿਸ਼ਾਲ ਹੋ ਜਾਂਦੀ ਹੈ।
ਅਨੇਕਾਂ ਬੱਚੇ, ਵੱਡੇ ਵੱਡੇ ਖਿਡਾਰੀ, ਅਫ਼ਸਰ, ਕਾਰੋਬਾਰੀ ਸਭ ਦੇ ਮਾਪਿਆਂ ਦੀ ਸੋਚ ਵਿੱਚ ਬੱਚਿਆਂ ਦੀ ਲਗਨ, ਮਿਹਨਤ ਨੂੰ ਦੇਖਦੇ ਬਦਲਾਵ ਆਇਆ ਹੈ। ਪਹਿਲਾਂ ਮਾਂ ਬਾਪ ਤੋਂ ਆਜ਼ਾਦੀ ਨਹੀਂ, ਪਹਿਲਾਂ ਮਿੱਟੀ ਨਾਲ ਮਿੱਟੀ ਹੋਣ ਵਾਲੀ ਮਿਹਨਤ ਕਰਨ ਦੀ ਲੋੜ ਹੈ। ਘਰਦਿਆਂ ਤੋਂ ਅਜ਼ਾਦੀ ਦੀ ਮੰਗ ਕਰਨ ਤੋਂ ਪਹਿਲਾਂ, ਆਪਣੀ ਜ਼ਿੱਦ ਪੁਗਾਉਣ ਤੋਂ ਪਹਿਲਾਂ .. ਆਪਣੇ ਵੱਲ ਝਾਤ ਮਾਰੋ ਕੀ ਮੈਂ ਜਾਨ ਲਗਾ, ਮਿਹਨਤ ਕਰ ਰਿਹਾ ਹਾਂ ??
ਤੁਹਾਡੀ ਮਿਹਨਤ ਦੇ ਸਿਖ਼ਰ ਤੇ ਘਰਦਿਆਂ ਦੀ ਸੋਚ ਦਾ ਬਦਲਾਵ ਟਿਕਿਆ ਹੈ…, ਨਹੀਂ ਤੇ ਉਹ ਤੁਹਾਡੀ ਸੁਰੱਖਿਆ ਢਾਲ (shield) ਬਣੇ ਰਹਿਣਗੇ। ਉਹ ਤੁਹਾਡੀ ਨਾਰਾਜ਼ਗੀ ਦੀ ਕੀਮਤ ਤੇ ਵੀ ਤੁਹਾਨੂੰ ਕਦੇ ਗਵਾਉਣਾ ਨਹੀਂ ਚਾਹੁੰਦੇ।
facebook link
19 ਜੁਲਾਈ 2023
ਮੈਨੂੰ ਜਨਮ ਦੇਣ ਵਾਲੀ ਮਾਂ ਦਾ ਅੱਜ “ਜਨਮ ਦਿਨ” ਹੈ। ਮਾਂ ਮੇਰੇ ਤੂਫ਼ਾਨ ਸਹਿੰਦੀ ਹੈ, ਮੇਰੇ ਹੰਝੂਆਂ ਦੇ ਹੜ੍ਹ ਸਮੇਟਦੀ ਹੈ। ਮਾਂ ਮੇਰੇ ਨਾਲ ਇਸ ਫ਼ਰੇਬ ਭਰੀ ਦੁਨੀਆਂ ਵਿੱਚ ਪੂਰਾ ਜੂਝ ਰਹੀ ਹੈ। ਮੈਂ ਸੋਚਦੀ ਹਾਂ ਕੱਦ ਖੁਸ਼ੀਆਂ ਮਾਂ ਦੀ ਝੋਲੀ ਵਿੱਚ ਪਾਵਾਂਗੀ?
ਮਾਂ ਨੇ ਬਹੁਤ ਬਹੁਤ ਤੱਪ ਕੀਤਾ ਹੈ, ਮਾਂ ਅਜੇ ਵੀ ਤੱਪ ਕਰ ਰਹੀ ਹੈ। ਮਾਂ ਨਹੀਂ ਹੌਂਸਲਾ ਛੱਡ ਰਹੀ.. ਤੇ ਮਾਂ ਨੂੰ ਦੇਖ ਕੇ ਮੈਂ ਵੀ ਨਹੀਂ। ਮਾਂ ਕਦੇ ਹੌਂਸਲਾ ਨਾ ਛੱਡਣਾ, ਆਪਣੀ ਬੱਚੀ ਤੇ ਵਿਸ਼ਵਾਸ ਕਰਨਾ। ਮੈਂ ਸਭ ਠੀਕ ਕਰ ਦਿਆਂਗੀ। ਤੁਹਾਡੇ ਹੌਂਸਲੇ ਤੇ ਮੇਰਾ ਹੌਂਸਲਾ ਮੇਰੇ ਸੁਪਨੇ ਟਿਕੇ ਹਨ।
ਜ਼ਿੰਦਗੀ ਦੇ ਸਭ ਠੇਡੇ ਖਾਣ ਤੋਂ ਬਾਅਦ, ਅੱਜ ਦੇ ਦਿਨ ਮੈਨੂੰ ਮਾਂ ਤੋਂ ਇਲਾਵਾ ਕੋਈ ਆਪਣਾ ਨਹੀਂ ਲੱਗਦਾ। ਮਾਂ ਹੀ ਦੋਸਤ ਹੈ, ਰਿਸ਼ਤੇਦਾਰ ਹੈ ਤੇ ਮੇਰਾ ਪਿਆਰ ਹੈ।
ਅੱਜ ਕੱਲ ਮਾਂ ਅਕਸਰ ਰਾਤ ਨੂੰ ਮੇਰੇ ਕਮਰੇ ਵਿੱਚ ਵਾਰ ਵਾਰ ਮੈਨੂੰ ਦੇਖਣ ਆਉਂਦੀ ਹੈ ਅਤੇ ਕਹਿੰਦੀ ਹੈ ਪੁੱਤ ਮੈਂ ਤੇਰੇ ਕੋਲ ਪੈ ਜਾਂਦੀ ਅੱਜ।
ਮੇਰੀ ਸਿਹਤ ਕਈ ਮਹੀਨਿਆਂ ਤੋਂ ਬਹੁਤ ਵਿਗੜੀ ਹੈ, ਮਾਂ ਡਾਕਟਰ ਬਣੀ ਹੈ। ਮੇਰਾ BP ਮਾਂ ਖੁੱਦ ਕੋਲ ਬਿਠਾ ਕੇ ਚੈੱਕ ਕਰਦੀ ਹੈ। ਮਾਂ ਮੇਰੀ ਅਲਮਾਰੀ ਰਾਜਕੁਮਾਰੀਆਂ ਵਾਂਗ ਸਜ਼ਾ ਕੇ ਰੱਖਦੀ। ਪਿੱਛੇ ਜੇ ਮੈਂ ਆਪਣੀ ਅਲਮਾਰੀ ਆਪ ਸਾਂਭਦੀ ਤੇ ਮਾਂ ਨੂੰ ਲੱਗਾ ਮੈਂ ਨਰਾਜ਼ ਹਾਂ। ਮਾਂ ਨੇ ਕਿਹਾ ਮੈਂ ਹੀ ਕਰਨਾ ਹੈ ਇਹ ਕੰਮ ਮੈਨੂੰ ਵਧੀਆ ਲੱਗਦਾ।
ਮਾਂ ਕਾਰੋਬਾਰ ਵਿੱਚ 24 ਘੰਟੇ ਮੇਰੇ ਨਾਲ ਹੁੰਦੀ। ਮਾਂ ਮੇਰੇ ਲਈ ਆਪਣੇ ਹੱਥੀਂ ਰੋਟੀ ਸਬਜ਼ੀ ਬਣਾਉਂਦੀ।
ਮਾਂ ਅੰਦਰੋਂ ਪੂਰੀ ਵਾਹ ਲਾ ਰਹੀ, ਹਰ ਇੱਕ ਰਿਸ਼ਤਾ ਨਿਭਾ ਰਹੀ.. ਕੋਈ ਛੱਡਿਆ ਹੀ ਨਹੀਂ।
ਮਾਂ ਨਾਲ ਲਗਾਵ ਬਹੁਤ ਹੋ ਗਿਆ ਹੈ, ਮਾਂ ਨੂੰ ਜਿਊਂਦੀ ਹਾਂ ਮੈਂ। ਮਾਂ ਦੇ ਸਹਾਰੇ ਨੇ ਬੰਨ੍ਹ ਕੇ ਰੱਖਿਆ ਹੈ ਨਹੀਂ ਤੇ ਮੇਰੀ ਜ਼ਿੰਦਗੀ ਵਿੱਚ ਆਏ ਲੋਕ ਮੈਨੂੰ ਕੱਦ ਦੇ ਖੇਰੂੰ-ਖੇਰੂੰ ਕਰ ਚੁੱਕੇ ਹਨ।
ਸੋਚਿਆ ਸੀ ਮਾਂ ਨੂੰ ਬਹੁਤ ਖੁਸ਼ ਰੱਖਾਂਗੀ, ਪਰ ਮਾਂ ਤੇ ਮੇਰੇ ਗੁੱਝੇ ਦੁੱਖ ਵੰਡਾਉਣ ਵਿੱਚ ਮਸ਼ਰੂਫ਼ ਹੋ ਗਈ ਹੈ। ਮਾਂ ਨਾਲ ਨਾਇੰਨਸਾਫੀ ਹੈ।
ਮਾਂ ਕਮਾਲ ਹੈ। ਜਨਮ ਦਿਨ ਮੁਬਾਰਕ।
– ਚੁਣੌਤੀਆਂ ਭਰਭੂਰ ਸੰਘਰਸ਼ ਕਰਦੀ ਤੁਹਾਡੀ ਧੀ – ਮਨਦੀਪ
facebook link
