‘ਮੈਂ ਆਪਣਾ ਮੁੰਡਾ ਇਹ ਚਿੱਟੀ ਚਾਦਰ ‘ਚ ਲਪੇਟ ਕੇ ਨਹੀਂ ਭੇਜਿਆ ਸੀ, ਆਹ ਕੀ ਹੋ ਗਿਆ ਮੇਰੇ ਨਾਲ’ 3 ਸਾਲਾਂ ਦੇ ਮਾਸੂਮ ਗੁਰਸੇਵਕ ਦੀ ਮ੍ਰਿਤਕ ਦੇਹ ਪਹੁੰਚੀ ਘਰ, ਪਿੰਡ ਵਾਲਿਆਂ ਦਾ ਰੋ-ਰੋ ਬੁਰਾ ਹਾਲ ‘ਹਾਏ ! ਸਾਨੂੰ ਸਾਡਾ ਗੁਰਸੇਵਕ ਮੋੜ ਦਿਓ’

‘ਮੈਂ ਆਪਣਾ ਮੁੰਡਾ ਇਹ ਚਿੱਟੀ ਚਾਦਰ ‘ਚ ਲਪੇਟ ਕੇ ਨਹੀਂ ਭੇਜਿਆ ਸੀ, ਆਹ ਕੀ ਹੋ ਗਿਆ ਮੇਰੇ ਨਾਲ’
3 ਸਾਲਾਂ ਦੇ ਮਾਸੂਮ ਗੁਰਸੇਵਕ ਦੀ ਮ੍ਰਿਤਕ ਦੇਹ ਪਹੁੰਚੀ ਘਰ, ਪਿੰਡ ਵਾਲਿਆਂ ਦਾ ਰੋ-ਰੋ ਬੁਰਾ ਹਾਲ ‘ਹਾਏ ! ਸਾਨੂੰ ਸਾਡਾ ਗੁਰਸੇਵਕ ਮੋੜ ਦਿਓ’

ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨੀਂ 3 ਸਾਲ ਦੇ ਮਾਸੂਮ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਦੇ ਪਿਓ ਦੇ ਹੱਥੋਂ ਖੋਹ ਕੇ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ।

ਤਿੰਨ ਅਣਪਛਾਤੇ ਕਾਰ ਸਵਾਰਾਂ ਵੱਲੋਂ ਮਾਸੂਮ ਨੂੰ ਅਗਵਾ ਕੀਤਾ ਗਿਆ ਸੀ। ਮਾਸੂਮ ਦੀ ਪਛਾਣ ਗੁਰਸੇਵਕ ਸਿੰਘ ਵਜੋਂ ਹੋਈ ਹੈ ਪਿਤਾ ਵੱਲੋਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਸਨ ਕਿ ਗੁਰਸੇਵਕ ਨੂੰ ਅਗਵਾ ਕਰ ਲਿਆ ਗਿਆ ਹੈ ਜਿਸ ‘ਤੇ ਕਾਰਵਾਈ ਕਰਦਿਆਂ ਤਰਨਤਾਰਨ ਪੁਲਿਸ ਵੱਲੋਂ ਆਪਣੇ ਸੋਸ਼ਲ਼ ਹੈੱਡਾਂ ‘ਤੇ ਬੱਚੇ ਦੀ ਫੋਟੋ ਵਾਇਰਲ ਕੀਤੀ ਗਈ ਸੀ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ। ਲੋਕਾਂ ਵੱਲੋਂ ਗੁਰਸੇਵਕ ਦੇ ਸਹੀ ਸਲਾਮਤ ਘਰ ਪਰਤਣ ਦੀਆਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ।

ਪਰ ਇਸ ਘਟਨਾ ਨਾਲ ਸਬੰਧਤ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੁਰਸੇਵਕ ਸਿੰਘ ਦੇ ਪਿਤਾ ਵੱਲੋਂ ਹੀ ਆਪਣੇ ਮਾਸੂਮ ਪੁੱਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਕਲਯੁੱਗੀ ਪਿਓ ਵੱਲੋਂ ਉਸ ਨੇ ਵਗਦੇ ਸੂਏ ਵਿਚ ਸੁੱਟ ਦਿੱਤਾ ਗਿਆ। ਗੁਰਸੇਵਕ ਦਾ ਕਾਤਲ ਉਸ ਦਾ ਪਿਤਾ ਅੰਗਰੇਜ਼ ਸਿੰਘ. ਦੱਸ ਦੇਈਏ ਕਿ ਵਿਆਹ ਦੇ 12 ਸਾਲਾਂ ਬਾਅਦ ਗੁਰਸੇਵਕ ਦਾ ਜਨਮ ਹੋਇਆ ਸੀ। ਮੌਤ ਦੇ ਕਾਰਨਾਂ ਬਾਰੇ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਅਜੇ ਤੱਕ ਗੁਰਸੇਵਕ ਦੀ ਮ੍ਰਿਤਕ ਦੇਹ ਬਰਾਮਦ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

Leave a Comment

Your email address will not be published. Required fields are marked *