ਪਾਣੀ ‘ਚ ਰੁੜ ਚੱਲਿਆ ਸੀ ਇਕੱਲੀ ਰਹਿੰਦੀ ਬੇਬੇ ਦਾ ਘਰ ! ਪਿੰਡ ਦੇ ਮੁੰਡਿਆਂ ਨੇ ਹਿੰਮਤ ਕਰਕੇ ਮਸਾਂ ਬਚਾਇਆ, ਨਹੀਂ ਰੁੜ ਚੱਲਿਆ ਸੀ ਸਾਰਾ ਕੁਝ ! ਗੱਲਾਂ ਦੱਸਦੀ ਰੋ ਪਈ ਬੇਬੇ, ਅਜਿਹੇ ਲੋਕਾਂ ਨਾਲ ਖੜ੍ਹਨ ਦੀ ਲੋੜ !

ਪਾਣੀ ‘ਚ ਰੁੜ ਚੱਲਿਆ ਸੀ ਇਕੱਲੀ ਰਹਿੰਦੀ ਬੇਬੇ ਦਾ ਘਰ !
ਪਿੰਡ ਦੇ ਮੁੰਡਿਆਂ ਨੇ ਹਿੰਮਤ ਕਰਕੇ ਮਸਾਂ ਬਚਾਇਆ, ਨਹੀਂ ਰੁੜ ਚੱਲਿਆ ਸੀ ਸਾਰਾ ਕੁਝ !
ਗੱਲਾਂ ਦੱਸਦੀ ਰੋ ਪਈ ਬੇਬੇ, ਅਜਿਹੇ ਲੋਕਾਂ ਨਾਲ ਖੜ੍ਹਨ ਦੀ ਲੋੜ !
ਪ੍ਰਦੀਪ ਭਨੋਟ, ਨਵਾਂਸ਼ਹਿਰ : ਰੋਪੜ ਹੈੱਡ ਵਰਕਸ ਤੋਂ ਛੱਡੇ ਗਏ ਭਾਰੀ ਪਾਣੀ ਦੇ ਖਤਮ ਹੋਣ ‘ਤੋਂ ਬਾਅਦ ਪਿੰਡਾਂ ‘ਚੋਂ ਲੰਘ ਰਹੇ ਪਾਣੀ ਦੀ ਗਤੀ ਹੁਣ ਰੁਕ ਗਈ ਹੈ। ਇਹ ਹੀ ਨਹੀਂ ਨਹਿਰਾਂ ‘ਚ ਵੀ ਪਾਣੀ ਦਾ ਵਹਾਅ ਬੰਦ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪਰ ਹਾਲੇ ਵੀ ਖੇਤਾਂ ‘ਚ ਪਾਣੀ ਦਾ ਪੱਧਰ ਜਿਆਦਾ ਹੋਣ ਕਾਰਨ ਕਿਸਾਨਾਂ ਦੀਆਂ ਪਰੇਸ਼ਾਨੀਆਂ ਵੱਧੀਆਂ ਹੋਈਆਂ ਹਨ। ਸ਼ੋ੍ਮਣੀ ਅਕਾਲੀ ਦਲ ਤੇ ਕਿਸਾਨ ਜਥੇਬੰਦੀਆਂ ਵੱਲੋਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਕਮਰਕੱਸੇ ਕਰਦਿਆਂ ਪਿੰਡ ਪੱਧਰ ਤੇ ਮੀਟਿੰਗਾਂ ਦੇ ਦੌਰ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਕਾਰਨ ਆਮ ਆਦਮੀ ਪਾਰਟੀ ਸਰਕਾਰ ਦੀ ਚਿੰਤਾਵਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਉਧਰ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਜ਼ਿਲ੍ਹੇ ‘ਚ ਡਰੇਨਾਂ ਦੀ ਸਫ਼ਾਈ ਦੇ ਨਾਲ ਨਾਲ ਬੇਈਆਂ ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਵੀ ਛੁਡਾਉਣ ਵੱਲ ਆਮ ਆਦਮੀ ਪਾਰਟੀ ਵੱਲੋਂ ਬਣਦਾ ਗੌਰ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਤੇ ਬੇਈਆਂ ਨੂੰ ਪੂਰ ਕੇ ਲੋਕਾਂ ਵੱਲੋਂ ਕੀਤੀ ਜਾ ਰਹੀ