08 ਜੁਲਾਈ 2023
ਕਿਸੇ ਦੇ ਛੱਡ ਜਾਣ ਨਾਲ ਤੁਸੀਂ ਹਾਰ ਥੋੜਾ ਜਾਂਦੇ ਹੋ। ਮਰਦੇ ਨਹੀਂ ਹੋ, ਮੁੱਕਦੇ ਨਹੀਂ ਹੋ। ਤੁਹਾਡੀ ਜ਼ਿੰਦਗੀ ਖ਼ਤਮ ਨਹੀਂ ਹੋ ਜਾਂਦੀ। ਕਿਸੇ ਅੱਗੇ ਝੁੱਕ ਜਾਣ ਨਾਲ ਵੀ ਜੇ ਕੋਈ ਤੁਹਾਨੂੰ ਸਮਝਣ ਲਈ ਤਿਆਰ ਨਹੀਂ ਤਾਂ ਸਮਝੋ ਤੁਹਾਡੇ ਮਰ ਕੇ ਮੁੜ ਜਨਮ ਲੈਣ ਦਾ ਵਕਤ ਹੈ। ਨਵੇਂ ਇਨਸਾਨ ਨਵੀਂ ਆਤਮਾ ਨਵੀਂ ਜੀਵਨ ਜਾਚ। ਮਰਨਾ ਬਹੁਤ ਔਖਾ ਹੈ ਤੇ ਸ਼ਾਇਦ ਮਰ ਕੇ ਮੁੜ ਜਨਮ ਲੈਣਾ ਉਸ ਤੋਂ ਵੀ …
ਜਦ ਕਿਸੇ ਗੱਲ ਦਾ ਹੱਲ ਨਾ ਹੋਵੇ ਤੇ ਉਸ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕੱਟੀ ਗਈ ਲੱਤ ਵਾਂਗ। ਇਸ ਜਹਾਨ ਤੇ ਲੋਕਾਂ ਨੇ ਕੱਟੀਆਂ ਲੱਤਾਂ ਨਾਲ ਵੀ ਐਵਰਸਟ ਵਰਗੀਆਂ ਉੱਚ ਚੋਟੀਆਂ ਸਰ ਕੀਤੀਆਂ ਹਨ।
ਔਰਤਾਂ ਸਿਰ ਉਠਾ ਕੇ ਜਿਊਣ.. ਮਰ ਮਰ ਕੇ ਨਹੀਂ। ਆਪਣਾ ਆਪ ਸਭ ਕੁੱਝ ਵਾਰ ਕੇ, ਆਪਣੇ ਪੈਰਾਂ ਤੇ ਖਲੋਂਦੀਆਂ ਔਰਤਾਂ, ਮਿਹਨਤ ਕਰਦੀਆਂ ਔਰਤਾਂ ਅਕਸਰ ਵਿਰੋਧ ਦਾ ਸ਼ਿਕਾਰ ਹੁੰਦੀਆਂ ਹਨ। ਦੁੱਖ ਨਾਲ ਆਪਣੇ ਹੀ ਉਸ ਨੂੰ ਛੱਲੀ ਕਰ ਦੇਂਦੇ ਨੇ, ਘਰ ਵਿੱਚ ਹੀ ਜੰਗ ਲੜ ਰਹੀ ਹੁੰਦੀ ਹੈ ਔਰਤ, ਮੁਕਾਬਲਾ ਬਾਹਰ ਕੀ ਆਪਣਿਆਂ ਨਾਲ ਹੀ ਕਰ ਰਹੀ ਹੁੰਦੀ ਹੈ।
ਤੁਹਾਡਾ ਦਿਲ ਦੁਖਾਉਣ ਵਾਲਿਆਂ ਦੇ ਨਾਪ ਤੋਲ ਦਾ ਸ਼ਿਕਾਰ ਨਾ ਬਣੋ। ਨਿਰਸਵਾਰਥ ਔਰਤ ਦੀ ਕਹਾਣੀ ਅਲੱਗ ਹੈ। ਉਹ ਜਦ ਕਿਸੇ ਦੇ ਵੀ ਅਧੀਨ ਨਹੀਂ ਤੇ ਉਹ ਅਕਸਰ ਇਕੱਲੀ ਰਹਿ ਜਾਂਦੀ ਹੈ। ਪਰ ਤੁਸੀਂ ਇਕੱਲੇ ਨਹੀਂ… ਚਾਹੇ ਮਰਦ ਹੋ ਜਾਂ ਔਰਤ! ਤੁਸੀਂ ਖ਼ੁਦ ਆਪਣੇ ਨਾਲ ਹੋ।
ਮਨਦੀਪ
facebook link
08 ਜੁਲਾਈ 2023
ਜੋ ਸਿਖ਼ਰ ਹੁੰਦੀਆਂ ਨੇ
ਸਮਾਜ ਦਾ ਫਿਕਰ ਹੁੰਦੀਆਂ ਨੇ
ਬੁਲੰਦੀਆਂ ਤੇ ਟਿੱਕ ਜਾਂਦੀਆਂ ਨੇ ਜੋ
ਉਹੀ ਇਮਾਨਦਾਰੀਆਂ ਵਿੱਚ ਜ਼ਿਕਰ ਹੁੰਦੀਆਂ ਨੇ।
facebook link
04 ਜੁਲਾਈ 2023
ਮੇਰੇ ਕੋਲ ਅਮਰੀਕਾ ਵਿੱਚ ਆਲੀਸ਼ਾਨ ਘਰ ਵਿੱਚ ਰਹਿਣ ਦਾ, ਵਧੀਆ ਨੌਕਰੀ ਕਰਨ ਅਤੇ ਆਪਣਾ ਖੁੱਦ ਦਾ ਕਾਰੋਬਾਰ ਖੋਲ੍ਹਣ ਦਾ, ਕਈ ਗੁਣਾ ਵੱਧ ਪੈਸੇ ਕਮਾਉਣ ਦਾ, ਪਿਛਲੇ ਗਿਆਰਾਂ ਸਾਲਾਂ ਤੋਂ ਮੌਕਾ ਸੀ। ਮੈਂ ਫੇਰ ਵੀ ਰਹਿਣ ਲਈ ਆਪਣਾ ਪਿੰਡ ਚੁਣਿਆ, ਕਾਰੋਬਾਰ ਲਈ ਵੀ ਪੰਜਾਬ ਨੂੰ ਚੁਣਿਆ।
ਕੋਈ ਸਹਿਮਤ ਸੀ ਜਾਂ ਨਹੀਂ, ਪਰ ਮੈਂ ਕਦੀ ਆਪਣੀ ਮਿੱਟੀ, ਆਪਣੀ ਕਾਬਲੀਅਤ ਅਤੇ ਪਿੰਡਾਂ ਵਿੱਚ ਰਹਿ ਰਹੇ ਬੱਚਿਆਂ ਦੀ ਕਾਬਲੀਅਤ ਤੇ ਕਦੇ ਜ਼ਰਾ ਵੀ ਸ਼ੱਕ ਨਹੀਂ ਕੀਤਾ।
ਮੈਂ ਦ੍ਰਿੜ ਹਾਂ। ਤੁਹਾਡਾ ਪਿਆਰ ਮੈਨੂੰ ਬਾਰ ਬਾਰ ਵਿਸ਼ਵਾਸ ਦਵਾਉਂਦਾ ਹੈ, ਕਿ ਇਸ ਖੁਸ਼ੀ ਅਤੇ ਸਕੂਨ ਅੱਗੇ ਹੋਰ ਕੁੱਝ ਨਹੀਂ ਹੋ ਸਕਦਾ ਜਿਸਦੀ ਮੈਂ ਭਾਲ ਕਰਾਂ। ਕਿਸੇ ਨੂੰ ਰੋਜ਼ਗਾਰ ਦੇਣਾ ਅਤੇ ਦੁੱਖ-ਸੁੱਖ ਤੇ ਮਾਂ ਬਾਪ, ਆਪਣੇ ਪੰਜਾਬ ਵਿੱਚ ਰਹਿ ਕੇ ਪੰਜਾਬ ਨਾਲ ਖੜ੍ਹੇ ਹੋਣਾ, ਐਸੀ ਸੋਚ ਦੀ ਅੱਜ ਸਾਡੇ ਸੂਬੇ ਨੂੰ ਖ਼ਾਸ ਕਰਕੇ ਪਿੰਡਾਂ ਨੂੰ ਸਖ਼ਤ ਲੋੜ ਹੈ। ਮੇਰੇ ਹੌਂਸਲੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਸ਼ੁਕਰੀਆ, ਮੈਂ ਰੂਹ ਤੋਂ ਆਪ ਸਭ ਦੀ ਸ਼ੁਕਰਗੁਜ਼ਾਰ ਹਾਂ … – ਮਨਦੀਪ ਕੌਰ ਟਾਂਗਰਾ
facebook link
30 ਜੂਨ 2023
