ਝੋਟਾ ਕਹਿੰਦਾ ਕੀ ਕਰਾਂ ਆਹ ਮੈਡੀਕਲ ਵਾਲੇ ਨੂੰ 50 ਵਾਰ ਸਮਝਾਤਾ ਹਟਦਾ ਹੀ ਨਹੀਂ ਵੇਚਣੋ, ਮੇਰਾ ਤਾਂ ਪੂਰਾ ਮਨ ਸੀ ਕਿ ਜੁੱਤੀਆਂ ਦਾ ਹਾਰ ਪਾ ਹੀ ਦਵਾਂ, ਪੁਲਿਸ ਵੀ ਬੇਬੱਸ ਹੈ, ਮੈਡੀਕਲ ਵਾਲਿਆਂ ਦਾ ਉਹ ਵੀ ਨਹੀਂ ਕੁਝ ਕਰ ਸਕਦੀ

ਝੋਟਾ ਕਹਿੰਦਾ ਕੀ ਕਰਾਂ ਆਹ ਮੈਡੀਕਲ ਵਾਲੇ ਨੂੰ 50 ਵਾਰ ਸਮਝਾਤਾ ਹਟਦਾ ਹੀ ਨਹੀਂ ਵੇਚਣੋ, ਮੇਰਾ ਤਾਂ ਪੂਰਾ ਮਨ ਸੀ ਕਿ ਜੁੱਤੀਆਂ ਦਾ ਹਾਰ ਪਾ ਹੀ ਦਵਾਂ,
ਪੁਲਿਸ ਵੀ ਬੇਬੱਸ ਹੈ, ਮੈਡੀਕਲ ਵਾਲਿਆਂ ਦਾ ਉਹ ਵੀ ਨਹੀਂ ਕੁਝ ਕਰ ਸਕਦੀ
ਮਾਨਸਾ ਵਿੱਚ ਨਸ਼ਾ ਵਿਰੋਧੀ ਫੋਰਸ ਨੇ ਇੱਕ ਮੈਡੀਕਲ ਦੀ ਦੁਕਾਨ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪਰਮਿੰਦਰ ਸਿੰਘ ਝੋਟਾ ਅਤੇ ਉਸ ਦੇ ਦਰਜਨਾਂ ਸਾਥੀਆਂ ਨੇ ਦਾਅਵਾ ਕੀਤਾ ਹੈ ਕਿ ਇੱਕ ਮੈਡੀਕਲ ਦੀ ਦੁਕਾਨ ‘ਤੇ ਨਸ਼ੀਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਸਨ। ਪਰਮਿੰਦਰ ਸਿੰਘ ਝੋਟਾ ਅਤੇ ਉਸ ਦੇ ਦਰਜਨਾਂ ਸਾਥੀਆਂ ਨੇ ਦਾਅਵਾ ਕੀਤਾ ਹੈ ਕਿ ਇੱਕ ਮੈਡੀਕਲ ਦੀ ਦੁਕਾਨ ‘ਤੇ ਨਸ਼ੀਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਸਨ। ਉਨ੍ਹਾਂ ਦੀ ਭੀੜ ਵਿੱਚ ਪੁਲਿਸ ਸਾਹਮਣੇ ਹੀ ਕੁੱਟਮਾਰ ਕੀਤੀ ਗਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਕਥਿਤ ਤੌਰ ’ਤੇ ਇਸ ਬਹਾਨੇ ਦਾਖ਼ਲ ਹੋਇਆ ਕਿ ਉਸ ਨੇ ਸਿਗਨੇਚਰ ਕੈਪਸੂਲ (ਇਹ ਐੱਨਡੀਪੀਐੱਸ ਐਕਟ ਅਧੀਨ ਨਹੀਂ ਆਉਂਦੇ) ਖਰੀਦੇ ਹਨ। ਪਰ ਮਾਨਸਾ ਵਿੱਚ ਧਾਰਾ 144 ਤਹਿਤ ਇਸ ਦੀ ਵਿੱਕਰੀ ‘ਤੇ ਪਾਬੰਦੀ ਹੈ। ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ ਉਹ ਆਪਣੇ 7-8 ਸਮਰਥਕਾਂ ਨਾਲ ਮੈਡੀਕਲ ਸਟੋਰ ਅੰਦਰ ਦਾਖ਼ਲ ਹੋ ਗਿਆ ਅਤੇ ਸਟੋਰ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਮਿਲਿਆ।