ਨਾਜਾਇਜ਼ ਖੇਤੀ ਕਾਰਨ ਬੇਈਆਂ ਦਾ ਪਾਣੀ ਆਪਣਾ ਰਾਹ ਬਦਲ ਕੇ ਕਿਸਾਨਾਂ ਦੇ ਖੇਤਾਂ ਤੇ ਪਿੰਡਾਂ ਵਿਚ ਆ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਪੈਂਦਾ ਹੈ। ਲੋਕਾਂ ਨੇ ਰੋਪੜ ਹੈੱਡ ਵਰਕਸ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਦੋਬਾਰਾ ਸਤਲੁਜ ਦਰਿਆ ਵਿਚ ਪਾਉਣ ਲਈ ਅੰਗਰੇਜ਼ਾਂ ਦੇ ਸਮੇਂ ਤੋਂ ਬਣੀਆਂ ਪੁਲੀਆਂ, ਡਰੇਨਾਂ ਅਤੇ ਬੇਈਆਂ ਦੀ ਸ਼ਨਾਖਤ ਕਰਕੇ ਇਸ ਦੀ ਸਫ਼ਾਈ ਅਤੇ ਇਸ ਦੀ ਮੁੜ ਉਸਾਰੀ ਲਈ ਯੋਗ ਪ੍ਰਬੰਧ ਕਰਵਾਉਣ ਦੀ ਮੰਗ ਵੀ ਕੀਤੀ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬਲਾਚੌਰ ਤੋਂ ਨਵਾਂਸ਼ਹਿਰ ਤਕ ਦੇ ਸਾਰੇ ਪਿੰਡਾਂ ਜਿਵੇਂ ਬੀਰੋਵਾਲ, ਜਾਡਲਾ, ਜਾਡਲੀ, ਦੌਲਤਪੁਰ, ਕਿਸ਼ਨਪੁਰਾ, ਸਨਾਵਾ, ਲੰਗੜੋਆ, ਬਰਨਾਲਾ ਕਲਾਂ, ਜੇਠੂਮਜਾਰਾ, ਸਲੋਹ, ਜਾਫਰਪੁਰ, ਹਿਆਲਾ, ਸੋਨਾ, ਸਿੰਬਲੀ, ਕੁਲਾਮ, ਚੂਹੜਪੁਰ, ਦੁਰਗਾਪੁਰ, ਮਹਿੰਦੀਪੁਰ ਸਮੇਤ ਹੋਰਨਾਂ ਪਿੰਡਾਂ ‘ਚੋਂ ਨਵਾਂਸ਼ਹਿਰ ਵੱਲ ਆ ਰਹੇ ਪਾਣੀ ਕਾਰਨ
ਲੋਕਾਂ ਦੀਆਂ ਫਸਲਾਂ ਅਤੇ ਰਿਹਾਇਸੀ ਇਲਾਕੇ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪੁਖਤਾ ਪ੍ਰਬੰਧ ਕਰਵਾਏ ਜਾਣ। ਇਸੇ ਤਰ੍ਹਾਂ ਨਵਾਂਸ਼ਹਿਰ ਦੇ ਮੁਹੱਲਾ ਗੁੱਜਰਪੁਰ ਕਲੋਨੀ, ਗੁਰੂ ਤੇਗ ਬਹਾਦਰ ਨਗਰ, ਮਹਾਲੋਂ, ਜੱਬੋਵਾਲ, ਗੁੱਜਰਪੁਰ, ਸਮੇਤ ਹੋਰਨਾਂ ਇਲਾਕਿਆਂ ਵਿਚ ਵੀ ਹੋਏ ਨੁਕਸਾਨ ਦੀ ਪੜਤਾਲ ਕਰਕੇ ਬਣਦਾ ਯੋਗ ਮੁਆਵਜਾ ਦੇਣ ਦੇ ਉਪਰਾਲੇ ਕੀਤੇ ਜਾਣ। ਜ਼ਿਕਰਯੋਗ ਹੈ ਕਿ ਐਨਡੀਐਫਆਰ ਟੀਮ ਨੇ ਮੁਹੱਲਿਆਂ ਵਿਚ ਫਸੇ ਵਿਅਕਤੀਆਂ ਨੂੰ ਪਾਣੀ ਤੋਂ ਬਾਹਰ ਸੁਰੱਖਿਅਤ ਥਾਵਾਂ ਤੇ ਲਿਜਾਉਣ ਲਈ ਯੋਗ ਉਪਰਾਲੇ ਕੀਤੇ। ਉਧਰ ਪੱ੍ਤਖਦਰਸ਼ੀਆਂ ਨੇ ਦੱਸਿਆ ਕਿ ਵਿਸ਼ਾਲ ਮੈਗਾ ਮਾਰਟ ਦੀ 2 ਮੰਜਲੀ ਬਿਲਡਿੰਗ ਦੀ ਬੇਸਮੈਂਟ ‘ਚੋਂ ਪਾਣੀ ਦੇ ਤੇਜ ਬਹਾਅ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਸਨ। ਲੋਕਾਂ ਨੇ ਦੱਸਿਆ ਕਿ 1988 ਵੇਲੇ ਵੀ ਹੜ੍ਹ ਆਏ ਸਨ,।ਉਸ ਵੇਲੋ ਇਹ ਬੇਈ ਚਲੀ ਸੀ। ਜਿਸ ਵਿਚ ਕਈ ਦਿਨਾਂ ਤੱਕ ਪਾਣੀ ਚਲਦਾ ਰਿਹਾ ਸੀ।
ਕੋਰਟ ਕੰਪਲੈਕਸ ਤੇ ਸਿਵਲ ਹਸਪਤਾਲ ਨੂੰ ਜਾਂਦੀ ਸੜਕ ਨੂੰ ਪਿਆ ਪਾੜ
ਰੋਪੜ ਹੈੱਡ ਵਰਕਰ ਤੋਂ ਆਏ ਭਾਰੀ ਮਾਤਰਾ ਵਿਚ ਪਾਣੀ ਕਾਰਨ ਜਿਥੇ ਜ਼ਿਲ੍ਹੇ ‘ਚ ਜਿਆਦਾਤਰ ਸੜਕਾਂ ਦੀ ਮਿੱਟੀ ਖਿਸਕ ਜਾਣ ਕਾਰਨ ਵੱਡੇ ਪਾੜ ਪੈ ਗਏ ਹਨ। ਇਸੇ ਤਰ੍ਹਾਂ ਕੋਰਟ ਕੰਪਲੈਕਸ ਨਵਾਂਸ਼ਹਿਰ ਤੇ ਸਿਵਲ ਹਸਪਤਾਲ ਨਵਾਂਸ਼ਹਿਰ ਨੂੰ ਜਾਂਦੀ ਸੜਕ ਦੇ ਇਕ ਪਾਸੇ ਵੀ ਵੱਡਾ ਪਾੜ ਪੈ ਗਿਆ ਹੈ। ਹਾਲੇ ਵੀ ਉਸ ਥਾਂ ਤੋਂ ਭਾਰੀ ਮਾਤਰਾ ‘ਚ ਪਾਣੀ ਦਾ ਬਹਾਅ ਜਾਰੀ ਹੈ ਜਿਸ ਕਾਰਨ ਉਕਤ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਪੂਰੀ ਸਾਵਧਾਨੀ ਵਰਤਣੀ ਪੈ ਰਹੀ ਹੈ। ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਸ ਦੀ ਮੁਰੰਮਤ ਕਰਕੇ ਆਵਾਜਾਹੀ ਬਹਾਲ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਦੇਰ ਸ਼ਾਮ ਸੜਕ ਕਿਨਾਰੇ ਬਣੇ ਬੱਸ ਸਟਾਪ ਦੀ ਸੈਡ ‘ਚ ਫਸੇ ਇਕ ਕੁੱਤੇ ਨੂੰ ਬਚਾਉਣ ਲਈ ਨੌਜਵਾਨਾਂ ਵੱਲੋਂ ਕਾਫੀ ਮੁਸ਼ੱਕਤ ਕਰਨੀ ਪਈ ਪਰ ਨੌਜਵਾਨਾਂ ਨੇ ਇਕਜੁਟ ਹੋ ਕੇ ਬੜੀ ਬਹਾਦਰੀ ਨਾਲ ਇਸ ਕੁੱਤੇ ਨੂੰ ਬਚਾ ਲਿਆ। ਇਸ ਸਾਰੀ ਕਾਰਵਾਈ ਦੌਰਾਨ ਕੁੱਝੇਕ ਨੌਜਵਾਨ ਇਸ ਬਚਾਅ ਅਭਿਆਨ ਦੀ ਵੀਡੀਓ ਬਣਾਉਦੇ ਦਿੱਸੇ।