ਮੈਂ ਆਪਣੇ ਬੇਹਤਰੀਨ ਉਸਤਾਦਾਂ ਦੀ ਸਦਾ ਰਿਣੀ ਹਾਂ। ਮੈਨੂੰ ਖੁਸ਼ੀ ਹੈ ਜਿਨ੍ਹਾਂ ਤੋਂ ਮੈਂ ਸਿੱਖਿਆ ਮੈਂ ਅੱਜ ਵੀ ਉਹਨਾਂ ਦੇ ਸੰਪਰਕ ਵਿੱਚ ਹਾਂ ਤੇ ਅੱਜ ਵੀ ਉਨ੍ਹਾਂ ਤੋਂ ਸਿੱਖਦੀ ਹਾਂ। ਮੈਂ MBA ਤੋਂ ਬਾਅਦ ਦੋ ਨੌਕਰੀਆਂ ਕੀਤੀਆਂ ਸਨ।
ਪਹਿਲੀ ਨੌਕਰੀ ਵਿੱਚ ਮੇਰੇ ਇੱਕ ਉਸਤਾਦ ਜਗਪਾਲ ਸਿੱਧੂ ਸਨ। ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਹਾਂ ਤੇ ਸਦਾ ਪਲ ਪਲ ਸ਼ੁਕਰਗੁਜ਼ਾਰ ਹਾਂ। ਪਹਿਲਾਂ ਤੇ ਮੈਂ ਟ੍ਰੇਨਿੰਗ ਕਰਨ ਵਾਲੀ ਆਮ ਜਿਹੀ ਕੁੜੀ ਸੀ, ਜਿਸ ਕੋਲ ਤਜੁਰਬਾ ਤੇ ਕੋਈ ਨਹੀਂ ਬਸ ਟੌਪਰ ਹਾਂ ਟੌਪਰ ਹਾਂ ਕਹਿਣ ਨੂੰ ਸੀ। ਲੱਖਾਂ ਦੀ ਰੋਜ਼ ਸੇਲ ਦੀ ਜੁੰਮੇਵਾਰੀ ਸੀ ਮੇਰੇ ਕੋਲ। ਰੋਜ਼ ਦਾ ਚੰਗਾ ਖ਼ਾਸਾ ਦਬਦਬਾ। ਮੇਰੇ ਤੇ ਵੀ ਤੇ ਮੇਰੇ ਉਸਤਾਦ ਤੇ ਵੀ ਸ਼ਾਇਦ।
ਮੈਨੂੰ ਯਾਦ ਹੈ ਮੇਰੇ ਪਾਪਾ ਮੈਨੂੰ ਰਾਤ ਨੂੰ 10-11 ਵਜੇ ਲੈਣ ਆਉਂਦੇ ਸਨ, ਕਿਉਂ ਕਿ ਮਾਲ ਵਿੱਚ ਸਾਡਾ ਸਟੋਰ 10 ਵਜੇ ਬੰਦ ਹੁੰਦਾ ਸੀ। ਕਈ ਵਾਰ ਤੇ ਮੈਨੂੰ ਲੱਗਦਾ ਸੀ ਮੇਰੇ ਵਾਲ ਚਿੱਟੇ ਹੋਣੇ ਵੀ ਪਹਿਲੀ ਨੌਕਰੀ ਤੋਂ ਸ਼ੁਰੂ ਹੋਏ ਸਨ। ਪਰ, ਕਈ ਵਾਰ ਅਜਿਹਾ ਵੀ ਹੁੰਦਾ ਕੰਪਨੀ ਦੇ, ਦੇਸ਼ ਦੇ ਬਾਕੀ ਸਟੋਰਾਂ ਤੋਂ ਸਾਡੀ ਸੇਲ ਕਿਤੇ ਵੱਧ ਹੁੰਦੀ। ਮੈਂ ਤਕਰੀਬਨ ਰੋਜ਼ਾਨਾ ਹੀ ਏਨਾ ਥੱਕ ਜਾਂਦੀ ਸੀ ਕਿ ਵਰਦੀ ਵਿੱਚ ਹੀ ਸੌਂ ਜਾਂਦੀ ਸੀ।
ਮੇਰੇ ਉਸਤਾਦ ਜਗਪਾਲ ਸਿੱਧੂ ਨਾਲ ਹੌਲੀ ਹੌਲੀ ਏਨਾਂ ਵਧੀਆ ਰਿਸ਼ਤਾ ਬਣ ਗਿਆ ਕਿ 12 ਸਾਲਾਂ ਤੋਂ ਹਰ ਸਾਲ ਮੈਂ ਉਹਨਾਂ ਨੂੰ ਰੱਖੜੀ ਬੰਨਦੀ ਹਾਂ। ਅੱਜ ਵੀ ਉਸਤਾਦ ਇੱਕ ਫੋਨ ਦੂਰ ਬੱਸ। ਇਨਾਂ ਫ਼ਿਕਰ ਕਰਨਾ ਕੰਮ ਦਾ, ਇਮਾਨਦਾਰ ਰਹਿਣਾ, ਜੀਅ ਤੋੜ ਮਿਹਨਤ ਕਰਨਾ ਤੇ ਹਾਰ ਨਾ ਮੰਨਣਾ, ਕਾਰੋਬਾਰ ਦੇ ਕਈ ਵੱਲ ਤੇ ਪਤਾ ਨਹੀਂ ਅਣਗਿਣਤ ਪਾਠ ਮੈਂ ਜਗਪਾਲ ਸਿੱਧੂ ਤੋਂ ਸਿੱਖੇ ਹਨ। ਤੇ ਮੈਨੂੰ ਮਾਣ ਹੈ ਸਫ਼ਲਤਾ ਦੀ ਪੌੜੀ ਚੜਾਉਣ ਵਾਲੇ ਮੇਰੇ ਪਹਿਲੇ ਉਸਤਾਦਾਂ ਵਿਚੋਂ ਇੱਕ ਹਨ ਕਿ ਕੁਝ ਸਾਲ ਪਹਿਲਾਂ ਮੈਨੂੰ ਓਸੇ ਮਾਲ ਨੇ ਜਿੱਥੇ ਮੈਂ ਕੰਮ ਕਰਦੀ ਸੀ, ਸਾਲਾਨਾ ਪ੍ਰੋਗਰਾਮ ਤੇ ਮੁੱਖ ਮਹਿਮਾਨ ਬੁਲਾਇਆ ਸੀ।
ਮੇਰੀ ਦੂਜੀ ਕੰਪਨੀ ਜੋ ਕਿ ਸੋਨੇ ਦੇ ਗਹਿਣੇ ਵੇਚਦੀ ਸੀ, Bangkok ਦੀ ਕੰਪਨੀ ਸੀ। ਉਸਦੇ India ਹੈੱਡ ਮੁੰਬਈ ਬੈਠਦੇ ਸਨ। ਉਹਨਾਂ ਦਾ ਨਾਮ ਵਿਨੋਦ ਸੀ। ਵਿਨੋਦ ਸਰ ਮੈਨੂੰ ਦੋਹਰੀ ਤਨਖ਼ਾਹ ਤੇ ਆਪਣੀ ਕੰਪਨੀ ਵਿੱਚ ਲੈ ਕੇ ਆਏ। ਅਜੇ ਦੋ ਮਹੀਨੇ ਪਹਿਲਾਂ ਹੀ ਮੈਂ ਵਿਨੋਦ ਸਰ ਨੂੰ ਮੁੰਬਈ ਮਿਲੀ।
ਵਿਨੋਦ ਸਰ ਨੇ ਇੱਕ ਨਵੀਂ ਦੁਨੀਆਂ ਦੇ ਰੂਬਰੂ ਕੀਤਾ। ਮੈਂ ਪਹਿਲੀ ਕਾਰ ਲਈ। ਮੈਂ ਮੁੰਬਈ ਹਰ ਤਿੰਨ ਮਹੀਨੇ ਜਹਾਜ਼ ਦਾ ਸਫ਼ਰ ਕਰਨਾ। ਵਧੀਆ ਤੋਂ ਵਧੀਆ ਤਜ਼ੁਰਬਾ ਹੋਣਾ। Luxury segment ਵਿੱਚ ਦਿਨੋ ਦਿਨ ਨਵੇਂ ਤੋਂ ਨਵਾਂ ਸਿੱਖਣ ਨੂੰ ਮਿਲਦਾ ਸੀ। ਕਈ ਵਾਰ ਲੱਗਦਾ ਸੀ ਜਿੰਨੀ ਮੇਰੀ ਤਨਖ਼ਾਹ ਹੈ ਕੰਪਨੀ ਮੇਰੇ ਤੇ ਉਸਤੋਂ ਵੱਧ ਪੈਸੇ ਖ਼ਰਚ ਰਹੀ ਹੈ। ਨਵਜੋਤ ਸਿੱਧੂ ਤੇ ਕਈ celebrities ਸਾਡੇ ਗ੍ਰਾਹਕ ਸਨ। ਲੱਖਾਂ ਤੋਂ ਕਰੋੜਾਂ-ਕਰੋੜਾਂ ਦੀ ਸੇਲ ਕਰਨਾ ਮੈਂ ਵਿਨੋਦ ਸਰ ਤੋਂ ਸਿੱਖਿਆ।
ਉਸਤਾਦ ਦਾ ਤੁਹਾਡੀ ਜ਼ਿੰਦਗੀ ਵਿੱਚ ਖ਼ਾਸ ਯੋਗਦਾਨ ਹੁੰਦਾ ਹੈ। ਮੈਂ ਅੱਜ ਜੋ ਵੀ ਹਾਂ ਅਜਿਹੇ ਉਸਤਾਦਾਂ ਦੀ ਬਦੌਲਤ ਹਾਂ, ਮੈਂ ਖ਼ੁਦ ਕੁਝ ਵੀ ਨਹੀਂ। ਜੇ ਮੈਂ ਕਹਾਂ ਮੈਂ ਆਪ ਹੀ ਸਭ ਕੁਝ ਹਾਂ ਜਾਂ ਕਿਤਾਬਾਂ ਨੇ ਮੈਨੂੰ ਕਾਰੋਬਾਰ ਦੇ ਵੱਲ ਸਿਖਾਏ ਹਨ ਤੇ ਇਹ ਗ਼ਲਤ ਹੈ। ਉਸਤਾਦ ਚਾਹੇ ਖ਼ੁਦ ਨਾ ਓਲੰਪੀਅਨ ਹੋਵੇ, ਪਰ ਉਸ ਵਿੱਚ ਓਲੰਪੀਅਨ ਬਣਾਉਣ ਦੀ ਕਾਬਲੀਅਤ ਹੁੰਦੀ ਹੈ।