ਪੁਲਿਸ ਮੁਤਾਬਕ, ਫਿਰ ਝੋਟਾ ਨੇ ਜ਼ਬਰਦਸਤੀ ਉਸ ਮੈਡੀਕਲ ਸਟੋਰ ਨੂੰ ਤਾਲਾ ਲਗਾ ਦਿੱਤਾ ਅਤੇ ਮਾਲਕ ਅਸ਼ਵਨੀ ਕੁਮਾਰ ਦੇ ਗਲ਼ੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਮੁੱਖ ਬਾਜ਼ਾਰ, ਮਾਨਸਾ ਰਾਹੀਂ ਸਿਟੀ ਥਾਣੇ ਲੈ ਗਿਆ। ਅਸ਼ਵਨੀ ਕੁਮਾਰ ਵਿਰੁੱਧ 188 ਆਈਪੀਸੀ ਤਹਿਤ ਐੱਫਆਈਆਰ ਦਰਜ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਉਸੇ ਰਾਤ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
ਪਰ ਪੁਲਿਸ ਨੇ ਸਾਰੀ ਘਟਨਾ ਦਾ ਖ਼ੁਦ ਨੋਟਿਸ ਲੈਂਦਿਆਂ ਪਰਵਿੰਦਰ ਸਿੰਘ ਉਰਫ਼ ਝੋਟਾ ਅਤੇ 5 ਹੋਰਾਂ ਖ਼ਿਲਾਫ਼ ਧਾਰਾ 355, 451, 323,148,149 ਆਈਪੀਸੀ ਤਹਿਤ ਐੱਫਆਈਆਰ ਦਰਜ ਕਰ ਲਈ ਪਰਵਿੰਦਰ ਝੋਟਾ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ ।
ਐੱਫਆਈਆਰ ਮੁਤਾਬਕ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮਾਨਸਾ ਵਿੱਚ ਗਰਗ ਮੈਡੀਕੋਜ਼ ਦੇ ਮਾਲਕ ਅਸ਼ਵਨੀ ਕੁਮਾਰ ਨੂੰ ਮਾਨਸਾ ਬਾਜ਼ਾਰ ਵਿਚ ਘੁਮਾਉਣ ਸਬੰਧੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਐੱਸਐੱਚਓ ਨੇ ਪਰਵਿੰਦਰ ਸਿੰਘ ਦੇ ਫੇਸਬੁੱਕ ਪੇਜ ਨੂੰ ਚੈੱਕ ਕੀਤਾ ਜਿਸ ਉੱਪਰ ਇਹ ਵੀਡੀਓ ਪਾਈ ਹੋਈ ਸੀ। ਇਸ ਵੀਡੀਓ ਵਿੱਚ ਪਰਮਿੰਦਰ ਸਿੰਘ ਉਰਫ਼ ਝੋਟਾ ਨੇ ਹੱਥ ਵਿੱਚ ਬਾਂਸ ਦਾ ਡੰਡਾ ਫੜਿਆ ਹੋਇਆ ਹੈ ਅਤੇ ਉਸ ਦੇ ਨਾਲ ਉਸ ਦੇ 25-30 ਹੋਰ ਵਿਅਕਤੀ ਵੀ ਹਨ। ਵੀਡੀਓ ਵਿਚ ਮੈਡੀਕੋਜ਼ ਦੇ ਅੰਦਰ ਦਾਖ਼ਲ ਹੋ ਕੇ ਪਰਮਿੰਦਰ ਅਸ਼ਵਨੀ ਕੁਮਾਰ ਨੂੰ ਕਥਿਤ ਤੌਰ ‘ਤੇ ਡਰਾ ਕੇ ਤੇ ਕੁੱਟ ਮਾਰ ਕਰ ਕੇ ਤੇ ਦੁਕਾਨ ਤੋਂ ਬਾਹਰ ਕੱਢ ਦਿੱਤਾ। ਇਸ ਮਗਰੋਂ ਫਿਰ ਉਸ ਦੇ ਗਲ਼ ਵਿੱਚ ਚੱਪਲਾਂ ਦਾ ਹਾਰ ਪਾ ਕੇ ਉਸ ਨੂੰ ਅੱਗੇ ਲਾ ਕੇ ਮੇਨ ਬਾਜ਼ਾਰ ਮਾਨਸਾ ਵਿੱਚੋਂ ਲੈ ਕੇ ਜਾ ਰਿਹਾ ਹੈ।
ਐੱਫਆਈਆਰ ਮੁਤਾਬਕ ਪੁਲਿਸ ਨੇ ਵੀਡੀਓ ਨੂੰ ਤਸਦੀਕ ਕੀਤਾ ਤੇ ਫਿਰ ਕਾਰਵਾਈ ਕੀਤੀ।
ਜਾਬ ਪੁਲਿਸ ਨੇ ਝੋਟਾ ਖ਼ਿਲਾਫ਼ ਜੋ ਡੋਜ਼ੀਅਰ ਤਿਆਰ ਕੀਤਾ ਹੈ ਉਸ ਮੁਤਾਬਕ ਉਸ ਦੇ ਖ਼ਿਲਾਫ਼ ਛੇ ਮੁਕੱਦਮੇ ਪਹਿਲਾਂ ਤੋਂ ਹੀ ਦਰਜ ਹਨ। ਬੀਬੀਸੀ ਪੰਜਾਬੀ ਕੋਲ ਇਸ ਡੋਜੀਅਰ ਦੀ ਕਾਪੀ ਹੈ।
ਮਾਨਸਾ ਵਿਖੇ 2009 ਵਿਚ ਉਸ ਦੇ ਖ਼ਿਲਾਫ਼ ਪਹਿਲਾ ਮਾਮਲਾ ਦਰਜ ਹੋਇਆ ਸੀ। ਕਤਲ ਦੀ ਕੋਸ਼ਿਸ਼ ਕਰਨ ਦੇ ਇਸ ਮੁਕੱਦਮੇ ਤਹਿਤ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਗਗਨਦੀਪ ਸਿੰਘ ਨਾਮ ਦੇ ਸ਼ਖ਼ਸ ਨੇ ਬਿਆਨ ਦਿੱਤਾ ਸੀ ਕਿ ਮੁਲਜ਼ਮ ਪਰਮਿੰਦਰ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਕਤਲ ਦੇ ਇਰਾਦੇ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਪਰਮਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ 4 ਸਾਲ ਦੀ ਸਜ਼ਾ ਵੀ ਹੋਈ ਸੀ।
ਸਾਲ 2011 ਵਿਚ ਪਰਮਿੰਦਰ ਨੂੰ ਫਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵਾਰ ਸ਼ਿਕਾਇਤ ਸੀ ਕਿਸੇ ਦੇ ਘਰ ਦਾਖ਼ਲ ਹੋ ਕੇ ਹਮਲਾ ਕਰਨ ਦੀ। ਸ਼ਿਕਾਇਤਕਰਤਾ ਜਸਵੀਰ ਕੌਰ ਨੇ ਇਲਜ਼ਾਮ ਲਾਇਆ ਸੀ ਕਿ ਪਰਮਿੰਦਰ ਨੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਨੂੰ ਜ਼ਖ਼ਮੀ ਕੀਤਾ ਸੀ। ਪਰ ਇਸ ਕੇਸ ਵਿੱਚੋਂ ਪਰਮਿੰਦਰ ਨੂੰ ਬਰੀ ਕੀਤਾ ਗਿਆ ਸੀ।