ਸਭ ਕੁਝ ਕਿਤਾਬਾਂ ਨਹੀਂ ਸਿਖਾਉਂਦੀਆਂ । ਤੁਹਾਡੇ ਉਸਤਾਦ ਜਦ ਤੁਹਾਨੂੰ 10-20 ਸਾਲ ਦਾ ਤਜੁਰਬਾ 2 ਘੰਟਿਆਂ ਵਿੱਚ ਤੁਹਾਡੀ ਝੋਲੀ ਪਾਉਂਦੇ ਹਨ ਉਸਦਾ ਕੋਈ ਮੁੱਲ ਨਹੀਂ ਹੈ। ਮੈਨੂੰ ਅੱਜ ਬਹੁਤ ਖੁਸ਼ੀ ਹੁੰਦੀ ਹੈ, ਜਦ ਮੈਂ ਓਹਨਾ ਦੀ ਕਿਸੇ ਤਰਾਂ ਦੀ ਮਦਦ ਕਰ ਪਾਉਂਦੀ ਹਾਂ। ਏਦਾਂ ਲੱਗਦਾ ਮਾਂ ਨੇ ਰੋਟੀ ਬਣਾਉਣੀ ਸਿਖਾਈ ਹੈ ਤੇ ਮਾਂ ਨੂੰ ਹੀ ਬਣਾ ਕੇ ਖਵਾ ਰਹੀ ਹਾਂ। ਉਹਨਾਂ ਨੂੰ ਮਿਲਣਾ ਅੱਜ ਵੀ ਮੇਰੇ ਲਈ ਅਸੀਸ ਹੈ ਅਤੇ ਉਹਨਾਂ ਦੀਆਂ ਅਸੀਸਾਂ ਸਦਕਾ ਹੋਰ ਅੱਗੇ ਵੱਧ ਰਹੀ ਹਾਂ।
ਅੱਜ ਆਪਣੇ ਉਸਤਾਦਾਂ ਨੂੰ ” ਸ਼ੁਕਰੀਆ ” ਜ਼ਰੂਰ ਕਹਿਣਾ, ਉਹ ਵੀ ਜੇ ਦਿਲੋਂ ਨਿਕਲੇ, ਰੂਹ ਤੋਂ ਅਹਿਸਾਸ ਹੋਵੇ।
– ਮਨਦੀਪ ਕੌਰ ਟਾਂਗਰਾ|
facebook link
30 ਜੂਨ 2023
ਫਿਕਰਾਂ ਭਰੀ ਜ਼ਿੰਦਗੀ ਨੂੰ ਬਹੁਤ ਹੀ ਪਿਆਰ ਕਰਦੀ ਹਾਂ। ਸੰਘਰਸ਼ ਵਿੱਚ ਖ਼ੂਬ ਸਕੂਨ ਹੈ। ਸੰਘਰਸ਼ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਅਸੀਂ ਕਿਸੇ ਦੀ ਮਦਦ ਲਏ ਬਿਨ੍ਹਾਂ, ਜ਼ਿੰਦਗੀ ਵਿੱਚ ਸਿਰ ਉਠਾ ਕੇ ਜਿਊਣਾ ਹੈ। ਔਰਤਾਂ ਆਪਣੇ ਤੇ ਬਹੁਤ ਸਹਿਣ ਕਰਦੀਆਂ ਹਨ। ਭਾਵੁਕ ਹੋ, ਮੁਸੀਬਤ ਵਿੱਚ ਫੱਸ ਕੇ। ਸਾਡੇ ਸਮਾਜ ਦੀ ਸੋਚ ਔਰਤ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਦੀ ਹੋਣੀ ਚਾਹੀਦੀ ਹੈ , ਜੇ ਔਰਤਾਂ ਆਜ਼ਾਦ ਹੋਣ ਤੇ ਖ਼ੁਦ ਦੀ ਮਿਹਨਤ ਨਾਲ ਵੀ ਹਰ ਮੁਕਾਮ ਹਾਸਿਲ ਕਰ ਸਕਦੀਆਂ ਹਨ।
ਬੇਟੀਆਂ ਨਾਲ ਘਰ ਵਿੱਚ ਲਹਿਜ਼ਾ ਪੈਦਾ ਹੁੰਦਾ ਹੈ, ਪਿਆਰ ਨਾਲ ਇਸ ਲਹਿਜ਼ੇ ਨੂੰ ਸਿੰਝਿਆ ਜਾਵੇ ਤਾਂ ਕੋਮਲ ਅਤੇ ਦ੍ਰਿੜਤਾ ਦੀ ਮੂਰਤ ਬਣਦੀਆਂ ਹਨ। ਆਪਣੀਆਂ ਬੇਟੀਆਂ ਤੇ ਬਹੁਤ ਬਹੁਤ ਮਿਹਨਤ ਕਰੋ। ਉਹਨਾਂ ਨੂੰ ਹੀ ਆਪਣਾ ਜੀਵਨ ਜਾਇਦਾਦ ਸਮਝੋ।
ਪੜ੍ਹਾਈ ਤੇ ਉਹਨਾਂ ਦੇ ਹੁਨਰ ਤੇ ਜੀਅ ਜਾਨ ਲਗਾਓ। ਮੈਂ ਇੱਕ ਧੀ ਹੋਣ ਦੇ ਨਾਤੇ, ਆਪਣੇ ਤੇ ਸਾਰੇ ਮਾਪਿਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਆਪਣੀਆਂ ਧੀਆਂ ਦੀ ਕਾਬਲੀਅਤ ਤੇ ਪੂਰਾ ਵਿਸ਼ਵਾਸ ਰੱਖਦੇ ਹਨ। ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੀਆਂ ਅਤੇ ਆਪਣੇ ਭਰਾਵਾਂ ਵਾਂਗ ਹੀ ਹਮੇਸ਼ਾਂ ਤੁਹਾਡਾ ਸਾਥ ਦੇਵਾਂਗੀਆਂ। ਮੇਰਾ ਸੁਪਨਾ ਹੈ ਕਿ ਸਾਡਾ ਪੰਜਾਬ ਇੰਝ ਦਾ ਹੋਵੇ… ਜਿਸ ਵਿੱਚ ਧੀ, ਪੁੱਤ, ਨੂੰਹ, ਜਵਾਈ ਵਿੱਚ ਕੋਈ ਫ਼ਰਕ ਨਾ ਹੋਵੇ।
facebook link
29 ਜੂਨ 2023
“ਬਦਲਾਂ ਦੇ ਵੀ ਪਹਾੜ ਹੁੰਦੇ ਹਨ”
ਅੱਜ ਦੇ ਜਹਾਜ਼ ਦੇ ਸਫ਼ਰ ਦੌਰਾਨ ਬਾਰੀ ਤੋਂ ਬਾਹਰ ਬਦਲਾਂ ਨੂੰ ਗ਼ੌਰ ਨਾਲ ਦੇਖ ਰਹੀ ਸੀ। ਹਵਾਈ ਸਫ਼ਰ ਤੇ ਦੱਸ ਸਾਲਾਂ ਤੋਂ ਕਰ ਰਹੀ ਪਰ ਮੇਰੇ ਔਖੇ ਸਵਾਲ ਦਾ ਅੱਜ ਇੱਕ ਸਕਾਰਾਤਮਕ ਜਵਾਬ ਕੁਦਰਤ ਨੇ ਮੇਰੇ ਜ਼ਹਿਨ ਵਿੱਚ ਲਿਆਂਦਾ।
ਜ਼ਿੰਦਗੀ ਵਿੱਚ ਅਕਸਰ ਲੱਗਦਾ ਬੱਦਲ਼ ਹਨ, ਨਿਰਾਸ਼ਾ ਹੈ। ਕਈ ਵਾਰ ਤੇ ਲੰਬੇ ਸਮੇਂ ਲਈ ਇੰਤਜ਼ਾਰ ਕਰਨਾ ਪੈਂਦਾ ਕੱਦ ਮੀਂਹ ਹਟੇਗਾ। ਤੇ ਕਈ ਵਾਰ ਮੀਂਹ ਜਿਹਿਆਂ ਐਸੀਆਂ ਮੁਸੀਬਤਾਂ ਆਉਂਦੀਆਂ ਹਨ ਜਿਨ੍ਹਾਂ ਦਾ ਇੰਤਜ਼ਾਰ ਕਰਨ ਤੋਂ ਸਿਵਾਏ ਕੋਈ ਹੱਲ ਨਹੀਂ ਹੁੰਦਾ। ਪਰ ਤੁਹਾਨੂੰ ਵੀ ਪਤਾ ਜ਼ਿੰਦਗੀ ਦਾ ਅਸਮਾਨ ਇੱਕ ਦਿਨ ਸਾਫ਼ ਜ਼ਰੂਰ ਹੁੰਦਾ ਅਤੇ ਚੜ੍ਹਦੇ ਸੂਰਜ ਨੂੰ ਫੇਰ ਸਲਾਮਾਂ ਹੁੰਦੀਆਂ। ਜ਼ਿੰਦਗੀ ਸਮੇਂ ਸਮੇਂ ਤੇ ਰੁਸ਼ਨਾਉਂਦੀ ਵੀ ਹੈ।
ਇਹ ਬਦਲਾਂ ਦੇ ਅਸੀਂ ਹੇਠਾਂ ਬੈਠ ਹਰ ਪਲ ਅਸੀਂ ਨਿਰਾਸ਼ ਹੀ ਕਿਓਂ ਹੋਏ ਰਹਿੰਦੇ ਹਾਂ? ਮੈਂ ਵੀ ਸਦਾ ਹੀ ਅੱਜ ਤੋਂ ਪਹਿਲਾਂ ਬੱਦਲ਼ਾਂ ਦੇ ਹੇਠਾਂ ਹੀ ਮਹਿਸੂਸ ਕਰਦੀ ਸੀ। ਅੱਜ ਵੀ ਸੋਚ ਰਹੀ ਸੀ ਕਿ ਮੁਸੀਬਤਾਂ ਦੇ ਬੱਦਲ ਸੋਚਾਂ ਵਿੱਚ ਹਰ ਜਗ੍ਹਾ ਨਾਲ ਨਾਲ ਜਾਂਦੇ ਹਨ। ਹੱਲ ਲੱਭਣ ਦੀ ਕੋਸ਼ਿਸ਼ ਵਿੱਚ ਸੀ।
ਅੱਜ ਮੈਂ ਦ੍ਰਿਸ਼ ਵਿੱਚ ਕਈ ਪਹਾੜ ਜਿੱਡੇ ਬੱਦਲ਼ ਵੀ ਦੇਖੇ। ਕਈ ਬੱਦਲ਼ ਭਾਵ ਜ਼ਿੰਦਗੀ ਦੀਆਂ ਮੁਸੀਬਤਾਂ ਪਹਾੜ ਜਿੱਡੀਆਂ ਵੀ ਹੁੰਦੀਆਂ ਹਨ। ਇਹਨਾਂ ਬਦਲਾਂ ਦੇ ਪਹਾੜਾਂ ਦੇ ਹੇਠਾਂ ਨਾ ਦੱਬੋ, ਇਹਨਾਂ ਦੇ ਸਿਖ਼ਰ ਤੇ ਬੈਠੋ …. ਮੈਂ ਦੱਸਣਾ ਸੀ ਬੱਦਲ਼ਾਂ ਦੇ ਪਹਾੜਾਂ ਦੀ ਸਿਖ਼ਰ ਤੇ ਰਹਿਣ ਵਾਲੇ ਲੋਕ ਹੀ .. ਸੂਰਜ ਦੇ ਹੋਰ ਨੇੜੇ ਹੁੰਦੇ ਹਨ… ਵੱਧ ਰੌਸ਼ਨੀ ਮਾਣਦੇ ਹਨ.. ਜ਼ਿਆਦਾ ਸਾਫ਼ ਹਵਾ ਵਿੱਚ ਹੁੰਦੇ ਹਨ… ਐਸੇ ਦਮਦਾਰ ਵਿਅਕਤੀ ਬਣੋ ਜੋ ਬਦਲਾਂ ਦੀ ਚੋਟੀ ਤੇ ਖਲੋਣ ਦਾ ਜਿਗਰਾ ਰੱਖ ਸਕਦੇ ਹਨ…
ਮੁਸੀਬਤਾਂ ਦੇ ਪਹਾੜ ਉਹਨਾਂ ਹੇਠਾਂ ਵੀ ਹੁੰਦੇ ਹਨ ਪਰ ਉਹ ਵਿਸ਼ਾਲ, ਇੱਕਦਮ ਸਾਫ਼ ਅਸਮਾਨ, ਸੂਰਜ .. ਰੌਸ਼ਨੀ… ਦੇ ਬਹੁਤ ਨੇੜੇ ਹੁੰਦੇ ਹਨ, ਜਿਸ ਸਾਹਮਣੇ ਆਪਣੇ ਬੱਦਲ ਸੱਚਮੁੱਚ ਬਹੁਤ ਹੀ ਨਿੱਕੇ ਪੈ ਜਾਂਦੇ ਹਨ।
ਮੁਸੀਬਤਾਂ ਹੇਠਾਂ ਦੱਬਣਾ ਨਹੀਂ, ਇਹਨਾਂ ਦੀ ਚੋਟੀ ਤੇ ਖਲੋਣ ਦਾ ਜਜ਼ਬਾ ਰੱਖਣਾ ਅਤੇ ਚੜ੍ਹਦੇ ਸੂਰਜ ਵੱਲ ਸਦਾ ਵੇਖਣਾ।
“ਕੁਦਰਤ ਤੋਂ ਸਿੱਖਦੇ ਜਾਓ”
– ਮਨਦੀਪ ਕੌਰ ਟਾਂਗਰਾ
facebook link
28 ਜੂਨ 2023
ਕਿਸੇ ਦੀ ਵੀਡੀਓ ਸੁਣ ਰਹੀ ਸੀ, ਕਿ ਸਰਕਾਰਾਂ ਦੀ ਮੁਹਿੰਮ ਹੈ। ਇਹ ਦੱਸਣਾ ਚਾਹੁੰਦੀ ਹਾਂ Reverse Migration – ਵਤਨ ਵਾਪਸੀ ਮੁਹਿੰਮ ਦਾ ਜਨਮ ਹੀ ਪਿੰਡ ਟਾਂਗਰਾ ਵਿੱਚ ਹੋਇਆ ਹੈ, ਇਹ ਆਮ ਲੋਕਾਂ ਦੀ ਮੁਹਿੰਮ ਹੈ ਅਤੇ ਸਰਕਾਰਾਂ ਨੂੰ ਇਸ ਤੇ ਸੰਜੀਦਾ ਧਿਆਨ ਦੇਣ ਦੀ ਲੋੜ ਹੈ। ਮੇਰੇ ਮਾਂ ਬਣਨ ਦੀ ਸਿਖ਼ਰ ਇੱਛਾ ਵਿੱਚੋਂ ਬੱਚਿਆਂ ਦਾ ਜਨਮ ਤੇ ਨਹੀਂ ਹੋ ਸਕਿਆ, ਪਰ ਇਹ ਮੁਹਿੰਮ ਮੇਰੇ ਦਰਦ ਵਿੱਚੋਂ, ਮੇਰੀ ਕੁੱਖ ਵਿੱਚੋਂ ਜਨਮੀ ਹੈ।
ਮੇਰੀ ਚਾਹ ਸੀ, ਕਿ ਮੈਂ ਇੰਨੀ ਮਿਹਨਤ ਕਰਾਂ ਕਿ ਮੇਰੇ 11 ਸਾਲ ਬਾਅਦ, ਹੁਣ ਵੱਖ ਹੋਏ ਜੀਵਨ-ਸਾਥੀ ਨੂੰ ਲੱਗੇ ਸਭ ਕੁੱਝ ਪੰਜਾਬ ਵਿੱਚ ਵੀ ਹੋ ਸਕਦਾ ਹੈ। ਹਰ ਸੁਪਨਾ ਪੂਰਾ ਹੋ ਸਕਦਾ ਹੈ, ਅਮਰੀਕਾ ਤੋਂ ਬਹਿਤਰ ਹੋ ਸਕਦਾ ਹੈ। ਮੈਂ ਆਪਣੀ ਟੀਮ ਨੂੰ ਹਮੇਸ਼ਾ ਕਹਿੰਦੀ ਸੀ ਹੱਸਦੀ ਸੀ ਕਿ ਅਸੀਂ ਇੰਨੀ ਮਿਹਨਤ ਕਰਨੀ ਕਿ ਅਮਰੀਕਾ ਵਾਲਿਆਂ ਨੂੰ ਪੰਜਾਬ ਲੈ ਆਉਣਾ।
ਮੇਰਾ ਸੁਪਨਾ ਤੇ ਸਾਕਾਰ ਨਹੀਂ ਹੋਇਆ। ਪਰ ਕੋਸ਼ਿਸ਼ ਹੈ ਇਸ ਤੋਂ ਵੀ ਵੱਧ ਮਿਹਨਤ ਕਰੀਏ ਤੇ ਕੋਸ਼ਿਸ਼ ਕਰੀਏ ਕਿ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਾਣ ਦੀ ਲੋੜ ਹੀ ਨਾ ਪਵੇ। ਉਹ ਇੰਨੇ ਨਿਰਦਈ ਨਾ ਬਣਨ ਕਿ ਲਾਰਾ ਲਾ ਕਿ ਮੁੜਨ ਹੀ ਨਾ।