ਸਾਲ 2012 ਵਿਚ ਪਰਮਿੰਦਰ ਨੂੰ ਫਿਰ ਗ੍ਰਿਫ਼ਤਾਰ ਕੀਤਾ ਗਿਆ। ਐੱਫਆਈਆਰ ਗੁਪਤ ਸੂਚਨਾ ’ਤੇ ਦਰਜ ਕੀਤੀ ਗਈ ਕਿ ਮੁਲਜ਼ਮ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਸ਼ਾਂਤੀ ਭੰਗ ਕਰਨ ਦੀ ਯੋਜਨਾ ਬਣਾ ਰਿਹਾ ਹੈ। ਆਰਮਜ਼ ਐਕਟ ਦਾ ਕੇਸ ਬਣਾਇਆ ਗਿਆ। ਇਸ ਕੇਸ ‘ਚੋਂ ਵੀ ਬਰੀ ਉਹ ਹੋ ਗਿਆ ਹੈ।
ਸਾਲ 2020 ਵਿਚ ਪਰਮਿੰਦਰ ਖ਼ਿਲਾਫ਼ ਮਾਮਲਾ ਦਰਜ ਹੋਇਆ ਕਤਲ ਦੀ ਕੋਸ਼ਿਸ਼ ਦਾ ਤੇ ਆਰਮਜ਼ ਐਕਟ ਦੀ ਐੱਫਆਈਆਰ ਐੱਸਐੱਚਓ ਸਿਟੀ-2 ਮਾਨਸਾ ਦੇ ਬਿਆਨ ’ਤੇ ਦਰਜ ਕੀਤੀ ਗਈ ਕਿ ਉਹ ਟੈਂਡਰਾਂ ਨੂੰ ਲੈ ਕੇ ਦੋ ਧੜਿਆਂ ਵਿੱਚ ਹੋਈ ਗੋਲੀ ਬਾਰੀ ਦੇ ਮਾਮਲੇ ਲਈ ਜ਼ਿਲ੍ਹਾ ਪਰੀਸ਼ਦ ਦੇ ਦਫ਼ਤਰ ਜਾ ਰਿਹਾ ਸੀ। ਮੁਲਜ਼ਮ ਪਰਮਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਕੇਸ ਵਿਚ ਹੋਰਾਂ ਨਾਲ ਮੁਲਜ਼ਮ ਪਰਮਿੰਦਰ ਸਿੰਘ ਵੀ ਨਾਮਜ਼ਦ ਹੈ। ਕੇਸ ਦੀ ਸੁਣਵਾਈ ਚੱਲ ਰਹੀ ਹੈ।
ਸਾਲ 2022 ਦੀ ਐੱਫਆਈਆਰ ਪਰਮਿੰਦਰ ਸਿੰਘ ਅਤੇ ਦੋ ਹੋਰਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਦਰਜ ਕੀਤੀ ਗਈ ਹੈ। ਮਾਮਲੇ ਦੀ ਸੁਣਵਾਈ ਅਦਾਲਤ ਵਿਚ ਚੱਲ ਰਹੀ ਹੈ।
ਇਹ ਐੱਫਆਈਆਰ ਇੱਕ ਵਿਅਕਤੀ ਪ੍ਰੀਤ ਇੰਦਰ ਗੌਤਮ ਦੇ ਬਿਆਨ ‘ਤੇ ਦਰਜ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਪਰਮਿੰਦਰ ਸਿੰਘ ਅਤੇ ਜੱਸੀ ਬਾਬਾ ਉਰਫ਼ ਮੋਗਲੀ ਕਥਿਤ ਤੌਰ ‘ਤੇ 10,000 ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਸਨ। 25 ਅਪ੍ਰੈਲ 2022 ਨੂੰ ਦੋਵੇਂ ਦੋਸ਼ੀ ਉਸ ਦੀ ਦੁਕਾਨ ‘ਤੇ ਆਏ ਅਤੇ ਉਸ ਨੂੰ ਧਮਕੀਆਂ ਦੇਣ ਲੱਗੇ ਅਤੇ ਉਸ ਦੇ ਦਰਾਜ਼ ‘ਚੋਂ ਪੈਸੇ ਕੱਢ ਲਏ। ਅਜੇ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਏ। ਮਾਮਲੇ ਦੀ ਜਾਂਚ ਚੱਲ ਰਹੀ ਹੈ।