ਲੱਖਾਂ ਘਰਾਂ ਦੀ ਇਹ ਮੁਹਿੰਮ ਪੀੜ ਤੇ ਮਲ੍ਹਮ ਹੈ, ਘਰ ਘਰ ਦੀ। ਸਾਨੂੰ ਤੇ ਸਾਡੀਆਂ ਸਰਕਾਰਾਂ ਨੂੰ ਇਸ ਨੂੰ ਸੰਜੀਦਾ ਲੈਣ ਦੀ ਲੋੜ ਹੈ। ਇਹ ਦਰਦ ਘੁਣ ਵਾਂਗ ਖਾ ਰਹੇ ਹਨ ਜੋ ਵੀ ਵਿਦੇਸ਼ਾਂ ਵਿੱਚ ਰਹਿੰਦੇ ਆਪਣਿਆਂ ਦੇ ਸ਼ਿਕਾਰ ਹਨ।
ਮੈਨੂੰ ਬਹੁਤ ਮਾਣ ਹੈ ਉਹਨਾਂ ਪਰਿਵਾਰਾਂ ਤੇ ਜੋ ਪੰਜਾਬ ਰਹਿ ਕੇ ਕਿਰਤ ਕਰਦੇ ਹਨ, ਆਪਣੇ ਪਰਿਵਾਰਾਂ ਨਾਲ ਇੱਕਜੁੱਟ ਰਹਿੰਦੇ ਹਨ ਅਤੇ ਜਿੰਨ੍ਹਾਂ ਕੋਲ PR Punjab ਦੀ ਹੈ।
ਤੁਹਾਡੇ ਸਭ ਦੇ ਭਰਭੂਰ ਸਾਥ ਲਈ ਸ਼ੁਕਰੀਆ। “Reverse migration – ਵਤਨ ਵਾਪਸੀ “ ਦੀ ਲਹਿਰ ਹੈ ਹੁਣ ਪੰਜਾਬ ਵਿੱਚ।
– ਮਨਦੀਪ ਕੌਰ ਟਾਂਗਰਾ
facebook link
22 ਜੂਨ 2023
ਸਭ ਨਾਲ ਇੰਝ ਨਹੀਂ ਹੁੰਦਾ, ਪਰ ਕਈ ਵਾਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਅਤੇ ਲੱਗਦਾ ਹੈ ਕਿ ਕਿਸੇ ਸਾਨੂੰ ਅੰਬ ਦੀ ਗਿਟਕ ਵਾਂਗ ਫਾਲਤੂ ਸਮਝਿਆ ਹੈ ਅਤੇ ਵਗ੍ਹਾ ਕੇ ਸੁੱਟਿਆ ਹੈ। ਤੁਸੀਂ ਜ਼ਿੰਦਗੀ ਵਿੱਚ ਕੱਲੇ ਫਾਲਤੂ ਮਿੱਟੀ ਦੇ ਢੇਰ ਤੇ ਪਏ ਹੋ… ਇਕੱਲਿਆਂ ਦਾ ਸਫ਼ਰ ਵੀ ਉਮੀਦ ਭਰਿਆ ਹੋ ਸਕਦਾ ਹੈ.. ਕਿਸੇ ਦੇ ਪਲ਼ੋਸਣ ਦੀ, ਪਾਣੀ ਪਾਉਣ ਦੀ ਉਡੀਕ ਵਿੱਚ ਨਾ ਰਹੋ।
ਹਰ ਰੁੱਖ ਇਨਸਾਨ ਨੇ ਨਹੀਂ ਲਾਇਆ। ਤੇ ਤੁਸੀਂ ਵੀ ਰੱਬ ਦੇ ਲਾਏ ਰੁੱਖ ਵਾਂਗ ਪੁੰਗਰਨਾ ਹੈ ਇੱਕ ਦਿਨ.. ਆਪੇ ਮੀਂਹ ਪਾ ਦੇਣਾ ਹੈ, ਆਪੇ ਧੁੱਪ ਕਰ ਦੇਣੀ ਹੈ ਰੱਬ ਨੇ। ਦੁਨੀਆਂ ਦੇ ਸਭ ਤੋਂ ਵਿਸ਼ਾਲ, ਵੱਧ ਛਾਂਦਾਰ ਰੁੱਖ ਬਣਨ ਦਾ ਸਫ਼ਰ ਤੁਹਾਡੇ ਕੱਲਿਆਂ ਦਾ ਵੀ ਹੋ ਸਕਦਾ ਹੈ। ਐਸਾ ਰੁੱਖ ਜੋ ਇੱਕ ਦਿਨ ਤੇ ਸੁੱਟੀ ਹੋਈ ਗਿਟਕ ਸੀ ਪਰ ਅੱਜ ਕਈ ਪੰਛੀਆਂ ਦਾ ਘਰ ਹੈ, ਕਈ ਰਾਹਦਾਰੀਆਂ ਲਈ ਛਾਂ ਤੇ ਕਈਆਂ ਦਾ ਭੋਜਨ!
ਅਤੇ ਰੱਬ ਦੇ ਆਸਰੇ ਪਲੇ ਇਸ ਰੁੱਖ ਦੇ ਫਲਾਂ ਦੇ ਰੁੱਖ ਬਣਨ ਤੇ, ਬਦਲਾਵ ਦੀ ਸਮਰੱਥਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ… ਰੱਬ ਦੇ ਰੰਗ ਨੇ ਇਹ। ਇਹ ਜਿਸ ਨੇ ਤੁਹਾਨੂੰ ਸੁੱਟਿਆ ਹੈ ਉਸ ਦੀ ਸਮਝ ਦੇ ਵੱਸ ਦੀ ਗੱਲ ਨਹੀਂ। “ਰੁੱਖ” ਬਣਨਾ ਹੈ ਅਸੀਂ – “ਵਿਸ਼ਾਲ ਬੋਹੜ”! – ਮਨਦੀਪ ਕੌਰ ਟਾਂਗਰਾ
( ਮੇਰੇ ਦਿਲ ਦੇ ਅਹਿਸਾਸ, ਮੇਰੀ ਕਲਮ ਤੋਂ)
facebook link
21 ਜੂਨ 2023
ਜਦ ਕੋਈ ਕਿਸੇ ਦੇ ਦੁੱਖ ਤੇ ਉਸ ਦੀ ਗਲਤੀ ਤੇ ਹੱਸਦਾ ਹੈ, ਇਸਦਾ ਮਤਲਬ ਹੈ ਕਿਸੇ ਦਾ ਹੱਥ ਟੋਕੇ ਵਿੱਚ ਆ ਜਾਣਾ, ਟਰੱਕ ਹੇਠ ਲੱਤ ਪਿਚਕ ਜਾਣੀ ਤੇ ਅਸੀਂ ਦੂਰ ਖਲੋਤੇ ਤਾੜੀ ਮਾਰ ਰਹੇ, ਦੰਦ ਕੱਢ ਰਹੇ ਹਾਂ। ਇਹ ਸਰੀਰਕ ਦੁਰਘਟਨਾ ਅਤੇ ਮਾਨਸਿਕ ਦੁਰਘਟਨਾ ਦੀ ਪੀੜ ਇੱਕੋ ਜਿਹੀ ਹੁੰਦੀ ਹੈ, ਬੱਸ ਮਾਨਸਿਕ ਦਿੱਸਦੀ ਨਹੀਂ ਹੈ।
ਮਾਨਸਿਕ ਦਿੱਸਦੀ ਵੀ ਨਹੀਂ ਤੇ ਲੋਕ ਤਾੜੀ ਮਾਰਨੋਂ ਤੇ ਹੱਸਣੋਂ ਵੀ ਨਹੀਂ ਹੱਟਦੇ। ਸਰੀਰਕ ਪੀੜ ਲੋਕ ਹਾਲ ਪੁੱਛ ਪੁੱਛ, ਫਰੂਟ ਖਵਾ ਖਵਾ ਠੀਕ ਕਰ ਦਿੰਦੇ। ਪਰ, ਮਾਨਸਿਕ ਦਿੱਸਦੀ ਨਹੀਂ ਸੱਟ, ਇਸਤੇ ਰੋਜ਼ ਤਾੜੀਆਂ ਨਾਲ, ਹਾਸਿਆਂ ਨਾਲ, ਮਜ਼ਾਕ ਨਾਲ, ਲੂਣ ਪਾਉਂਦੇ ਹਨ, ਤੇ ਪੀੜਤ ਬੰਦਾ ਕਦੇ ਠੀਕ ਹੀ ਨਹੀਂ ਹੁੰਦਾ .. ਚੁੱਪ ਚਾਪ ਦੁਨੀਆਂ ਤੋਂ ਤੁਰ ਜਾਂਦਾ।
ਮਾਨਸਿਕ ਸੱਟਾਂ ਦੇਖਣ ਵਾਲੀ, ਸੋਚਣ ਵਾਲੀ ਸੋਚ ਪੈਦਾ ਕਰੋ। ਆਪਣੇ ਅੰਦਰ ਆਪਣੇ ਰੂਹ ਨਾਲ, ਦਿਲ ਨਾਲ, ਚੰਗੇ ਸੰਸਕਾਰਾਂ ਨਾਲ, ਕਿਸੇ ਨੂੰ ਮਾਨਸਿਕ ਸੱਟਾਂ ਵਿੱਚੋਂ ਉੱਭਰਨ ਵਿੱਚ ਵੀ ਮਦਦ ਕਰੋ। ਉਸ ਨੂੰ ਪਾਗਲ, ਡਿਪਰੈਸ, ਜਾਂ ਨਾਸਮਝ ਨਾ ਕਰਾਰ ਕਰੋ।
ਬੰਦੂਕ ਦੀਆਂ ਅੱਠ ਗੋਲੀਆਂ ਖਾ ਕੇ ਵੀ ਆਰਮੀ ਦਾ ਜਵਾਨ ਕਾਇਮ ਹੋ ਜਾਂਦਾ ਹੈ.. ਤੇ ਇਸੇ ਤਰ੍ਹਾਂ ਵੱਡੇ ਵੱਡੇ ਮਾਨਸਿਕ ਸਦਮੇ ਵੀ ਠੀਕ ਹੋ ਜਾਂਦੇ ਹਨ। ਇਨਸਾਨੀਅਤ ਨੂੰ ਮਹਿਸੂਸ ਕਰਨ ਵਿੱਚ ਆਓ ਇੱਕ ਕਦਮ ਅੱਗੇ ਵਧੀਏ… ਖਿੜ੍ਹਖੜਾਉਂਦੇ ਚਿਹਰਿਆਂ ਦਾ ਸੰਸਾਰ ਬਣਾਈਏ…
– ਮਨਦੀਪ ਕੌਰ ਟਾਂਗਰਾ
facebook link
20 ਜੂਨ 2023
ਜ਼ਿੰਦਗੀ ਛੋਟੀ ਛੋਟੀ ਖ਼ੁਸ਼ੀ ਦੇਣ ਦਾ ਨਾਮ ਹੈ। ਪਿਆਰ ਵੀ। ਛੋਟਾ ਬੱਚਾ ਬੋਲ ਨਹੀਂ ਸਕਦਾ ਤੇ ਸਾਨੂੰ ਕਿੰਨਾ ਪਿਆਰ ਹੁੰਦਾ ਉਸ ਨਾਲ, ਮਾਂ ਦਾ ਅੰਦਾਜ਼ੇ ਲਾਉਂਦੀ ਦੇ ਸਾਲ ਲੰਘ ਜਾਂਦੇ, ਇਹ ਤੇ ਨਹੀਂ ਚਾਹੀਦਾ ਮੇਰੇ ਪੁੱਤ ਨੂੰ, ਉਹ ਤੇ ਨਹੀਂ ਚਾਹੀਦਾ। ਵੰਨ-ਸਵੰਨੇ ਕੱਪੜੇ ਪਾਉਂਦੀ ਬੱਚੇ ਨੂੰ, ਖਾਣ ਪੀਣ, ਖਿਡਾਉਣ ਦੇ ਕਈ ਢੰਗ ਅਪਣਾਉਂਦੀ। ਹਜ਼ਾਰਾਂ ਗੱਲਾਂ ਕਰਦੀ, ਬਾਤਾਂ ਪਾਉਂਦੀ। ਕਿਤੇ ਬੱਚਾ ਜ਼ਿਆਦਾ ਰੋ ਦਵੇ ਮੈਂ ਐਸੀਆਂ ਮਾਂਵਾਂ ਦੇਖੀਆਂ ਉਹਨਾਂ ਦਾ ਆਪਣਾ ਰੋਣਾ ਨਿਕਲ ਜਾਂਦਾ।
ਐਸਾ ਪਿਆਰ ਹਰ ਰਿਸ਼ਤੇ ਵਿੱਚ ਕਿਓਂ ਨਹੀਂ??
ਪਤੀ ਪਤਨੀ ਵੀ ਬਹੁਤ ਪਿਆਰ ਕਰਦੇ। ਇੱਕ ਦੂਜੇ ਦੀ ਹਰ ਇੱਛਾ ਵੀ ਪੂਰੀ ਕਰ ਦੇਣ ਚਾਹੇ, ਪਰ ਬਹੁਤਾਤ ਰਿਸ਼ਤੇ ਕਹਿਣ ਅਤੇ ਦੱਸਣ ਜਾਂ ਕਹਿ ਲਓ ਮੰਗਣ ਤੇ ਮਜ਼ਬੂਰ ਕਰਦੇ ਹਨ, ਗੱਲ ਭਾਵੇਂ ਇੱਕ ਮਿੰਟ ਵਿੱਚ ਪੂਰੀ ਹੋ ਜਾਣੀ ਹੋਵੇ। ਮਾਂ ਬਾਪ ਨੂੰ ਵੀ ਬਜ਼ੁਰਗ ਹੋ ਕੇ ਕਹਿਣਾ ਪੈਂਦਾ ਇਹ ਕੰਮ ਕਰਨੇ ਹਨ, ਜਾਂ ਕਈ ਵਾਰ ਪੈਸੇ ਦੀ ਮੰਗ ਕਰਨੀ ਪੈਂਦੀ। ਭੈਣ ਭਰਾ ਵਿੱਚ ਤੇ ਕੱਦ ਦਾ ਹੀ ਤੇਰੇ ਮੇਰੇ ਹੋ ਚੁਕਿਆ ਹੈ। ਦੋਸਤ ਮਿੱਤਰ ਲਈ ਛੋਟੀ ਛੋਟੀ ਖ਼ੁਸ਼ੀ ਪੈਦਾ ਕਰਨਾ ਹੁਣ ਸਾਡੀ ਸਮਝ ਵਿੱਚ ਹੀ ਨਹੀਂ। ਇੱਥੋਂ ਤੱਕ ਕਿ ਕਈ ਘਰਾਂ ਵਿੱਚ ਬਾਪ ਬੇਟੇ ਦਾ ਵੀ ਮੁਕਾਬਲਾ ਚੱਲਦਾ ਰਹਿੰਦਾ ਹੈ।
ਆਓ ਆਪਾਂ ਜਿਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ, ਖ਼ੁਦ ਮਹਿਸੂਸ ਕਰਕੇ, ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਉਹਨਾਂ ਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਦਈਏ। ਮੰਗਣਾ, ਕਹਿਣਾ, ਦੱਸਣਾ ਪਿਆਰ ਭਰੇ ਰਿਸ਼ਤਿਆਂ ਵਿੱਚ ਅਕਸਰ ਬਹੁਤ ਔਖਾ ਲੱਗਦਾ। ਸਭ ਨੂੰ ਇਹ ਲੱਗਦਾ ਮੈਂ ਪਿਆਰ ਹੀ ਇੰਨਾਂ ਕਰਦਾ ਹਾਂ ਜਾਂ ਕਰਦੀ ਹਾਂ, ਅਗਲਾ ਆਪੇ ਕਿਓਂ ਨਹੀਂ ਸਮਝਦਾ।
ਮਾਂ ਪਿਓ ਦੇ ਕੋਲ ਬੈਠ ਜਾਣਾ, ਪੈਰ ਘੁੱਟ ਦੇਣਾ, ਸਮੇਂ ਸਿਰ ਪੈਸੇ ਦੇ ਦੇਣਾ, ਦਵਾਈ ਲਈ ਪੁੱਛ ਲੈਣਾ, ਉਹਨਾਂ ਨੂੰ ਦੋਸਤਾਂ ਨਾਲ ਬਿਨ੍ਹਾਂ ਕਹੇ ਮਿਲਾ ਦੇਣਾ। ਪਤਨੀ ਦੀਆਂ ਬਿਨ੍ਹਾਂ ਮੰਗੇ ਲੋੜਾਂ, ਸ਼ੌਕ ਪੂਰੇ ਕਰਨਾ , ਉਸ ਨੂੰ ਹਸਾਉਣਾ, ਉਸ ਨਾਲ ਚੰਗਾ ਸਮਾਂ ਬਿਤਾਉਣਾ, ਕਿਤੇ ਥੱਕੀ ਦਾ ਹਾਲ ਪੁੱਛਣਾ, ਕਿਹੜੀ ਗੱਲੋਂ ਮਨ ਠੀਕ ਨਹੀਂ ਉਹ ਮਹਿਸੂਸ ਕਰਨਾ, ਪਿਆਰ ਨਾਲ ਰਹਿਣਾ।
ਇਸੇ ਤਰ੍ਹਾਂ ਜੀਵਨ-ਸਾਥੀ, ਬੱਚਿਆਂ, ਬਜ਼ੁਰਗਾਂ, ਦੋਸਤਾਂ, ਆਪਣੇ ਕੰਮ ਵਾਲੇ ਸਾਥੀਆਂ ਨੂੰ ਨਿੱਕੇ ਨਿੱਕੇ ਤੋਹਫ਼ੇ ਦੇਣਾ, ਸਭ ਨਾਲ ਯਾਦਗਾਰੀ ਖ਼ੁਸ਼ੀ ਦੇ ਪਲ ਬਣਾਉਂਦੇ ਰਹਿਣਾ ਹੀ ਜ਼ਿੰਦਗੀ ਹੈ। ਹੱਸਦੇ ਖੇਡਦੇ ਰਹਿਣਾ ਜ਼ਿੰਦਗੀ ਹੈ। ਖ਼ੁਦ ਨੂੰ ਵੱਡਾ ਸਮਝਦੇ ਰਹਿਣਾ, ਆਪਣੇ ਆਪ ਵਿੱਚ ਰਹਿਣਾ ਅਤੇ ਚੁੱਪ ਰਹਿਣਾ ਜ਼ਿੰਦਗੀ ਨਹੀਂ।
ਤੁਸੀਂ ਵੀ ਸਭ ਦੇ ਹੋ ਪੂਰੇ ਦੇ ਪੂਰੇ, ਜੇ ਤੁਹਾਡੇ ਅੰਦਰ ਪਿਆਰ ਹੈ। ਤੁਹਾਡੇ ਤੋਂ ਮਹਿਸੂਸ ਕਰਨ ਦੀ ਆਸ ਲਾ ਕੇ ਬੈਠੇ ਨੇ ਤੁਹਾਡੇ ਆਪਣੇ ਅਤੇ ਤੁਹਾਡੇ ਨਾਲ ਜੁੜੇ ਲੋਕ। ਉਹਨਾਂ ਨੂੰ ਦੱਸੋ ਤੁਸੀਂ ਉਹਨਾਂ ਨੂੰ ਮਹਿਸੂਸ ਕਰ ਸਕਦੇ ਹੋ, ਅਤੇ ਬਿਨ੍ਹਾ ਉਹਨਾਂ ਦੇ ਕਹੇ ਵੀ ਉਹਨਾਂ ਨੂੰ ਸੁਣ ਸਕਦੇ ਹੋ। ਪੁੱਛ ਸਕਦੇ ਹੋ ਉਹਨਾਂ ਨੂੰ “ਮੇਰੇ ਹੁੰਦਿਆਂ ਠੀਕ ਹੈਂ ਤੂੰ” …… ਖ਼ੁਸ਼ ਰਹੋ।
– ਮਨਦੀਪ ਕੌਰ ਟਾਂਗਰਾ
facebook link
18 ਜੂਨ 2023
ਵਤਨ ਵਾਪਸੀ ਕਰੋ।
ਅਖੀਰਲੇ ਉਮਰੇ ਮਾਂ ਪਿਓ ਸਾਥ ਓਸੇ ਤਰੀਕੇ ਚਾਹੁੰਦੇ ਜਿਵੇਂ ਉਹਨਾਂ ਨੇ ਸਾਡੇ ਦਾਦਾ ਦਾਦੀ ਨੂੰ ਸਾਂਭਿਆ ਹੁੰਦਾ। ਬਜ਼ੁਰਗਾਂ ਦੀ ਇੱਜ਼ਤ ਕਰਨ ਤੋਂ, ਸਾਂਭ ਸੰਭਾਲ਼ ਕਰਨ ਤੋਂ, ਪਰਿਵਾਰਾਂ ਦਾ ਰੁਤਬਾ ਜਾਣਿਆ ਜਾਂਦਾ ਹੈ ਸਾਡੇ ਸੱਭਿਆਚਾਰ ਵਿੱਚ, ਡਾਲਰ ਕਿੰਨੇ ਹਨ ਇਸ ਤੋਂ ਨਹੀਂ।
ਪੈਸਾ ਦਾਦਾ ਦਾਦੀ ਨੂੰ ਖ਼ੁਸ਼ ਨਹੀਂ ਕਰ ਸਕਦਾ। ਮਾਂ ਪਿਓ ਨੂੰ ਵੀ ਕਿੰਨਾ ਕੁ ਕਰ ਲਵੇਗਾ। ਪਰ ਪਿਆਰ, ਲਾਡ, ਸਤਿਕਾਰ ਅਤੇ ਬੇਸ਼ੁਮਾਰ ਪਰਿਵਾਰ ਲਈ ਵਕਤ .. ਦਾਦੀ ਪੋਤੇ ਦੀ ਸਾਂਝ ਉਹਨਾਂ ਦੀ ਖ਼ਾਸੀ ਉਮਰ ਵਧਾ ਸਕਦੀ ਹੈ।
ਸਿਰ ਦਰਦ ਜੋ ਦਾਦੇ ਦੀ ਗੋਲੀ ਨਾਲ ਨਹੀਂ, ਪੋਤੇ ਦੇ ਨਿੱਕੇ ਨਿੱਕੇ ਹੱਥਾਂ ਦੀ ਮਾਲਸ਼ ਨਾਲ ਠੀਕ ਹੋ ਜਾਣੀ ਇਸਦਾ ਕੋਈ ਤੋੜ ਨਹੀਂ। ਤੇ ਅਸੀਸਾਂ ਵੱਖਰੀਆਂ … !
ਇਹ ਵੱਖ ਵੱਖ ਰਹਿਣਾ ਸਾਡਾ ਸੱਭਿਆਚਾਰ ਨਹੀਂ, ਇਕੱਠੇ ਰਹਿਣਾ ਸਾਡਾ ਸੱਭਿਆਚਾਰ ਹੈ।
– ਮਨਦੀਪ ਕੌਰ ਟਾਂਗਰਾ
facebook link
17 ਜੂਨ 2023
ਪਰਿਵਾਰਾਂ ਨੂੰ ਮਿਲਣ ਦਾ ਸਬੱਬ ਬਣਦਾ ਹੈ ਮੇਰਾ ਸਦਾ ਹੀ। ਮਹਿਸੂਸ ਕਰਦੀ ਹਾਂ, ਪੰਜਾਬ ਦੀ ਐਸੀ ਧੀ ਹਾਂ ਜਿਸ ਨਾਲ ਭੈਣਾਂ, ਭਰਾ, ਦੋਸਤ, ਜਾਂ ਬੱਚੇ ਨਹੀਂ … ਪੂਰਾ ਪੂਰਾ ਪਰਿਵਾਰ ਜੁੜਿਆ ਹੁੰਦਾ ਹੈ। ਬਹੁਤ ਸਾਰੇ ਪਰਿਵਾਰ ਇਕੱਠੇ ਫ਼ੋਨ ਤੇ ਗੱਲ ਕਰਦੇ ਹਨ ਅਤੇ ਜਦ ਮਿਲਣ ਆਉਂਦੇ ਤਾਂ ਸਭ ਇਕੱਠੇ।
ਸੱਚਮੁੱਚ ਮੈਨੂੰ ਵੀ ਪਰਿਵਾਰਕ ਅਨੁਭਵ ਹੁੰਦਾ। ਵਧੀਆ ਜਿਹਾ, ਆਪਣਾਪਨ ਮਹਿਸੂਸ ਹੁੰਦਾ। ਇੰਝ ਲੱਗਦਾ ਪਰਿਵਾਰਕ ਅਤੇ ਸੋਚ ਦੀ ਗੂੜ੍ਹੀ ਸਾਂਝ ਹੈ। ਬਹੁਤ ਲੋਕ ਹਨ ਜੋ ਆਪਣੇ ਬੱਚਿਆਂ ਨੂੰ ਹੁਣ ਅਮੀਰਾਂ ਤੋਂ ਅਮੀਰ ਨਹੀਂ, ਚੁਸਤ ਚਲਾਕ ਨਹੀਂ, ਬਲਕਿ ਸੰਜੀਦਾ ਅਤੇ ਇੱਕ ਬਹਿਤਰੀਨ ਇਮਾਨਦਾਰ ਇਨਸਾਨ ਬਣਾਉਣਾ ਚਾਹੁੰਦੇ ਹਨ।
ਇਹ ਦੁਨੀਆਂ ਪਿਆਰ ਨਾਲ ਰਹਿਣ ਵਾਲਿਆਂ ਤੇ, ਅਤੇ ਉਹਨਾਂ ਦੀ ਚੰਗਿਆਈ ਤੇ ਟਿਕੀ ਹੈ। ਬਹੁਤ ਮਾਪੇ ਹਨ ਜਿੰਨ੍ਹਾਂ ਤੇ ਸਾਨੂੰ ਮਾਣ ਹੈ, ਸਭ ਕੁੱਝ ਹੁੰਦੇ ਵੀ ਪਰਿਵਾਰ ਸਮੇਤ ਇਕੱਠੇ ਪੰਜਾਬ ਰਹਿਣਾ ਹੀ ਚੁਣ ਰਹੇ ਹਨ। ਉਹਨਾਂ ਨੂੰ ਪਤਾ ਹੈ ਦਾਦਾ ਦਾਦੀ ਨਾਲ, ਬੱਚਿਆਂ ਦਾ ਇਕੱਠੇ ਰਹਿਣਾ ਹੀ ਅਸਲ ਅਮੀਰੀ ਹੈ।
ਇਹਨਾਂ ਦੇ ਬੱਚੇ 97% ਨੰਬਰ ਆਪਣੇ ਪਿੰਡ, ਸ਼ਹਿਰ ਪੜ੍ਹ ਕੇ ਹੀ ਲੈ ਰਹੇ ਹਨ। ਕਿਸੇ ਵੱਡੇ ਸ਼ਹਿਰ ਜਾਂ ਵਿਦੇਸ਼ ਦੀ ਮਿੱਟੀ ਦੀ ਮੌਹਤਾਜ ਨਹੀਂ ਇਹਨਾਂ ਦੀ ਮਿਹਨਤ। ਮੈਨੂੰ ਇਹ ਦੋਨੋ ਪਰਿਵਾਰਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਬੇਹੱਦ ਖੁਸ਼ੀ ਹੋਈ, ਮਾਣ ਮਹਿਸੂਸ ਹੋਇਆ। ਪੰਜਾਬ ਦਾ ਉਜਵੱਲ ਭਵਿੱਖ ਨਜ਼ਰ ਆਇਆ।
– ਮਨਦੀਪ ਕੌਰ ਟਾਂਗਰਾ
faceb